ਰੂਪਨਗਰ, 01 ਮਾਰਚ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਚੇਅਰਪਰਸਨ ਸਰ.ਸੀ.ਵੀ.ਰਮਨ ਸਾਇੰਸ ਸੁਸਾਇਟੀ ਡਾ. ਦਲਵਿੰਦਰ ਸਿੰਘ ਦੀ ਅਗਵਾਈ ਅਧੀਨ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬਲਰਾਜ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਕਾਲਜ ਦੇ ਪੁਰਾਣੇ ਅਲੁਮਨਾਈ ਗਣਿਤ ਲੈਕਚਰਾਰ ਸ. ਜਗਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ।
ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬ ਦੇ ਪ੍ਰਸਿੱਧ ਵਿਗਿਆਨੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਸਾਲ ਦੀ ਥੀਮ “ਕੱਲ੍ਹ ਲਈ ਵਿਗਿਆਨ: ਕ੍ਰਿਤ੍ਰਿਮ ਬੁੱਧਿਮਤਾ (ਏਆਈ), ਸਥਾਨਕ ਗਿਆਨ ਅਤੇ ਟਿਕਾਊ ਵਿਕਾਸ” ਉੱਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੀ ਸਹੀ ਵਰਤੋਂ ਕਰਕੇ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਮੁੱਖ ਮਹਿਮਾਨ ਡਾ. ਬਲਰਾਜ ਸੈਣੀ ਨੇ ਵਿਦਿਆਰਥੀਆਂ ਨੂੰ ਖਗੋਲ ਵਿਗਿਆਨ ਬਾਰੇ ਜਾਣਕਾਰੀ ਦਿੰਦਿਆਂ ਗਲੈਕਸੀਆਂ, ਗ੍ਰਹਿਆਂ ਅਤੇ ਤਾਰਿਆਂ ਦੇ ਅਦਭੁੱਤ ਰਾਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਟੈਲੀਸਕੋਪ ਨਾਲ ਖਿੱਚੀਆਂ ਅੰਤਰਿਕਸ਼ ਦੀਆਂ ਤਸਵੀਰਾਂ ਵੀ ਦਿਖਾਈਆਂ, ਜਿਸ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਅਤੇ ਜਿਗਿਆਸਾ ਵਧੀ।
ਗਣਿਤ ਲੈਕਚਰਾਰ ਸ. ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਲਕਸ਼ ਅਤੇ ਮਕਸਦ ਸਪਸ਼ਟ ਤੌਰ ‘ਤੇ ਪਹਿਚਾਣ ਕੇ ਉਸਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਉਹ ਜੀਵਨ ਵਿੱਚ ਕਾਮਯਾਬੀ ਹਾਸਲ ਕਰ।
ਇਸ ਮੌਕੇ ਉਨ੍ਹਾਂ ਦੇ ਨਾਲ ਪਹੁੰਚੇ ਸਟੇਟ ਲੈਵਲ ‘ਤੇ ਮਾਡਲ ਵਿੱਚ ਅਵਾਰਡ ਜੇਤੂ ਵਿਦਿਆਰਥੀਆਂ ਨੂੰ ਵੀ ਕਾਲਜ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਪਨ ਕਟਾਰੀਆ ਗਣਿਤ ਲੈਕਚਰਾਰ, ਪ੍ਰਭਜੀਤ ਸਿੰਘ ਸਾਇੰਸ ਮਾਸਟਰ, ਸੰਜੀਵ ਕੁਮਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪ੍ਰੋ. ਜਗਜੀਤ ਸਿੰਘ ਨੇ ਦੱਸਿਆ ਕਿ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਟਾਰਟ-ਅਪ ਮੁਕਾਬਲੇ ਵਿੱਚ ਪਾਰਥ ਅਤੇ ਵਿਸ਼ਨੂ ਨੇ ਪਹਿਲਾ, ਮਨਪ੍ਰੀਤ ਅਤੇ ਸਿਧਾਰਥ ਨੇ ਦੂਜਾ, ਬਲਜੋਤ ਸਿੰਘ ਨੇ ਤੀਜਾ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਮੁਕਾਬਲੇ ਵਿੱਚ ਅਪੂਰਵਾ ਸ਼ਰਮਾ ਨੇ ਪਹਿਲਾ, ਅਲੀਸ਼ਾ ਨੇ ਦੂਜਾ, ਪਰਮਪ੍ਰੀਤ ਕੌਰ ਨੇ ਤੀਜਾ, ਰੰਗੋਲੀ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਕੌਰ ਅਤੇ ਹਰਲੀਨ ਕੌਰ ਨੇ ਪਹਿਲਾ, ਸੁਖਮਨਦੀਪ ਕੌਰ ਅਤੇ ਸਿਮਰਨ ਕੌਰ ਨੇ ਦੂਜਾ, ਮਨਪ੍ਰੀਤ ਕੌਰ ਅਤੇ ਰਾਜਵੀਰ ਕੌਰ ਨੇ ਤੀਜਾ, ਵਰਕਿੰਗ ਅਤੇ ਸਟੈਟਿਕ ਮਾਡਲ ਦੇ ਸੀਨੀਅਰ ਵਿੰਗ ਮੁਕਾਬਲੇ ਵਿੱਚ ਅਨਿਸ਼ਕਾ ਨੇ ਪਹਿਲਾ, ਪ੍ਰਬਲੀਨ ਕੌਰ ਅਤੇ ਅਸ਼ਮੀਤਾ ਨੇ ਦੂਜਾ, ਹਰਸ਼ਿਕਾ, ਸੈਹਲਜਾ ਪਾਂਡੇ, ਸਿਮਰਨ, ਸਹਿਜਪ੍ਰੀਤ ਕੌਰ ਅਤੇ ਹਰਸ਼ਪ੍ਰੀਤ ਕੌਰ ਨੇ ਤੀਜਾ ਅਤੇ ਮਾਡਲ ਦੇ ਜੂਨੀਅਰ ਵਿੰਗ ਮੁਕਾਬਲੇ ਵਿੱਚ ਨਿਹਾਲ ਸ਼ਰਮਾ ਅਤੇ ਮਨਵੀਰ ਗੁਪਤਾ ਨੇ ਪਹਿਲਾਂ, ਰੀਤਿਕਾ ਅਤੇ ਪਲਕ ਨੇ ਦੂਜਾ, ਰਸ਼ਮੀ ਨੇ ਤੀਜਾ, ਬੈਸਟ ਆਊਟ ਆਫ ਵੇਸਟ ਵਿੱਚ ਮਹਿਕ ਅਤੇ ਆਸ਼ਾ ਰਾਣੀ ਨੇ ਪਹਿਲਾਂ, ਬਲਜੋਤ ਸਿੰਘ ਨੇ ਦੂਜਾ, ਡੇਜ਼ੀ ਰਾਣਾ ਅਤੇ ਰਮਨਦੀਪ ਸਿੰਘ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬਲਜੋਤ ਸਿੰਘ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ, ਪ੍ਰਬਲੀਨ ਕੌਰ ਅਤੇ ਸ਼ਿਖਾ ਕੁਮਾਰੀ ਨੇ ਤੀਜਾ, ਕੋਲਾਜ ਮੇਕਿੰਗ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਪਵਨ ਕੁਮਾਰ ਨੇ ਦੂਜਾ ਅਤੇ ਪ੍ਰਬਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਪ੍ਰੋ. ਅਰਵਿੰਦਰ ਕੌਰ, ਪ੍ਰੋ. ਅਜੈ ਕੁਮਾਰ, ਪ੍ਰੋ. ਲਵਲੀਨ ਵਰਮਾਂ, ਪ੍ਰੋ. ਰਾਜਵੀਰ ਕੌਰ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜਸਮਿੰਦਰ ਕੌਰ, ਪ੍ਰੋ. ਪੂਜਾ ਵਰਮਾਂ, ਪ੍ਰੋ. ਕੁਲਵਿੰਦਰ ਕੌਰ ਨੇ ਨਿਭਾਈ। ਕੁਇਜ਼ ਮਾਸਟਰ ਦੀ ਭੂਮਿਕਾ ਡਾ. ਕੀਰਤੀ ਭਾਗੀਰਥ ਅਤੇ ਪ੍ਰੋ. ਬੁਸ਼ਰਾ ਖਾਨਮ ਨੇ ਅਦਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ. ਸ਼ਿਖਾ ਅਤੇ ਪ੍ਰੋ. ਗੁਰਪ੍ਰੀਤ ਕੌਰ ਨੇ ਸੁਚੱਜੇ ਢੰਗ ਨਾਲ ਨਿਭਾਈ। ਡਾ. ਦਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਕਾਲਜ ਕੌਂਸਲ ਦੇ ਮੈਂਬਰ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਸ਼੍ਰੀਮਤੀ ਕਰਮਜੀਤ ਕੌਰ ਐਸ.ਐਲ.ਏ, ਮਿਸ. ਪ੍ਰਭਜੋਤ ਵਰਮੀ, ਸ਼੍ਰੀਮਤੀ ਜਤਵਿੰਦਰ ਕੌਰ ਬਾਇਲੋਜੀ ਲੈਕਚਰਾਰ, ਸ਼੍ਰੀਮਤੀ ਰਾਜੇਸ਼ਵਰੀ, ਕੈਮਿਸਟਰੀ ਲੈਕਚਰਾਰ ਸ਼੍ਰੀਮਤੀ ਸੀਮਾ ਚੋਪੜਾ ਫਿਜਿਕਸ ਲੈਕਚਰਾਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

