ਮਿਯੂਨਿਸਿਪਲ ਏਰਿਆ ਵਿੱਚ ਮੀਟ ਦੀ ਦੁਕਾਨਾਂ ਖੋਲਣ ‘ਤੇ ਲਗਾਈ ਪਾਬੰਦੀ – ਸ਼ਹਿਰੀ ਸਥਾਨਕ ਸਰਕਾਰ ਮੰਤਰੀ

ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਨਰਾਤਿਆਂ ਦੇ ਪਵਿੱਤਰ ਮੋਕੇ ਦੌਰਾਨ ਰਾਜ ਦੀ ਸਾਰੇ ਮਿਯੂਨਿਸਿਪਲ ਏਰਿਆ ਦੇ ਸੰਵੇਦਨਸ਼ੀਲ ਥਾਂਵਾ ਦੇ ਨੇੜੇ ਮੀਟ ਦੀ ਦੁਕਾਨਾਂ ਖੋਲਣ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ

          ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਹਰਿਆਣਾ ਮਿਯੂਨਿਸਿਪਲ ਐਕਟ 1976 ਦੇ ਰੈਗੂਲੇਸ਼ਨ ਆਫ ਸੇਲ ਆਫ ਮੀਟ ਐਕਟ ਤਹਿਤ ਧਾਰਮਿਕਉਪਾਸਨਾ ਕੇਂਦਰਾਂ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਮੀਟ ਦੀਆਂ ਦੁਕਾਨਾਂ ਨੂੰ ਖੋਲਣ ਤੇ ਪੂਰੀ ਤਰ੍ਹਾ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾਸਥਾਨਕ ਨਿਗਮਾਂ ਦੇ ਲਾਇਸੈਂਸ ਅਧਿਕਾਰੀ ਦੀ ਮੰਜੂਰੀ ਲਏ ਬਿਨ੍ਹਾ ਕੋਈ ਵੀ ਮੀਟ ਦੀ ਦੁਕਾਨ ਨਹੀਂ ਖੋਲੀ ਜਾ ਸਕਦੀ

          ਸ਼ਹਿਰੀ ਸਰਕਾਰ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਪੂਰੀ ਤਰ੍ਹਾ ਨਾਲ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ ਜਾਰੀ ਆਦੇਸ਼ਾਂ ਅਨੁਸਾਰਨਰਾਤਿਆਂ ਦੌਰਾਨ ਮਿਯੂਨਿਸਿਪਲ ਏਰਿਆ ਵਿੱਚ ਮੀਟ ਦੀ ਦੁਕਾਨ ਖੋਲਣ ਲਈ ਲਾਇਸੈਂਸਿੰਗ ਅਥਾਰਿਟੀ ਤੋਂ ਮੰਜੂਰੀ ਲੈਣਾ ਜਰੂਰੀ ਹੋਵੇਗਾ ਲਾਇਸੈਂਸਿੰਗ ਅਥਾਰਿਟੀਦੀ ਮੰਜੂਰੀ ਦੇ ਬਿਨ੍ਹਾ ਦੁਕਾਨ ਖੋਲਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ

          ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਆਦੇਸ਼ਾਂ ਵਿੱਚ ਕਿਹਾ ਕਿ ਸਾਰੇ ਮਿਯੂਨਿਸਿਪਲ ਅਧਿਕਾਰੀ ਨਿਯਮਤ ਰੂਪ ਨਾਲ ਸਬੰਧਿਤ ਮਿਯੂਨਿਸਿਪਲ ਏਰਿਆ ਦੀ ਮੀਟ ਦੀਆਂ ਦੁਕਾਨਾਂ ਦੀ ਮਾਨੀਟਰਿੰਗ ਕਰਨ ਲਈ ਪੁਖਤਾ ਪ੍ਰਬੰਧ ਕਰਨ ਅਤੇ ਇੰਨ੍ਹਾਂ ਆਦੇਸ਼ ਦੀ ਸਖਤੀ ਨਾਲ ਪਾਲਣਾ ਕਰਨਾ ਸਕੀਨੀ ਕਰਨ ਜਾਰੀ ਆਦੇਸ਼ਾਂ ਦਾ ਉਲੰਘਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ

Leave a Reply

Your email address will not be published. Required fields are marked *