ਚੰਡੀਗੜ੍ਹ, 5 ਮਈ – ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਡਿਜੀਟਲ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਵੱਲੋਂ “ਸਮੁੱਚੀ ਆਨਲਾਈਨ ਛੁੱਟੀ ਪ੍ਰਬੰਧਨ ਪ੍ਰਣਾਲੀ” ਦੇ ਸ਼ੁਭਾਰੰਭ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਕਰਮਚਾਰੀਆਂ ਨੂੰ ਛੁੱਟੀ ਲੈਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਪ੍ਰਣਾਲੀ ਵੱਖ-ਵੱਖ ਕਿਸਮਾਂ ਦੇ ਐਨਐਚਐਮ ਕਰਮਚਾਰੀਆਂ ਦੀ ਛੁੱਟੀ ਲਈ ਬਿਨੈ-ਪੱਤਰ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਵਿਕਸਤ ਕੀਤੀ ਗਈ ਹੈ। ਇਹ ਪੋਰਟਲ [http://nrhmharyana.gov.in:90/
ਐਨਐਚਐਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਰਾਹੀਂ ਕਰਮਚਾਰੀ ਹੁਣ ਕੈਜ਼ੂਅਲ ਲੀਵ, ਐਕਸਟਰਾ-ਆਰਡਨਰੀ ਲੀਵ, ਮੈਟਰਨਿਟੀ ਲੀਵ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਨਾਲ ਹੀ ਵਿਦੇਸ਼ ਯਾਤਰਾ ਲਈ ਐਨਓਸੀ ਦੀ ਬੇਨਤੀ ਵੀ ਕਰ ਸਕਦੇ ਹਨ। ਪੋਰਟਲ ਵਿੱਚ ‘From Date’ ਅਤੇ ‘To Date’ ਚੁਣਨ ਦੀ ਸਹੂਲਤ ਨੂੰ ਸਰਲ ਅਤੇ ਵਰਤੋਂਕਾਰ ਅਨੁਕੂਲ ਬਣਾਇਆ ਗਿਆ ਹੈ, ਜਿਸ ਨਾਲ ਅਰਜ਼ੀ ਵਿੱਚ ਸਪੱਸ਼ਟਤਾ ਅਤੇ ਸ਼ੁੱਧਤਾ ਬਣੀ ਰਹਿੰਦੀ ਹੈ।
ਐਕਸਟਰਾ-ਆਰਡਨਰੀ ਲੀਵ ਦੇ ਮਾਮਲਿਆਂ ਵਿੱਚ ਕਰਮਚਾਰੀਆਂ ਨੂੰ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ, ਤਾਂ ਜੋ ਸਮਰੱਥ ਅਧਿਕਾਰੀ ਬਿਨੈ-ਪੱਤਰ ਦਾ ਡੂੰਘਾਈ ਨਾਲ ਮੁਲਾਂਕਣ ਕਰ ਸਕਣ ਅਤੇ ਉਚਿਤ ਫੈਸਲਾ ਲੈ ਸਕਣ। ਅਪਲਾਈ ਕਰਨ ਤੋਂ ਬਾਅਦ ਸਬੰਧਤ ਰਿਪੋਰਟਿੰਗ, ਰਿਵਿਊਇੰਗ ਅਤੇ ਅਪਰੂਵਿੰਗ ਅਥਾਰਟੀ ਨੂੰ ਐਸਐਮਐਸ ਰਾਹੀਂ ਸੂਚਨਾ ਭੇਜੀ ਜਾਵੇਗੀ। ਉੱਥੇ ਹੀ, ਛੁੱਟੀ ਮਨਜ਼ੂਰ ਜਾਂ ਨਾਮਨਜ਼ੂਰ ਹੋਣ ‘ਤੇ ਕਰਮਚਾਰੀ ਨੂੰ ਵੀ ਐਸਐਮਐਸ ਰਾਹੀਂ ਸੂਚਨਾ ਮਿਲ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪੋਰਟਲ ਰਾਹੀਂ ਮੈਨੂਅਲ ਫਾਈਲ ਵਰਕ ਵਿੱਚ ਕਮੀ ਆਵੇਗੀ, ਪਾਰਦਰਸ਼ਤਾ ਵਧੇਗੀ, ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਜਵਾਬਦੇਹੀ ਮਜ਼ਬੂਤ ਹੋਵੇਗੀ। ਸੁਚਾਰੂ ਕਾਰਜ ਪ੍ਰਣਾਲੀ ਨਾਲ ਛੁੱਟੀ ਦੀਆਂ ਅਰਜ਼ੀਆਂ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਨਿਪਟਾਈਆਂ ਜਾ ਸਕਣਗੀਆਂ, ਜਿਸ ਨਾਲ ਕਰਮਚਾਰੀਆਂ ਦੀ ਸੰਤੁਸ਼ਟੀ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਦੋਵਾਂ ਵਿੱਚ ਵਾਧਾ ਹੋਵੇਗਾ।
ਆਉਣ ਵਾਲੇ ਦਿਨਾਂ ਵਿੱਚ ਇਸ ਸਿਸਟਮ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ, ਜਿਸ ਵਿੱਚ ਮੈਡੀਕਲ ਲੀਵ, ਰਿਸਟ੍ਰਿਕਟਿਡ ਹਾਲੀਡੇ, ਪਿਤਰਤਵ ਛੁੱਟੀ ਅਤੇ ਗਰਭਪਾਤ ਛੁੱਟੀ ਵਰਗੀਆਂ ਸਹੂਲਤਾਂ ਵੀ ਜੋੜੀਆਂ ਜਾਣਗੀਆਂ, ਜਿਸ ਨਾਲ ਇਹ ਇੱਕ ਸੰਪੂਰਨ ਡਿਜੀਟਲ ਹੱਲ ਬਣ ਸਕੇਗਾ।

