ਅੰਮ੍ਰਿਤਸਰ ਵਿੱਚ “ਯੂਥ ਅਗੇਂਸਟ ਡਰੱਗਜ਼” ਜਾਗਰੂਕਤਾ ਮੁਹਿੰਮ

ਅੰਮ੍ਰਿਤਸਰ 17 ਦਸੰਬਰ 2025—

                                                ਮਾਨਯੋਗ ਸ਼੍ਰੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ਿਕਿਊਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੀ ਅਗਵਾਈ ਹੇਠ, ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਨਾਲੋਂ ਇਲਾਵਾ ਸ਼੍ਰੀਮਤੀ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਮਾਰਗਦਰਸ਼ਨ ਹੇਠ, ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ (DLSA), ਅੰਮ੍ਰਿਤਸਰ ਨੇ “ਯੂਥ ਅਗੈਂਸਟ ਡਰੱਗਜ਼” ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ।

                                ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਅਤੇ ਵਿਆਪਕ ਸਮਾਜ ਨੂੰ ਨਸ਼ਿਆਂ ਦੇ ਖਤਰੇ ਬਾਰੇ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ, ਨਸ਼ਾ-ਮੁਕਤ ਸਮਾਜ ਦੀ ਨਿਰਮਾਣ ਮਹੱਤਤਾ ਉਤੇ ਜ਼ੋਰ ਦੇਣਾ ਹੈ। ਮੁਹਿੰਮ ਦੇ ਤਹਿਤ, ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਅੰਮ੍ਰਿਤਸਰ ਨੇ ਮਿਲੇਨੀਅਮ ਸਕੂਲ, ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਅਤੇ ਪੋਸਟਰ ਤੇ ਨਾਅਰੇਬਾਜ਼ੀ ਮੁਕਾਬਲੇ ਆਯੋਜਿਤ ਕੀਤੇ। ਇਸ ਤੋਂ ਇਲਾਵਾ, ਪੈਰਾ ਲੀਗਲ ਵਲੰਟੀਅਰਜ਼ (PLVs) ਅਤੇ ਵਕੀਲ ਸਹਿਬਾਨ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਥਾਨਾਂ ‘ਤੇ ਕਈ ਗਤੀਵਿਧੀਆਂ ਅਤੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਤਾਂ ਜੋ ਨਸ਼ਾ-ਵਿਰੋਧੀ ਸੁਨੇਹਾ ਫੈਲਾਇਆ ਜਾ ਸਕੇ ਅਤੇ ਨਸ਼ਾ-ਮੁਕਤ ਭਵਿੱਖ ਵੱਲ ਸਾਂਝੀ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

Leave a Reply

Your email address will not be published. Required fields are marked *