ਜਪਾਨੀ ਕੰਪਨੀਆਂ ਦਾ ਨਿਵੇਸ਼ ਨੂੰ ਲੈ ਕੇ ਸੂਬੇ ਵਿੱਚ ਵਧਿਆ ਭਰੋਸਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 21 ਅਪ੍ਰੈਲ  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਦੀ ਉਦਯੋਗ ਹਿਤੇਸ਼ੀ ਨੀਤੀਆਂ ਦੇ ਸਕਾਰਾਤਮਕ ਪ੍ਰਭਾਵ ਹੁਣ ਸਪਸ਼ਟ ਰੂਪ ਨਾਲ ਦਿਖਾਈ ਦੇਣ ਲੱਗੇ ਹਨ। ਇਸੀ ਦਿਸ਼ਾ ਵਿੱਚ ਮਾਨੇਸਰ ਵਿੱਚ ਡਾਈਕਿਨ ਏਅਰ ਕੰਡੀਸ਼ਨਰ ਕੰਪਨੀ ਵੱਲੋਂ ਲਗਭਗ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਵਿੱਚ ਲਗਭਗ 500 ਤੋਂ ਵੱਧ ਨੌਜੁਆਨਾਂ ਦੇ ਲਈ ਨਵੇਂ ਰੁਜ਼ਗਾਰ ਦੇ ਮੌਕੇ ਸ੍ਰਿਜਤ ਹੋਣਗੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਵਿੱਚ ਸੰਤ ਕਬੀਰ ਕੁਟੀਰ ਵਿੱਚ ਜਪਾਨੀ ਡੇਲੀਗੇਸ਼ਨ ਦੇ ਨਾਲ ਗਲਬਾਤ ਕਰ ਰਹੇ ਸਨ। ਜਪਾਨੀ ਵਫਦ ਨੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੀਤਾ ਭੇਂਟ ਕਰ ਸਨਮਾਨਿਤ ਕੀਤਾ।

ਮਾਨੇਸਰ ਵਿੱਚ ਬਣੇਗਾ ਖੋਜ ਅਤੇ ਵਿਕਾਸ ਦਾ ਪ੍ਰਮੁੱਖ ਕੇਂਦਰ

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਜਪਾਨੀ ਕੰਪਨੀਆਂ ਦਾ ਨਿਵੇਸ਼ ਨੂੰ ਲੈ ਕੇ ਭਰੋਸਾ ਵੱਧ ਗਿਆ ਹੈ ਅਤੇ ਹੁਣ ਨਿਵੇਸ਼ ਨੂੰ ਲੈ ਕੇ ਉਤਸੁਕ ਹਨ। ਜਪਾਨੀ ਕੰਪਨੀ ਦੇ ਨਿਵੇਸ਼ ਦੇ ਤਹਿਤ ਮਾਨੇਸਰ ਵਿੱਚ ਇੱਕ ਅੱਤਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇਹ ਆਪਣੀ ਤਰ੍ਹਾ ਦਾ ਦੇਸ਼ ਵਿੱਚ ਸੱਭ ਤੋਂ ਵੱਡਾ ਅਤੇ ਪਹਿਲਾ ਕੇਂਦਰ ਹੋਵੇਗਾ, ਜੋ ਨਾ ਸਿਰਫ ਤਕਨੀਕੀ ਨਵਾਚਾਰ ਨੁੰ ਪ੍ਰੋਤਸਾਹਨ ਦਵੇਗਾ ਸਗੋ ਹਰਿਆਣਾ ਨੂੰ ਉਦਯੋਗਿਕ ਹੱਬ ਵਜੋ ਹੋਰ ਵੱਧ ਮਜਬੂਤ ਕਰੇਗਾ।

ਜਪਾਨ-ਹਰਿਆਣਾ ਸਬੰਧਾਂ ਨੂੰ ਮਿਲਿਆ ਨਵਾਂ ਮੁਕਾਮ

          ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ 2025 ਵਿੱਚ ਜਪਾਨ ਯਾਤਰਾ ਦੌਰਾਨ ਹੋਏ ਐਮਓਯੂ (ਸਮਝੌਤਾ ਮੈਮੋ) ਦਾ ਇਹ ਸਿੱਧਾ ਨਤੀਜਾ ਹੈ। ਜਪਾਨ ਦਾ ਹਰਿਅਣਾ ਦੀ ਨੀਤੀਆਂ ਅਤੇ ਉਦਯੋਗਿਕ ਮਾਹੌਲ ‘ਤੇ ਡੁੰਘਾ ਭਰੋਸਾ ਵਧਿਆ ਹੈ ਅਤੇ ਇਸ ਨਿਵੇਸ਼ ਵਜੋ ਸਾਹਮਣੇ ਆਇਆ ਹੈ। ਇਸ ਨਾਲ ਭਵਿੱਖ ਵਿੱਚ ਹੋਰ ਵੀ ਵਿਦੇਸ਼ੀ ਨਿਵੇਸ਼ ਦੇ ਰਸਤੇ ਖੁੱਲਣਗੇ ਅਤੇ ਨੌਜੁਆਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਵੀ ਸ੍ਰਿਜਨ ਹੋਣਗੇ। ਇਸ ਤਰ੍ਹਾ ਮੁੱਖ ਮੰਤਰੀ ਦਾ ਜਪਾਨੀ ਦੌਰਾਨ ਸਾਕਾਰ ਹੋ ਰਿਹਾ ਹੈ।

ਈਜ਼ ਆਫ ਡੂਇੰਗ ਬਿਜਨੈਸ ‘ਤੇ ਵਿਸ਼ੇਸ਼ ਫੋਕਸ

          ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਉਦੇਸ਼ ਈਜ਼ ਆਫ ਡੂਇੰਗ ਬਿਜਨੈਸ ਨੂੰ ਪ੍ਰੋਤਸਾਹਨ ਦੇਣਾ ਹੈ ਅਤੇ ਕਾਸਟ ਆਫ ਡੂਇੰਗ ਬਿਜਨੈਸ ਨੂੰ ਘੱਟ ਕਰਨਾ ਹੈ। ਇਸ ਦੇ ਲਈ ਸਰਕਾਰ ਨੇ ਅਨੇਕ ਸੁਧਾਰਾਤਮਕ ਅਤੇ ਜਰੂਰੀ ਕਦਮ ਚੁੱਕੇ ਹਨ, ਜਿਸ ਨਾਲ ਉਦਯੋਗਪਤੀਆਂ ਨੂੰ ਨਿਵੇਸ਼ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਉਦਯੋਗਿਕ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋਂ ਸਿਸਟਮ ਲਾਗੂ ਕੀਤਾ ਹੈ, ਜਿਸ ਦੇ ਤਹਿਤ ਸਾਰੇ ਜਰੂਰੀ ਐਨਓਸੀ ਇੱਕ ਹੀ ਥਾਂ ‘ਤੇ ਉਪਲਬਧ ਕਰਵਾਈ ਜਾਂਦੀ ਹੈ। ਇਸ ਨਾਲ ਪ੍ਰਕ੍ਰਿਆਵਾਂ ਸਰਲ ਅਤੇ ਤੇਜ ਹੋਈਆਂ ਹਨ, ਜਿਸ ਨਾਲ ਵਿਦੇਸ਼ੀ ਕੰਪਨੀਆਂ ਦਾ ਰਾਜ ਦੇ ਵੱਲ ਆਕਰਸ਼ਣ ਵਧਿਆ ਹੈ।

ਉਦਯੋਗਾਂ ਦੇ ਅਨੁਕੂਲ ਨੀਤੀਆਂ ਨਾਲ ਰਾਜ ਵਿੱਚ ਵੱਧ ਰਿਹਾ ਹੈ ਨਿਵੇਸ਼

          ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਉਦਯੋਗਾਂ ਦੇ ਅਨੁਕੂਲ ਯੋਜਨਾਵਾਂ ਅਤੇ ਸਹੂਲਤਾਂ ਦੇ ਕਾਰਨ ਹਰਿਆਣਾਂ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਸਰਕਾਰ ਅੱਗੇ ਵੀ ਨਿਵੇਸ਼ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਤੇ ਰੁਜ਼ਗਾਰ ਦੇ ਨਵੇਂ ਮੌਕੇ ਸ੍ਰਿਜਤ ਕਰਨ ਲਈ ਪ੍ਰਤੀਬੱਧ ਹੈ।

          ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਡਾਇਰੈਕਟਰ ਜਨਰਲ ਉਦਯੋਗ ਅਤੇ ਵਪਾਰ ਡਾ. ਯੱਸ਼ ਗਰਗ, ਐਚਐਸਆਈਆਈਡੀਸੀ ਦੇ ਐਮਡੀ ਸੁਸ਼ੀਲ ਸਾਰਵਾਨ, ਮੁੱਖ ਮੰਤਰੀ ਦੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਡਾਈਕਿਨ ਦੇ ਐਮਡੀ ਕਮਲਜੀਤ ਜਾਵਾ, ਨਾਗਾ ਮੋਰੀ, ਰਿਸਰਚ ਸੈਂਟਰ ਦੇ ਐਮਡੀ ਏਂਡੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *