ਜੀ.ਐਸ.ਟੀ. ਦੀ ਚੋਰੀ ਨੂੰ ਰੋਕਣ ਲਈ ਮਲੋਟ ਵਿਖੇ ਵੱਡੀ ਕਾਰਵਾਈ

ਮਲੋਟ/ਸ੍ਰੀ ਮੁਕਤਸਰ ਸਾਹਿਬ, 23 ਜਨਵਰੀ:

ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਗੋਇਲ ਦੀ ਅਗਵਾਈ ਹੇਠ ਜੀ.ਐਸ.ਟੀ. ਅਧੀਨ ਟੈਕਸ ਚੋਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦੇ ਹੋਏਦਫ਼ਤਰ ਸਹਾਇਕ ਕਮਿਸ਼ਨਰਸਟੇਟ ਟੈਕਸ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਲੋਟ ਵਿਖੇ ਸਥਿਤ ਇੱਕ ਪ੍ਰਮੁੱਖ ਲੀਡ ਮੈਨੂਫੈਕਚਰਿੰਗ ਯੂਨਿਟ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਅਮਿਤ ਚਰਾਇਆਸਟੇਟ ਟੈਕਸ ਅਫ਼ਸਰ (STO), ਸ਼੍ਰੀ ਗੁਰਿੰਦਰਜੀਤ ਸਿੰਘ, STO, ਸ਼੍ਰੀ ਮਨਜਿੰਦਰ ਸਿੰਘ, STO, ਅਤੇ ASTO ਅਤੇ ਹੋਰ ਵਿਭਾਗੀ ਸਟਾਫ਼ ਮੌਜੂਦ ਸੀ।

ਇਹ ਕਾਰਵਾਈ ਨਕਲੀ ਬਿਲਿੰਗ ਅਤੇ ਧੋਖੇ ਨਾਲ ਲਿਆ ਗਿਆ ਇਨਪੁੱਟ ਟੈਕਸ ਕਰੈਡਿਟ (ITC) ਰੋਕਣ ਦੇ ਉਦੇਸ਼ ਨਾਲ ਕੀਤੀ ਗਈਜੋ ਸਰਕਾਰੀ ਰਾਜਸਵ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਭਾਗ ਸਰਕਾਰੀ ਰਾਜਸਵ ਦੀ ਸੁਰੱਖਿਆ ਅਤੇ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖ਼ਾਸ ਤੌਰ ‘ਤੇ ਨਾਨ-ਫੈਰਸ ਧਾਤੂਆਂ (ਜਿਵੇਂ ਲੀਡ ਆਦਿ) ਨਾਲ ਸਬੰਧਤ ਵਪਾਰੀਆਂ ਅਤੇ ਸੈਕਟਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਜੀ.ਐਸ.ਟੀ. ਚੋਰੀ ਅਤੇ ਨਕਲੀ ITC ਦੇ ਮਾਮਲੇ ਵੱਧ ਪਾਏ ਗਏ ਹਨ।

ਵਿਭਾਗ ਵੱਲੋਂ ਦੁਹਰਾਇਆ ਗਿਆ ਹੈ ਕਿ ਨਕਲੀ ITC ਜਾਂ ਫ਼ਰਜ਼ੀ ਬਿਲਿੰਗ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਜੀ.ਐਸ.ਟੀ. ਅਧੀਨ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ ਅਤੇ ਇਕਾਈਆਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *