ਹਰਿਆਣਾ ਵਿੱਚ ਰੇਲ ਕਨੈਕਟੀਵਿਟੀ ਦਾ ਨਵਾਂ ਦੌਰ

ਚੰਡੀਗੜ੍ਹ, 30 ਮਾਰਚ: ਹਰਿਆਣਾ ਰੇਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (HRIDC) ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਰੇਲ ਕਨੈਕਟੀਵਿਟੀ ਨੂੰ ਨਵੀਂ ਦਿਸ਼ਾ ਦੇਣ ਜਾ ਰਿਹਾ ਹੈ। ਹਰਿਆਣਾ ਆਰਬਿਟਲ ਰੇਲ ਕੋਰੀਡੋਰ (HORC), ਕੁਰੂਕਸ਼ੇਤਰ ਐਲੀਵੇਟਿਡ ਟ੍ਰੈਕ ਅਤੇ ਪ੍ਰਸਤਾਵਿਤ ਈਸਟਰਨ ਆਰਬਿਟਲ ਰੇਲ ਕੋਰੀਡੋਰ ਸਮੇਤ HRIDC ਦੇ ਸਾਰੇ ਪ੍ਰੋਜੈਕਟ ਲੌਜਿਸਟਿਕਸ ਕੁਸ਼ਲਤਾ ਵਧਾਉਣਉਦਯੋਗਿਕ ਵਿਕਾਸ ਨੂੰ ਗਤੀ ਦੇਣ ਅਤੇ ਹਰਿਆਣਾ ਨੂੰ ਦੇਸ਼ ਦੇ ਪ੍ਰਮੁੱਖ ਬੁਨਿਆਦੀ ਢਾਂਚਾ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਹਰਿਆਣਾ ਦੇ ਮੁੱਖ ਸਕੱਤਰ ਅਤੇ HRIDC ਦੇ ਚੇਅਰਮੈਨ ਸ਼੍ਰੀ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਨਿਰਦੇਸ਼ਕ ਮੰਡਲ ਦੀ 34ਵੀਂ ਮੀਟਿੰਗ ਵਿੱਚ ਰਾਜ ਦੇ ਪ੍ਰਮੁੱਖ ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਮੰਤਰੀ ਮੰਡਲ ਵੱਲੋਂ ਹਰਿਆਣਾ ਆਰਬਿਟਲ ਰੇਲ ਕੋਰੀਡੋਰ (HORC) ਪ੍ਰੋਜੈਕਟ ਦੀ ਸੋਧੀ ਹੋਈ ਲਾਗਤ ਲਗਭਗ 11,709 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈਜਦੋਂ ਕਿ ਪਹਿਲਾਂ ਪ੍ਰਵਾਨਿਤ ਲਾਗਤ 5,618 ਕਰੋੜ ਰੁਪਏ ਸੀ। ਇਹ ਕੋਰੀਡੋਰ ਖਰਖੌਦਾਮਾਨੇਸਰ ਅਤੇ ਸੋਹਣਾ ਵਰਗੇ ਪ੍ਰਮੁੱਖ ਉਦਯੋਗਿਕ ਅਤੇ ਲੌਜਿਸਟਿਕ ਕੇਂਦਰਾਂ ਨੂੰ ਨਿਰਵਿਘਨ ਰੇਲ ਕਨੈਕਟੀਵਿਟੀ ਪ੍ਰਦਾਨ ਕਰੇਗਾ। ਨਾਲ ਹੀ ਹਰਿਆਣਾ NCR ਖੇਤਰ ਵਿੱਚ ਨਵੇਂ ਟਾਊਨਸ਼ਿਪਾਂ ਦੇ ਵਿਕਾਸ ਨੂੰ ਵੀ ਗਤੀ ਦੇਵੇਗਾ। ਇਹ ਪ੍ਰੋਜੈਕਟ ਮਾਲ ਢੋਆ-ਢੁਆਈ ਨੂੰ ਤੇਜ਼ ਕਰਨਆਵਾਜਾਈ ਦੇ ਸਮੇਂ ਨੂੰ ਘਟਾਉਣ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇੰਜੀਨੀਅਰਿੰਗ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਦੇ ਹੋਏਪ੍ਰੋਜੈਕਟ ਦੀ 7,070 ਮੀਟਰ ਲੰਬੀ ਟਨਲ ਵਿੱਚੋਂ 4,349 ਮੀਟਰ ਯਾਨੀ ਲਗਭਗ 61 ਫੀਸਦੀ ਖੁਦਾਈ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਹ ਕੰਮ ਨਿਊ ਆਸਟ੍ਰੀਅਨ ਟਨਲਿੰਗ ਮੈਥਡ (NATM) ਰਾਹੀਂ ਕੀਤਾ ਜਾ ਰਿਹਾ ਹੈ। ਇਹ ਟਨਲ HORC ਪ੍ਰੋਜੈਕਟ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸਦੀ ਤੇਜ਼ ਪ੍ਰਗਤੀ ਸਮੇਂ ਸਿਰ ਲਾਗੂ ਕਰਨ ਪ੍ਰਤੀ HRIDC ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਪ੍ਰੋਜੈਕਟ ਲਈ ਸਾਰੀਆਂ ਪ੍ਰਮੁੱਖ ਵਾਤਾਵਰਣ ਅਤੇ ਜੰਗਲਾਤ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨਜਿਸ ਨਾਲ ਮਹੱਤਵਪੂਰਨ ਰੈਗੂਲੇਟਰੀ ਰੁਕਾਵਟਾਂ ਦੂਰ ਹੋ ਗਈਆਂ ਹਨ। ਫੇਜ਼-ਦੇ ਤਹਿਤ ਜੰਗਲਾਤ ਪ੍ਰਵਾਨਗੀ ਅਕਤੂਬਰ 2025 ਵਿੱਚ ਦਿੱਤੀ ਗਈ ਸੀਜਦੋਂ ਕਿ ਪਿੰਡ ਰੋਜਕਾ ਮੇਵ ਵਿੱਚ ਟਨਲ ਅਲਾਈਨਮੈਂਟ ਲਈ ਪ੍ਰਵਾਨਗੀ ਮਾਰਚ, 2026 ਨੂੰ ਮਿਲ ਚੁੱਕੀ ਹੈ। ਇਸ ਤੋਂ ਇਲਾਵਾ 20 ਮਾਰਚ, 2026 ਨੂੰ ਅਰਾਵਲੀ ਪ੍ਰਵਾਨਗੀ ਵੀ ਮਿਲ ਗਈ ਹੈਜਿਸ ਨਾਲ ਨਿਰਮਾਣ ਕਾਰਜ ਵਿੱਚ ਤੇਜ਼ੀ ਆਈ ਹੈ।

ਹਿੱਸੇਦਾਰਾਂ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ HRIDC ਨੇ ਪੰਜ ਜ਼ਿਲ੍ਹਿਆਂ ਦੇ ਜ਼ਮੀਨ ਮਾਲਕਾਂ ਨੂੰ ਕੁੱਲ 2,273 ਕਰੋੜ ਰੁਪਏ ਦੇ ਮੁਆਵਜ਼ੇ ਵਿੱਚੋਂ 1,929 ਕਰੋੜ ਰੁਪਏਯਾਨੀ ਲਗਭਗ 85 ਫੀਸਦੀ ਰਾਸ਼ੀ ਵੰਡ ਦਿੱਤੀ ਹੈ। ਗੁਰੂਗ੍ਰਾਮ ਵਿੱਚ 99 ਫੀਸਦੀ ਭੁਗਤਾਨ ਕੀਤਾ ਜਾ ਚੁੱਕਾ ਹੈਜਦੋਂ ਕਿ ਨੂੰਹ ਵਿੱਚ 94 ਫੀਸਦੀ ਮੁਆਵਜ਼ਾ ਵੰਡਿਆ ਗਿਆ ਹੈ। ਨਿੱਜੀ ਜ਼ਮੀਨ ਲਈ 1,346 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈਜੋ ਕੁੱਲ ਨਿੱਜੀ ਜ਼ਮੀਨ ਮੁਆਵਜ਼ਾ ਰਾਸ਼ੀ ਦਾ 95 ਫੀਸਦੀ ਹੈ।

ਕੁਰੂਕਸ਼ੇਤਰ ਐਲੀਵੇਟਿਡ ਟ੍ਰੈਕ  ਪ੍ਰੋਜੈਕਟ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਅਪ੍ਰੈਲ 2026 ਵਿੱਚ ਇਸਦੇ ਚਾਲੂ ਹੋਣ ਦੀ ਸੰਭਾਵਨਾ ਹੈ। ਐਲੀਵੇਟਿਡ ਵਾਇਆਡਕਟ ਦੇ ਸਾਰੇ 21 ਸਪੈਨ ਪੂਰੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਿਵਲਟ੍ਰੈਕਸਿਗਨਲਿੰਗ ਅਤੇ ਓਵਰਹੈੱਡ ਬਿਜਲੀਕਰਨ ਨਾਲ ਸਬੰਧਤ ਕੰਮ ਵੀ ਮੁਕੰਮਲ ਹੋ ਚੁੱਕੇ ਹਨ। ਪ੍ਰੋਜੈਕਟ ਨੂੰ ਜਲਦੀ ਹੀ ਰੇਲਵੇ ਸੁਰੱਖਿਆ ਕਮਿਸ਼ਨਰ ਦੇ ਨਿਰੀਖਣ ਲਈ ਪੇਸ਼ ਕੀਤਾ ਜਾਵੇਗਾ। ਨਵਾਂ ਥਾਨੇਸਰ ਸਟੇਸ਼ਨ ਵੀ ਅੰਤਿਮ ਪੜਾਅ ਤੇ ਹੈ ਅਤੇ 10 ਅਪ੍ਰੈਲ, 2026 ਤੱਕ ਪੂਰਾ ਹੋਣ ਦੀ ਉਮੀਦ ਹੈ।

ਬਾਗਪਤਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਦੇ ਰਾਹੀਂਸੋਨੀਪਤ ਤੋਂ ਪਲਵਲ ਤੱਕ ਪ੍ਰਸਤਾਵਿਤ ਈਸਟਰਨ ਆਰਬਿਟਲ ਰੇਲ ਕੋਰੀਡੋਰ  ਪ੍ਰੋਜੈਕਟ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਫੀਲਡ ਸਰਵੇਖਣਡਰੋਨ ਮੈਪਿੰਗ ਅਤੇ ਟ੍ਰੈਫਿਕ ਮੁਲਾਂਕਣ ਪੂਰਾ ਕਰ ਲਿਆ ਗਿਆ ਹੈ। ਸੋਧੀ ਹੋਈ ਡਰਾਫਟ ਫੀਜ਼ੀਬਿਲਟੀ ਰਿਪੋਰਟ 23 ਮਾਰਚ, 2026 ਨੂੰ ਪੇਸ਼ ਕੀਤੀ ਗਈ ਹੈ ਅਤੇ ਵਿੱਤੀ ਵਿਸ਼ਲੇਸ਼ਣ ਸਮੇਤ ਅੰਤਿਮ ਰਿਪੋਰਟ ਜਲਦੀ ਆਉਣ ਦੀ ਸੰਭਾਵਨਾ ਹੈ।

ਮੀਟਿੰਗ ਵਿੱਚ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਆਰਕੀਟੈਕਚਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਏ.ਕੇ. ਸਿੰਘਵਿਸ਼ੇਸ਼ ਸਕੱਤਰ (ਨਿਗਰਾਨੀ ਅਤੇ ਤਾਲਮੇਲ) ਡਾ. ਪ੍ਰਿਅੰਕਾ ਸੋਨੀਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ-ਮੁਹੰਮਦ ਸ਼ਾਈਨ ਅਤੇ HRIDC ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਖਵਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *