ਆਚਾਰਿਆ ਦੇਵਵਰਤ ਦੇ ਯਤਨਾਂ ਨਾਲ ਕੁਦਰਤੀ ਖੇਤੀ ਨੂੰ ਮਿਲ ਰਹੀ ਨਵੀਂ ਦਿਸ਼ਾ -ਮੁੱਖ ਮੰਤਰੀ

ਚੰਡੀਗੜ੍ਹ, 18 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੁਦਰਤੀ ਖੇਤੀ ਨੂੰ ਵਧਾਵਾ ਦੇਣ ਦੇ ਉਦੇਸ਼ ਨਾਲ ਸਾਰੇ ਜਨਪ੍ਰਤੀਨਿਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁੱਝ ਵਿਸ਼ੇ ਅਜਿਹੇ ਹੁੰਦੇ ਹਨਜੋ ਦਲਗਤ ਰਾਜਨੀਤੀ ਤੋਂ ਉਪਰ ਹੁੰਦੇ ਹਨ ਇਸ ਲਈ ਅਸੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦਾ ਹੈ ਕਿ ਕੁਦਰਤੀ ਖੇਤੀ ਨੂੰ ਆਪਣੇ ਜੀਵਨ ਵਿੱਚ ਤਾਂ ਉਤਾਰਨ ਹੀਉਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਦੇ ਬਾਰੇ ਜਾਗਰੂਕ ਕਰਨ

ਮੁੱਖ ਮੰਤਰੀ ਬੁੱਧਵਾਰ ਨੂੰ ਹਰਿਆਣਾ ਵਿਧਾਨਸਭਾ ਵਿੱਚ ਆਯੋਜਿਤ ਕੁਦਰਤੀ ਖੇਤੀ ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ ਇਸ ਮੌਕੇ ਤੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਨੇ ਕੁਦਰਤੀ ਖੇਤੀ ਤੇ ਆਪਣਾ ਬਿਆਨ ਦਿੱਤਾ

ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਆਚਾਰਿਆ ਦੇਵਵਰਤ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਸਭਿਆਚਾਰਨੈਤਿਕ ਮੁੱਲਾਂ ਅਤੇ ਕੁਦਰਤੀ ਜੀਵਨਸ਼ੈਲੀ ਦੇ ਸਸ਼ਕਤ ਪ੍ਰੋਰਣਾ ਸਰੋਤ ਹਨ ਉਨ੍ਹਾਂ ਨੇ ਆਪਣੇ ਜੀਵਨ ਨੂੰ ਸਮਾਜ ਸੇਵਾਸਿੱਖਿਆ ਅਤੇ ਵਿਸ਼ੇਸ਼ ਰੂਪ ਨਾਲ ਕੁਦਰਤੀ ਖੇਤੀ ਦੇ ਪ੍ਰਸਾਰ ਲਈ ਸਮਰਪਿਤ ਕੀਤਾ ਹੈ ਆਚਾਰਿਆ ਦੇਵਵਰਤ ਜੀ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਕਿਸਾਨ ਪੇਸਟਿਸਾਇਡਯੂਰਿਆ ਅਤੇ ਰਾਸਾਇਨਿਕ ਖਾਦ ਨੂੰ ਵੱਧ ਮਾਤਰਾ ਵਿੱਚ ਉਪਯੋਗ ਕਰ ਰਹੇ ਹਨਜਿਸ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਿਹਤ ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਅਤੇ ਕੁਦਰਤੀ ਖੇਤੀ ਦਾ ਮਾਡਲ ਕਿਸਾਨਾਂ ਲਈ ਇੱਕ ਨਵੀਂ ਦਿਸ਼ਾ ਪੇਸ਼ ਕਰਦਾ ਹੈ ਆਚਾਰਿਆ ਦੇਵਵਰਤ ਦੇ ਯਤਨਾਂ ਨਾਲ ਗੁਰੂਕੁਲਕੁਰੂਕਸ਼ੇਤਰ ਵਿੱਚ 180 ਏਕੜ ਭੂਮੀ ਵਿੱਚ ਬਣਿਆ ਕੁਦਰਤੀ ਖੇਤੀਬਾੜੀ ਫਾਰਮ ਹਰਿਆਣਾ ਦੇ ਕਿਸਾਨਾਂ ਲਈ ਕੁਦਰਤੀ ਖੇਤੀ ਦਾ ਇੱਕ ਅਨੂਠਾ ਉਦਾਹਰਨ ਹੈ ਇਸ ਫਾਰਮ ਵਿੱਚ ਨਾ ਕੋਈ ਕੀਟਨਾਸ਼ਕ ਪ੍ਰਯੋਗ  ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਰਾਸਾਇਨਿਕ ਖਾਦ ਸਿਰਫ ਗਾਂ ਦੇ ਗੋਬਰ ਅਤੇ ਗਾਂ ਮੂਤਰ ਨਾਲ ਤਿਆਰ ਜੀਵਾਮ੍ਰਿਤਘਨਾਮ੍ਰਿਤ ਅਤੇ ਬੀਜਾਮ੍ਰਿਤ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ ਖੇਤੀ ਦੀ ਇਹ ਪਣਾਲੀ ਅਲਪ ਬਜਟ ਤੇ ਅਧਾਰਿਤ ਹੈ

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਕੁਦਰਤੀ ਖੇਤੀ ਯੋਜਨਾ ਸਾਲ 2022 ਵਿੱਚ ਸ਼ੁਰੂ ਕੀਤੀ ਸੀ ਇਸ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਕੁਦਰਤੀ ਖੇਤੀ ਪੋਰਟਲ ਸ਼ੁਰੂ ਕੀਤਾ ਗਿਆ ਹੈ ਇਸ ਪੋਰਟਲ ਤੇ ਸੂਬੇ ਵਿੱਚ 31 ਹਜ਼ਾਰ 873 ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਨਾਉਣ ਲਈ 19 ਹਜ਼ਾਰ 723 ਕਿਸਾਨਾਂ ਨੇ ਆਪਣਾ ਵੈਰੀਫਿਕੇਸ਼ਨ ਕਰਵਾਇਆ ਹੈ ਹੁਣ ਤੱਕ 12 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਟੇ੍ਰਨਿੰਗ ਦਿੱਤੀ ਜਾ ਚੁੱਕੀ ਹੈ ਇਸ ਦੇ ਇਲਾਵਾ ਹਮੇਟੀਜੀਂਦ ਨੇ ਰਾਜ ਦੇ ਸਾਰੇ ਸਰਪੰਚਾਂ ਨੂੰ ਇੱਕ ਦਿਵਸੀ ਆਨਲਾਇਨ ਟ੍ਰੇਨਿੰਗ ਵੀ ਦਿੱਤੀ ਗਈ

ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਵਿੱਚ ਕੁਦਰਤੀ ਖੇਤੀਬਾੜੀ ਉਤਪਾਦ ਦੀ ਬ੍ਰਾਂਡਿੰਗ ਅਤੇ ਪੈਕੇਜਿੰਗ ਤੇ ਪ੍ਰੋਤਸਾਹਨ ਰਕਮ ਵੀ ਦਿੱਤੀ ਜਾਂਦੀ ਹੈ ਦੇਸੀ ਗਾਂ ਦੀ ਖਰੀਦ ਤੇ 30 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਇਸ ਯੋਜਨਾ ਤਹਿਤ ਹਜ਼ਾਰ 500 ਕਿਸਾਨਾਂ ਨੂੰ 4 ਡ੍ਰਮ ਪ੍ਰਤੀ ਕਿਸਾਨ ਦੀ ਦਰ ਨਾਲ 75 ਲੱਖ ਰੁਪਏ ਅਤੇ 523 ਦੇਸੀ ਗਾਂ ਦੀ ਖਰੀਦ ਲਈ 1 ਕਰੋੜ 30 ਲੱਖ ਰੁਪਏ ਦੀ ਸਬਸਿਡੀ ਰਕਮ ਦਿੱਤੀ ਗਈ

ਬਜਟ 2026-27 ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਕਰਨ ਲਈ ਪਹਿਲ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਬਜਟ 2026-27 ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਕਈ ਪਹਿਲ ਕੀਤੀਆਂ ਹਨ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਮਾਣੀਕਰਨ ਲਈ ਹਰਿਆਣਾ ਰਾਜ  ਬੀਜ ਪ੍ਰਮਾਣੀਕਰਨ ਏਜੰਸੀ ਨੂੰ ਇੱਕ ਪ੍ਰਮਾਣੀਕਰਨ ਸੰਸਥਾ ਬਣਾਇਆ ਜਾਵੇਗਾ ਏਪੀਡਾ ਤੋਂ ਪ੍ਰਮਾਣਿਤ ਕਿਸਾਨਾਂ ਨੂੰ ਅਗਲੇ ਸਾਲਾਂ ਤੱਕ 10 ਹਜ਼ਾਰ ਰੁਪਏ ਪ੍ਰਤੀ ਏਕੜ ਹਰ ਸਾਲ  ਸਬਸਿਡੀ ਦਿੱਤੀ ਜਾਵੇਗੀ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਵਿਧਾਨਸਭਾ ਵਿੱਚ ਰਾਜਪਾਲ ਆਚਾਰਿਆ ਦੇਵਵਰਤ ਜੀ ਦਾ ਕੁਦਰਤੀ ਖੇਤੀ ਤੇ ਮਾਰਗਦਰਸ਼ਨ ਪ੍ਰਾਪਤ ਹੋਣ ਨਾਲ ਯਕੀਨੀ ਤੌਰ ਤੇ ਹਰਿਆਣਾ ਦੇ ਕਿਸਾਨ ਕੁਦਰਤੀ ਖੇਤੀ ਵੱਲ ਵਧਣਗੇ

Leave a Reply

Your email address will not be published. Required fields are marked *