ਤੁਹਾਡਾ ਪੈਸਾ, ਤੁਹਾਡਾ ਹੱਕ’ ਅਭਿਆਨ ਤਹਿਤ ਜਨ ਜਾਗਰੂਕਤਾ ਕੈਂਪ

ਬਰਨਾਲਾ 19 ਦਸੰਬਰ
ਵਿੱਤੀ ਸੇਵਾਵਾਂ ਵਿਭਾਗ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਰਨਾਲਾ ਵਿਖੇ ‘ਤੁਹਾਡਾ ਪੈਸਾ, ਤੁਹਾਡਾ ਹੱਕ’ ਅਭਿਆਨ ਤਹਿਤ ਇੱਕ ਜਨ ਜਾਗਰੂਕਤਾ ਕੈਂਪ ਕਰਵਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਅਣਦਾਅਵਾ ਰਾਸ਼ੀ ਦੇ ਤੇਜ਼ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਨੂੰ ਯਕੀਨੀ ਬਣਾਉਣਾ ਅਤੇ ਨਾਗਰਿਕਾਂ ਨੂੰ ਆਪਣੇ ਭੁੱਲੇ ਹੋਏ ਵਿੱਤੀ ਸੰਪਤੀਆਂ ਨੂੰ ਲੱਭਣ ਅਤੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਸੀ। ਇਸ ਜਨ ਜਾਗਰੂਕਤਾ ਕੈਂਪ ਵਿੱਚ ਵੱਖ-ਵੱਖ ਵਿੱਤੀ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
ਇਹ ਕੈਂਪ ਬੈਂਕ ਆਫ਼ ਮਹਾਰਾਸ਼ਟਰ, ਬਰਨਾਲਾ ਦੇ ਸ਼ਾਖਾ ਪ੍ਰਬੰਧਕ ਸ਼੍ਰੀ ਵਿਸ਼ਾਲ ਸੋਨੀ ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ।
ਇਸ ਜਨ ਜਾਗਰੁਕਤਾ ਕੈਂਪ ਦੌਰਾਨ ਐਲਡੀਐਮ ਸਟੇਟ ਬੈਂਕ ਆਫ ਇੰਡੀਆ ਸ਼੍ਰੀ ਗੁਰਪਰਮਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਬੈਂਕਾਂ ਵਿੱਚ ਪਈ ਅਣਦਾਅਵਾ ਜਮ੍ਹਾਂ ਰਕਮਾਂ, ਡਿਵਿਡੈਂਡ, ਸ਼ੇਅਰ, ਮਿਊਚੁਅਲ ਫੰਡ, ਬੀਮਾ ਪਾਲਿਸੀ ਦਾਵਿਆਂ ਅਤੇ ਹੋਰ ਬਚਤ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ਼ ਕੈਂਪ ਵਿੱਚ ਬੈਂਕ ਆਫ਼ ਮਹਾਰਾਸ਼ਟਰ ਦੇ ਸੀਨੀਅਰ ਅਧਿਕਾਰੀ ਸ਼੍ਰੀ ਪ੍ਰੇਮ ਕੁਮਾਰ ਗੋਇਲ, ਨਾਬਾਰਡ ਦੇ ਡਿਸਟ੍ਰਿਕਟ ਡਿਵੈਲਪਮੈਂਟ ਮੈਨੇਜਰ ਸ਼੍ਰੀ ਗੁਰਪ੍ਰੀਤ ਸਿੰਘ, ਆਰਸੇਟੀ ਦੇ ਡਾਇਰੈਕਟਰ ਸ਼੍ਰੀ ਵਿਸ਼ਵਜੀਤ ਮੁਖਰਜੀ ਅਤੇ ਐਲਆਈਸੀ ਦੀ ਪ੍ਰਸ਼ਾਸਕੀ ਅਧਿਕਾਰੀ ਸ੍ਰੀਮਤੀ ਸੋਨੀਆ ਗੁਪਤਾ ਸ਼ਾਮਲ ਸਨ।
ਸ਼੍ਰੀ ਗੁਰਪਰਮਿੰਦਰ ਸਿੰਘ ਨੇ ਸਾਰੇ ਸਹਿਯੋਗੀ ਅਧਿਕਾਰੀਆਂ, ਸੰਸਥਾਵਾਂ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿੱਤੀ ਜਾਗਰੂਕਤਾ ਅਤੇ ਗ੍ਰਾਹਕ ਸਸ਼ਕਤੀਕਰਨ ਵੱਲ ਉਨ੍ਹਾਂ ਦੇ ਕੀਮਤੀ ਯੋਗਦਾਨ ਦੀ ਸਰਾਹਨਾ ਕੀਤੀ ਗਈ।

Leave a Reply

Your email address will not be published. Required fields are marked *