ਵੱਖ ਵੱਖ ਧਾਰਮਿਕ ਆਗੂਆਂ ਨੇ ਬਿਕਰਾਊਰ ਕਾਲਜ ਦਾ ਰੱਖਿਆ ਨੀਂਹ ਪੱਥਰ – ਧਾਲੀਵਾਲ

ਅਜਨਾਲਾ, 1 ਫਰਵਰੀ

     ਮੁੱਖ ਮੰਤਰੀ ਪੰਜਾਬ ਨੇ 19  ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਸ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ਼ ਬ੍ਰਹਮ ਗਿਆਨ ਬਾਬਾ ਗਮ ਚੁੱਕ ਜੀ ਦੀ ਯਾਦ ਵਿੱਚ ਸਰਕਾਰੀ ਡਿਗਰੀ/ਵੋਕੇਸ਼ਨਲ ਟ੍ਰੇਨਿੰਗ ਕਾਲਜ ਬਿਕਰਾਊਰ ਦਾ ਨੀਂਹ ਪੱਥਰ ਵਰਚੁਲੀ ਤੌਰ ਤੇ ਰੱਖਿਆ ਗਿਆ ਸੀ, ਅੱਜ ਉਸੇ ਹੀ ਕਾਲਜ ਦਾ  ਨੀਂਹ ਪੱਥਰ ਜਿਲੇ ਦੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਜਮੀਨੀ ਤੌਰ ਤੇ ਰੱਖਿਆ ਗਿਆ। ਇਸ ਮੌਕੇ ਅੱਜ ਵੱਖ ਵੱਖ ਧਰਮਾਂ ਦੇ ਆਗੂ ਸਹਿਬਾਨ ਮੌਲਾਨਾ ਹਾਮਿਦ ਹੁਸੈਨ, ਇਮਾਮ ਜਾਮਾ ਮਸਜਿਦ ਅੰਮ੍ਰਿਤਸਰ, ਗੁਰਦੁਆਰਾ ਸਾਹਿਬ ਬਿਕਰਾਊਰ ਦੇ ਗ੍ਰੰਥੀ ਭਾਈ ਸੁਖਵੰਤ ਸਿੰਘ ਅਤੇ ਭਾਈ ਹਰਭਜਨ ਸਿੰਘ, ਪੰਡਿਤ ਸਤਿਆ ਪ੍ਰਕਾਸ਼ ਜੀ ਅਜਨਾਲਾ, ਫਾਦਰ ਅਨੀਸ਼ ਜੀ ਦੀ ਹਾਜ਼ਰੀ ਵਿੱਚ ਜਮੀਨੀ ਨੀਂਹ ਪੱਥਰ ਰੱਖਿਆ ਗਿਆ ਅਤੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ।

     ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਕਿਹਾ ਕਿ ਅਜਨਾਲਾ ਅਤੇ ਅੰਮ੍ਰਿਤਸਰ ਤੋਂ ਦੂਰ ਇਸ ਇਲਾਕੇ ਦੇ ਵਿੱਚ ਰਹਿੰਦੀ ਰਾਅ ਸਿੱਖ ਬਰਾਦਰੀ ਜੋ ਕਿ ਬੜੇ ਕਿਰਤੀ ਲੋਕ ਹਨ ਦੇ ਬੱਚੇ ਇਸ ਕਾਲਜ ਦੇ ਬਣਨ ਨਾਲ ਪੜ ਕੇ ਦੁਨੀਆ ਦੇ ਨਾਲ ਰਲਣਗੇ।  ਉਹਨਾਂ ਦੱਸਿਆ ਕਿ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦਾ ਨਿਰਮਾਣ ਅੱਜ ਤੋਂ ਸ਼ੁਰੂ ਹੋ ਗਿਆ ਹੈ।

 ਉਹਨਾਂ ਕਿਹਾ ਕਿ ਮੈਂ ਬਿਕਰਾਉਰ ਪੰਚਾਇਤ ਦਾ ਖਾਸ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਾਲਜ ਬਣਾਉਣ ਲਈ 15 ਏਕੜ ਜਮੀਨ ਬਿਲਕੁਲ ਮੁਫਤ ਸਰਕਾਰ ਨੂੰ ਦਿੱਤੀ। ਉਹਨਾਂ ਕਿਹਾ ਕਿ ਇਹ ਕਾਲਜ ਖੁੱਲਣ ਦੇ ਨਾਲ ਇਸ ਇਲਾਕੇ ਦੇ ਬੱਚਿਆਂ ਦੀ ਤਕਦੀਰ ਬਦਲੇਗੀ ਅਤੇ ਚੰਗੇ ਭਵਿੱਖ ਦੇ ਰਾਹ ਸਾਡੇ ਬੱਚੇ ਪੈਣਗੇ।

ਇਸ ਮੌਕੇ  ਪਿੰਡ ਬਿਕਰਾਊਰ ਦੇ ਸਰਪੰਚ ਲਖਬੀਰ ਸਿੰਘ ਲੱਖਾ ਸਮੁੱਚੀ ਪੰਚਾਇਤ ਮੈਂਬਰ, ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *