ਸਪੀਕਰ ਸੰਧਵਾਂ ਨੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਕੀਤੀ ਸ਼ਿਰਕਤ

ਕੋਟਕਪੂਰਾ, ਫਰੀਦਕੋਟ  15 ਫਰਵਰੀ  (  )

           ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਲਕੇ ਦੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸਮਾਗਮਾਂ  ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਨਿਵਾਸ ਸਥਾਨ ਨੇੜੇ ਡੇਰਾ ਫਰਮਾਹਾਂ ਵਾਲਾ ਗਲੀ ਨੰਬਰ 2 ਪੁਰਾਣਾ ਸ਼ਹਿਰ ਕੋਟਕਪੂਰਾ ਵਿਖੇ ਜਗਦੇਵ ਸਿੰਘ ਵੱਲੋਂ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ  ਰੱਖੇ ਸ਼੍ਰੀ ਆਖੰਡ ਪਾਠ ਦੇ ਭੋਗ, ਨਾਨਕ ਨਗਰੀ ਮੋਗਾ ਰੋਡ ਗਲੀ ਨੰਬਰ 6 ਕੋਟਕਪੂਰਾ ਵਿਖੇ ਦੀਦਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਵਿਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੁਧਾਧਾਰੀ ਡੇਰਾ ਵਿਖੇ ਸ਼ਿਵਰਾਤਰੀ ਦੇ ਸਮਾਗਮ ਵਿਚ ਵੀ ਸ਼ਾਮਿਲ ਹੋਏ।

ਇਸ ਉਪਰੰਤ ਸ. ਸੰਧਵਾ ਪਿੰਡ ਫਰੀਦਕੋਟ ਵਿਖੇ ਬਲੌਰ ਸਿੰਘ ਚਹਿਲ ਦੇ ਗ੍ਰਹਿ ਵਿਖੇ ਰੱਖੇ ਗਏ ਸ਼੍ਰੀ ਆਖੰਡ ਪਾਠ ਦੇ ਭੋਗ, ਪਿੰਡ ਢਿਲਵਾਂ ਕਲਾਂ, ਕੋਠੇ ਮਾਹਲ ਵਿਖੇ ਗੁਰਸੇਵਕ ਸਿੰਘ ਢਿਲੋਂ ਦੇ ਗ੍ਰਹਿ ਵਿਖੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ  ਅਤੇ ਪਿੰਡ ਟਹਿਣਾ ਵਿਖੇ ਜਗਦੇਵ ਸਿੰਘ ਅਤੇ ਸੋਨੀ ਹੁੰਜਣ ਦੇ ਗ੍ਰਹਿ ਵਿਖੇ ਰੱਖੇ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਵਿਚ ਸ਼ਾਮਿਲ ਹੋਏ ਅਤੇ ਗੁਰੂ ਮਹਾਰਾਜ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

          ਇਸ ਉਪਰੰਤ ਸ. ਸੰਧਵਾ ਆਮ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹੋਏ ਗੁਰਦੁਆਰਾ ਸਾਹਿਬ ਕੋਠੇ ਵੜਿੰਗ ਵਿਖੇ ਕੁਲਵਿੰਦਰ ਕੌਰ ਦੇ ਭੋਗ ਅਤੇ ਗੁਰਦੁਆਰਾ ਸਾਹਿਬ ਪਿੰਡ ਹਰਦਿਆਲੇਆਣਾ ਵਿਖੇ ਗੁਰਦਰਸ਼ਨ ਸਿੰਘ ਸੰਧੂ ਦੀ ਭੋਗ ਦੇ ਅੰਤਿਮ ਅਰਦਾਸ ਅੰਤਿਮ ਅਰਦਾਸ ਵਿਚ ਨਤਮਸਤਕ ਹੋਏ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਕਿਸੇ ਜੀਅ ਦਾ ਪਰਿਵਾਰ ਵਿੱਚੋਂ ਅਚਾਨਕ ਚਲੇ ਜਾਣਾ ਪਰਿਵਾਰ/ਸਮਾਜ ਲਈ ਬਹੁਤ ਵੱਡਾ ਘਾਟਾ ਹੁੰਦਾ ਹੈ, ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।  ਉਨ੍ਹਾਂ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਨਾਲ ਲਾਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Leave a Reply

Your email address will not be published. Required fields are marked *