ਅੰਤੋਂਦੇਯ ਦੇ ਟੀਚੇ ਦੇ ਨਾਲ ਹਰ ਵਰਗ ਦੇ ਉਥਾਨ ਲਈ ਪ੍ਰਤੀਬੱਧ ਸਰਕਾਰ – ਮੁੱਖ ਮੰਤਰੀ

ਚੰਡੀਗੜ੍ਹ, 20 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਇਕ ਸਮਾਜ ਸਦੀਆਂ ਤੋਂ ਮਿਹਨਤਇਮਾਨਦਾਰੀ ਅਤੇ ਸਮਾਜਿਕ ਸਮਰਸਤਾ ਦਾ ਪ੍ਰਤੀਕ ਰਿਹਾ ਹੈ ਇਸ ਸਮਾਜ ਨੇ ਹਰ ਮੁਸ਼ਕਲ ਹਾਲਾਤ ਵਿੱਚ ਆਪਣੀ ਪਹਿਚਾਣ ਅਤੇ ਸਭਿਆਚਾਰ ਨੂੰ ਬਣਾਏ ਰੱਖਿਆ ਹੈ

ਮੁੱਖ ਮੰਤਰੀ ਸ਼ੁਕਰਵਾਰ ਨੂੰ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਤੇ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਦੇ ਤਹਿਤ ਆਯੋਜਿਤ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਲਾਧੂਨਾਥ ਜੀ ਮਹਾਰਾਜ ਦੇ ਜੈਯੰਤੀ ਸਮਾਰੋਹ ਤੇ ਸੰਬੋਧਿਤ ਕਰ ਰਹੇ ਸਨ

ਮੁੱਖ ਮੰਤਰੀ ਨੇ ਇਸ ਦੌਰਾਨ ਸੰਤ ਸ਼ਿਰੋਮਣੀ ਸ਼੍ਰੀ ਲਾਧੂਨਾਥ ਮਹਾਰਾਜ ਜੀ ਦੀ ਪ੍ਰਤਿਮਾ ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੂੰ ਨਮਨ ਵੀ ਕੀਤਾ ਇਸ ਦੌਰਾਨ ਉਨ੍ਹਾਂ ਦੇ ਨਾਲ ਜਨਸਿਹਤ ਇੰਜੀਨੀਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਵੀ ਮੌਜੂਦ ਰਹੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਮੁੱਖ ਮੰਤਰੀ ਨੂੰ ਨਾਇਕ ਸਮਾਜ ਦੇ ਪ੍ਰਬੁੱਧ ਲੋਕਾਂ ਨੇ ਪੱਗ ਪਹਿਨਾ ਕੇ ਅਤੇ ਸਕ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਜਨਸਮੂਹ ਨੂੰ ਨਰਾਤਿਆਂ ਅਤੇ ਸੰਤ ਲਾਧੂਨਾਥ ਮਹਾਰਾਜ ਜੀ ਦੀ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸ੍ਰੀ ਲਾਧੂਨਾਥ ਮਹਾਰਾਜ ਜੀ ਜੈਯੰਤੀ ਸਾਡੇ ਸਭਿਆਚਾਰਕ ਮੁੱਲਾਂ ਅਧਿਆਤਮਿਕ ਵਿਰਾਸਤ ਅਤੇ ਸਮਾਜਿਕ ਏਕਤਾ ਦਾ ਉਤਸਵ ਹੈ ਉਨ੍ਹਾਂ ਦਾ ਜੀਵਨ ਸਾਨੂੰ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ ਉਹ ਇੱਕ ਅਜਿਹੇ ਪ੍ਰਕਾਸ਼ ਥੰਮ੍ਹ ਸਨਜਿਨ੍ਹਾਂ ਨੇ ਸਮਾਜ ਨੂੰ ਸਚਾਈਸੇਵਾ ਅਤੇ ਸਮਰਪਣ ਦਾ ਮਾਰਗ ਦਿਖਾਇਆ ਉਨ੍ਹਾਂ ਨੇ ਆਪਣੇ ਪੂਰੇ ਜੀਵਨ ਵਿੱਚ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਿਆ

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਲਾਧੂਨਾਥ ਮਹਾਰਾਜ ਜੀ ਨੇ ਸਮਾਜ ਵਿੱਚ ਫੈਲੀ ਬੁਰਾਈਆਭੇਦਭਾਵ ਅਤੇ ਅਗਿਆਨਤਾ ਨੂੰ ਦੂਰ ਕਰਨ ਲਈ ਅਣਥੱਕ ਯਤਨ ਕੀਤੇ ਉਨ੍ਹਾਂ ਦਾ ਮੰਨਣਾ ਸੀ ਕਿ ਮਨੁੱਖ ਸੇਵਾ ਹੀ ਸੱਚੀ ਇਸ਼ਵਰ ਦੀ ਸੇਵਾ ਹੈ ਉਹ ਜੀਵ ਹੱਤਿਆ ਦੇ ਵਿਰੋਧੀ ਸਨਉਨ੍ਹਾਂ ਨੇ ਲੋਕਾਂ ਨੂੰ ਜੀਵ ਹੱਤਿਆ ਨਾ ਕਰਨ ਦਾ ਸੰਦੇਸ਼ ਵੀ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਸੰਤ ਲਾਧੂਨਾਥ ਮਹਾਰਾਜ ਜੀ ਨੈ 47 ਸਾਲ ਦੀ ਉਮਰ ਵਿੱਚ ਬੀਕਾਨੇਰ ਜਿਲ੍ਹੇ ਦੇ ਮਸੂਰੀ ਪਿੰਡ ਵਿੱਚ ਸਮਾਧੀ ਲਈ ਉਹ ਅੱਜ ਵੀ ਸਮਾਜ ਦੀ ਚੇਤਨਾ ਵਿੱਚ ਜੀਵਤ ਹਨ ਇਸ ਪਿੰਡ ਵਿੱਚ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਲੱਗਣ ਵਾਲਾ ਮੇਲਾ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ ਇਹ ਮੇਲਾ ਰਾਜਸਥਾਨ ਦਾ ਤੀਜਾ ਸੱਭ ਤੋਂ ਵੱਡਾ ਮੇਲਾ ਹੈ

ਨਾਇਕ ਸਮਾਜ ਦਾ ਗੌਰਵਸ਼ਾਲੀ ਇਤਿਹਾਸ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਇਕ ਸਮਾਜ ਦਾ ਵੱਡਾ ਗੌਰਵਸ਼ਾਲੀ ਇਤਿਹਾਸ ਹੈ ਇਸ ਸਮਾਜ ਦਾ ਇਤਿਹਾਸ ਵੀਰਤਾਤਿਆਗ ਅਤੇ ਸੰਘਰਸ਼ ਨਾਲ ਭਰਿਆ ਹੈ ਇੰਨ੍ਹਾਂ ਨੇ ਆਜਾਦੀ ਦੀ ਲੜਾਈ ਵਿੱਚ ਅੰਗ੍ਰੇਜਾਂ ਦੇ ਖਿਲਾਫ ਹੋਣ ਵਾਲੇ ਸੰਘਰਸ਼ਾਂ ਵਿੱਚ ਵੱਧਚੜ੍ਹ ਕੇ ਹਿੱਸਾ ਲਿਆ

ਨਿਮਾੜ ਦੇ ਆਦਿਵਾਸੀ ਯੋਧਾ ਭੀਮਾ ਨਾਇਕਕੋਲ ਵਿਦਰੋਹ ਦੇ ਨੇਤਾ ਬੁਧੂ ਭਗਤ ਅਤੇ ਦੱਖਣ ਭਾਰਤ ਵਿੱਚ ਵਿਜੈਨਗਰ ਸਮਰਾਜ ਦੇ ਯੋਧਾ ਨਰਸਾ ਨਾਇਕ ਦੀ ਵੀਰਤਾ ਦੀ ਕਹਾਣੀਆਂ ਅੱਜ ਲੋਕ ਕਥਾਵਾਂ ਵਜੋ ਪ੍ਰਚਲਿਤ ਹਨ ਹਰਿਆਣਾ ਵਿੱਚ ਸਿਰਸਾਫਤਿਹਾਬਾਦਹਿਸਾਰਹਾਂਸੀ ਦੀ ਕਈ ਕ੍ਰਾਂਤੀਕਾਰੀ ਘਟਨਾਵਾਂ ਵਿੱਚ ਨਾਇਕ ਸਮਾਜ ਦੇ ਸਰਗਰਮ ਯੋਗਦਾਨ ਦੇ ਪ੍ਰਮਾਣ ਮਿਲਦੇ ਹਨ ਨਾਇਕ ਸਮਾਜ ਵਧਾਈਯੋਗ ਹੈ ਕਿ ਉਹ ਸੰਤ ਲਾਧੂਨਾਥ ਮਹਾਰਾਜ ਜੀ ਦੀ ਬਾਣੀਆਂ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ

ਸਰਕਾਰ ਦਾ ਟੀਚਾ ਅੰਤੋਂਦੇਯ ਹੈ  ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਹਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਨੇਕ ਪਿਛੜੀ ਜਾਤੀਆਂ ਨੂੰ ਅਨੁਸੂਚਿਤ ਜਾਤੀ ਦੀ ਸੂਚੀ ਵਿੱਚ ਸ਼ਾਮਿਲ ਕੀਤਾਜਿਸ ਦੇ ਚਲਦੇ ਸਮਾਜ ਦਾ ਇਹ ਵਰਗ ਸਹੂਲਤਾਂ ਦਾ ਲਾਭ ਚੁੱਕ ਕੇ ਪ੍ਰਗਤੀ ਦੇ ਰਸਤੇ ਤੇ ਅੱਗੇ ਵੱਧ ਰਿਹਾ ਹੈ ਡਬਲ ਇੰਜਨ ਸਰਕਾਰ ਦਾ ਟੀਚਾ ਅੰਤੋਂਦੇਯ ਹੈ ਯਾਨੀ ਕਿ ਜੋ ਅਖੀਰ ਵਿੱਚ ਰਹਿ ਗਿਆਉਸ ਨੂੰ ਅੱਗੇ ਵਧਾਉਣਾ ਹੈਚਾਹੇ ਉਹ ਕਿਸੇ ਵੀ ਖੇਤਰਵਰਗ ਅਤੇ ਸੰਪ੍ਰਦਾਏ ਵਿੱਚ ਹੋਣ ਸਰਕਾਰ ਦਾ ਇਹ ਯਤਨ ਹੈ ਕਿ ਸਾਰੀ ਬਿਰਾਦਰੀਸਾਰੀ ਜਾਤੀਆਂ ਦੇ ਲੋਕ ਅੱਗੇ ਵੱਧਣਸਾਰਿਆਂ ਦਾ ਉਥਾਨ ਹੋਵੇਸਾਰਿਆਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਮਿਲਣ ਸੱਭਕਾ ਸਾਥ-ਸੱਭਕਾ ਵਿਕਾਸ ਸੂਬਾ ਸਰਕਾਰ ਦੀ ਨੀਤੀਆਂ ਦਾ ਕੇਂਦਰ ਬਿੰਦੂ ਹੈ

ਸੰਤ ਲਾਧੂਨਾਥ ਨੇ ਦਿਖਾਇਆ ਸੱਚਾ ਰਸਤਾ

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਲਾਧੂਨਾਥ ਜੀ ਵਰਗੇ ਸੰਤ-ਮਹਾਪੁਰਸ਼ਾਂਰਿਸ਼ੀ-ਮੁਨੀਆਂਪੀਰ-ਪੈਗੰਬਰਾਂ ਤੇ ਗੁਰੂਆਂ ਨੇ ਭੁੱਲੀ ਭਟਕੀ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ ਹੈ ਅਜਿਹੇ ਮਹਾਨ ਸਖਸ਼ੀਅਤਾਂ ਦੀ ਸਿਖਿਆਵਾਂ ਤੇ ਮਾਨਵ ਸਮਾਜ ਦੀ ਧਰੋਹਰ ਹੈ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਤੇ ਸਹੇਜਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ

ਮੁੱਖ ਮੰਤਰੀ ਨੇ ਮੌਜੂਦ ਜਨਸਮੂਹ ਨੂੰ ਅਪੀਲ ਕੀਤੀ ਕਿ ਸਾਰੇ ਸੰਕਲਪ ਲੈਣ ਕਿ ਅਸੀਂ ਸੇਵਾਸਮਰਪਣ ਅਤੇ ਭਾਈਚਾਰੇ ਦੇ ਮਾਰਗ ਤੇ ਚਲਾਂਗੇ ਅਤੇ ਆਪਣੇ ਸੂਬੇ ਹਰਿਆਣਾ ਨੂੰ ਦੇਸ਼ ਦਾ ਸੱਭ ਤੋਂ ਮੋਹਰੀ ਸੂਬਾ ਬਨਾਵਾਂਗੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਅਤੇ ਅਧਿਕਾਰਾਂ ਦੇ ਸਰੰਖਣ ਲਈ ਹਰਿਆਣਾ ਰਾਜ ਅਨੁਸੂਚਿਤ ਜਾਤੀ ਆਯੋਗ ਦਾ ਗਠਨ ਕੀਤਾ ਹੈ ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਨੂੰ ਪਹਿਲੇ ਅਤੇ ਦੂਜੀ ਸ਼੍ਰੇਣੀ ਦੇ ਅਹੁਦਿਆਂ ਵਿੱਚ 20 ਫੀਸਦੀ ਰਾਖਵਾਂ ਪ੍ਰਦਾਨ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਗਰੀਬ ਦੇ ਸਿਰ ਤੇ ਆਪਣੀ ਛੱਤ ਹੋਵੇਇਹ ਸਪਨਾ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾਂ ਤਹਿਤ ਲੱਖ 56 ਹਜਾਰ ਮਕਾਨ ਦਿੱਤੇ ਗਏ ਹਨ ਨਾਲ ਹੀ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰਾਂ ਤੇ ਪਿੰਡਾਂ ਵਿੱਚ 27 ਹਜਾਰ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਹਨ ਪਿੰਡਾਂ ਵਿੱਚ ਪੰਚਾਇਤੀ ਭੂਮੀ ਤੇ ਬਣੇ 500 ਵਰਗ ਗਜ ਤੱਕ ਦੇ ਮਕਾਨਾਂ ਤੇ ਕਾਬਜ ਲੋਕਾਂ ਨੂੰ ਮਾਲਿਕਾਨਾ ਹੱਕ ਦਿੱਤਾ ਹੈ

ਮੁੱਖ ਮੰਤਰੀ ਨੇ ਸਰਕਾਰ ਵੱਲੋਂ ਚਲਾਈ ਗਈ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਅੰਬੇਦਕਰ ਆਵਾਸ ਨਵੀਨੀਕਰਣ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾ ਜੀਵਨ ਬਤੀਤ ਕਰਨ ਵਾਲੇ ਅਨੁਸੂਚਿਤ ਜਾਤੀਵਿਮੁਕਤ ਜਾਤੀ ਅਤੇ ਟਪਰੀਵਾਸ ਜਾਤੀ ਦੇ ਲੋਕਾਂ ਨੂੰ ਮਕਾਨ ਮੁਰੰਮਤ ਤਹਿਤ 80 ਹਜਾਰ ਰੁਪਏ ਦਿੱਤੇ ਜਾ ਰਹੇ ਹਨ ਇਸ ਯੋਜਨਾ ਤਹਿਤ ਹੁਣ ਤੱਕ 76 ਹਜਾਰ 985 ਲਾਭਕਾਰਾਂ ਨੂੰ 416 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ

ਉਨ੍ਹਾਂ ਨੇ ਕਿਹਾ ਕਿ ਬੀਮਾਰੀ ਅਮੀਰੀ ਅਤੇ ਗਰੀਬੀ ਦੇਖ ਕੇ ਨਹੀਂ ਆਉਂਦੀ ਇਸ ਲਈ ਮੌਜੂਦਾ ਸਰਕਾਰ ਨੇ ਅਜਿਹੀ ਵਿਵਸਥਾ ਕੀਤੀ ਹੈ ਕਿ ਧਨ ਦੇ ਅਭਾਵ ਵਿੱਚ ਕੋਈ ਵੀ ਗਰੀਬ ਇਲਾਜ ਤੋਂ ਵਾਂਝਾ ਨਾ ਰਹੇ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਹੁਣ ਤੱਕ ਇਸ ਯੋਜਨਾ ਤਹਿਤ 27 ਲੱਖ ਲੋਕਾਂ ਨੇ ਇਲਾਜ ਕਰਵਾਇਆ ਹੈ

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਦੀ ਸੂਬਾ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਅਨੁਸੂਚਿਤ ਜਾਤੀਆਂਜਨਜਾਤੀਆਂ ਅਤੇ ਪਿਛੜੇ ਵਰਗ ਦੀ ਭਲਾਈ ਉਥਾਨ ਲਈ ਪ੍ਰਤੀਬੱਧ ਹਨ

ਇਸ ਬਾਰੇ ਵਿੱਚ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਪੜਾਈ ਲਈ ਵੀ ਅਨੇਕ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ ਕਲਾਸ 12ਵੀਂ ਵਿੱਚ 90 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਲੈਣ ਵਾਲੇ ਅਨੁਸੂਚਿਤ ਜਾਤੀ ਦੇ ਮੇਧਾਵੀ ਵਿਦਿਆਰਥੀਆਂ ਲਈ ਇੱਕਮੁਸ਼ਤ ਨਗਦ ਪ੍ਰੋਤਸਾਹਨ ਰਕਮ ਯੋਜਨਾ ਸ਼ੁਰੂ ਕੀਤੀ ਗਈ ਇਸ ਦੇ ਤਹਿਤ ਮੇਧਾਵੀ ਵਿਦਿਆਰਥੀ ਨੂੰ ਲੱਖ 11 ਹਜਾਰ ਰੁਪਏ ਪ੍ਰਤੀ ਵਿਦਿਆਰਥੀ ਨਗਦ ਪ੍ਰੋਤਸਾਹਨ ਰਕਮ ਦਿੱਤੀ ਜਾਂਦੀ ਹੈ ਇਸ ਯੋਜਨਾ ਤਹਿਤ 570 ਵਿਦਿਆਰਥੀਆਂ ਨੂੰ 6 ਕਰੋੜ 33 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਚੁੱਕੀ ਹੈ

ਉਨ੍ਹਾਂ ਨੇ ਕਿਹਾ ਕਿ ਕੈਸ਼ ਅਵਾਰਡ ਤੇ ਮਹੀਨਾ ਸਕਾਲਰਸ਼ਿਪ ਸਕੀਮ ਤਹਿਤ ਕਲਾਸ 9ਵੀਂ ਤੋਂ 12ਵੀਂ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਲੱਖ 56 ਹਜਾਰ 968 ਵਿਦਿਆਰਥੀਆਂ ਨੂੰ 95 ਕਰੋੜ 76 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ ਨਾਂਲ ਹੀ ਮਹੀਨਾ ਸਕਾਲਰਸ਼ਿਪ ਸਕੀਮ ਦੇ ਤਹਿਤ  ਕਲਾਸ 9ਵੀਂ ਤੋਂ 12ਵੀਂ ਵਿੱਚ ਪੜ੍ਹ ਰਹੇ ਬੀਪੀਐਲ ਵਰਗ ਦੇ 58 ਹਜਾਰ 817 ਵਿਦਿਆਰਥੀਆਂ ਨੂੰ 9 ਕਰੋੜ 99 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ ਹੈ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਕਲਾਸ 9ਵੀਂ ਤੋਂ 11ਵੀਂ ਦੇ ਅਨੁਸੂਚਿਤ ਜਾਤੀ ਦੇ 9 ਹਜਾਰ 90 ਵਿਦਿਆਰਥੀਆਂ ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਮੁਫਤ ਸਾਈਕਲਾਂ ਸਰਕਾਰ ਵੱਲੋਂ ਉਪਲਬਧ ਕਰਵਾਈ ਗਈ ਹੈ ਉੱਥੇ ਹੀਅਨੁਸੂਚਿਤ ਜਾਤੀ ਦੇ ਲੱਖ ਹਜਾਰ 69 ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਫੀਸ ਦੀ ਪ੍ਰਤੀਪੂਰਤੀ ਵਜੋ 10 ਕਰੋੜ 80 ਲੱਖ ਰੁਪਏ ਦੀ ਰਕਮ ਦਿੱਤੀ ਗਈ ਇਸੀ ਤਰ੍ਹਾਇੱਕਮੁਸ਼ਤ ਅਤੇ ਸਕੀਮ ਤਹਿਤ ਕਲਾਸ ਪਹਿਲੀ ਤੋਂ 8ਵੀਂ ਦੇ ਅਨੁਸੂਚਿਤ ਜਾਤੀ ਦੇ 4 ਲੱਖ 2 ਹਜਾਰ 62 ਵਿਦਿਆਰਥੀਆਂ ਨੂੰ 44 ਕਰੋੜ 18 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਦੀ ਲੱਖ 60 ਹਜਾਰ ਕੁੜੀਆਂ ਦੇ ਵਿਆਹ ਤੇ 71 ਹਜਾਰ ਰੁਪਏ ਤੱਕ ਸ਼ਗਨ ਰਕਮ ਦਿੱਤੀ ਗਈ

Leave a Reply

Your email address will not be published. Required fields are marked *