ਮੁੱਖ ਮੰਤਰੀ ਨੇ ਗੁੜਗਾਓਂ ਕੈਨਾਲ/ਰਾਜਸਥਾਨ ਲਿੰਕ ਕੈਨਾਲ ਦੇ ਨਾਲ 50 ਸ਼ੈਲੋ ਟਿਊਬਵੈੱਲ ਲਗਾਉਣ ਲਈ 621.90 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ

ਚੰਡੀਗੜ੍ਹ, 12 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਸਿੰਚਾਈ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਭੂ-ਜਲ ਸਰੋਤਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਫੈਸਲਾ ਲੈਂਦਿਆਂ ਮੁੱਖ ਮੰਤਰੀ ਘੋਸ਼ਣਾ ਤਹਿਤ ਗੁੜਗਾਓਂ ਕੈਨਾਲ/ਰਾਜਸਥਾਨ ਲਿੰਕ ਕੈਨਾਲ ਦੇ ਨਾਲ 50 ਸ਼ੈਲੋ ਟਿਊਬਵੈੱਲ ਸਥਾਪਿਤ ਕਰਨ ਲਈ 621.90 ਲੱਖ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ।

ਸਰਕਾਰੀ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਭਿਲਾਸ਼ੀ ਪ੍ਰੋਜੈਕਟ ਗਰਾਊਂਡ ਵਾਟਰ ਡਿਵੈਲਪਮੈਂਟ ਅਤੇ ਹੋਰ ਸਬੰਧਤ ਗਤੀਵਿਧੀਆਂ” ਯੋਜਨਾ ਦੇ ਅਧੀਨ ਲਾਗੂ ਕੀਤਾ ਜਾਵੇਗਾ। ਪ੍ਰੋਜੈਕਟ ਦੇ ਸਫ਼ਲ ਸੰਚਾਲਨ ਅਤੇ ਨਿਗਰਾਨੀ ਲਈ ਚੀਫ਼ ਇੰਜੀਨੀਅਰ/ਵਾਈ.ਡਬਲਯੂ.ਐਸ. (YWS) ਅਤੇ ਸੁਪਰਡੈਂਟ ਇੰਜੀਨੀਅਰਵਾਈ.ਡਬਲਯੂ.ਐਸ. ਸਰਕਲ ਫਰੀਦਾਬਾਦ ਦੇ ਦਫ਼ਤਰ ਨੂੰ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਨੂੰਹ ਜ਼ਿਲ੍ਹੇ ਦੇ ਲਗਭਗ 15 ਤੋਂ ਵੱਧ ਪਿੰਡ ਲੰਬੇ ਸਮੇਂ ਤੋਂ ਜਲ-ਥਲ (ਵਾਟਰਲੌਗਿੰਗ) ਦੀ ਸਮੱਸਿਆ ਤੋਂ ਪ੍ਰਭਾਵਿਤ ਹਨ। ਇਨ੍ਹਾਂ ਖੇਤਰਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਉੱਚਾ ਰਹਿਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈਜਿਸ ਕਾਰਨ ਹਜ਼ਾਰਾਂ ਏਕੜ ਜ਼ਮੀਨ ਖੇਤੀ ਯੋਗ ਨਹੀਂ ਰਹਿ ਪਾਉਂਦੀ। ਕਿਸਾਨਾਂ ਨੂੰ ਹਰ ਮੌਸਮ ਵਿੱਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਆਪਣੀ ਜ਼ਮੀਨ ਤੇ ਕੋਈ ਫ਼ਸਲ ਨਹੀਂ ਉਗਾ ਪਾਉਂਦੇ।

ਬੁਲਾਰੇ ਨੇ ਦੱਸਿਆ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਗੁੜਗਾਓਂ ਕੈਨਾਲ/ਰਾਜਸਥਾਨ ਲਿੰਕ ਕੈਨਾਲ ਦੇ ਨਾਲ 50 ਸ਼ੈਲੋ ਟਿਊਬਵੈੱਲ ਲਗਾਏ ਜਾਣਗੇ। ਇਨ੍ਹਾਂ ਟਿਊਬਵੈੱਲਾਂ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਯਕੀਨੀ ਹੋਵੇਗੀਜਿਸ ਨਾਲ ਜਲ-ਥਲ ਦੀ ਸਮੱਸਿਆ ਘੱਟ ਜਾਵੇਗੀ ਅਤੇ ਹਜ਼ਾਰਾਂ ਏਕੜ ਜ਼ਮੀਨ ਦੁਬਾਰਾ ਖੇਤੀ ਯੋਗ ਬਣ ਸਕੇਗੀ। ਇਸ ਨਾਲ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੀ ਜ਼ਮੀਨ ਤੇ ਮੁੜ ਖੇਤੀ ਸ਼ੁਰੂ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਜਲ-ਥਲ ਦੀ ਸਮੱਸਿਆ ਦਾ ਹੱਲ ਹੋਵੇਗਾਸਗੋਂ ਖੇਤਰ ਵਿੱਚ ਭੂ-ਜਲ ਪ੍ਰਬੰਧਨ ਵੀ ਬਿਹਤਰ ਹੋਵੇਗਾ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਰਾਜ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਸਿੰਚਾਈ ਸਹੂਲਤਾਂ ਦੇ ਵਿਸਤਾਰ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ।

Leave a Reply

Your email address will not be published. Required fields are marked *