ਜ਼ਿਲ੍ਹਾ ਬਰਨਾਲਾ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਦਿਵਿਆਂਗਜਨ ਨੇ ਲਿਆ ਲਾਭ: ਡਿਪਟੀ ਕਮਿਸ਼ਨਰ

ਬਰਨਾਲਾ, 18 ਮਾਰਚ
ਡਿਪਟੀ ਕਮਿਸ਼ਨਰ ਕਮ ਪ੍ਰਧਾਨ ਇੰਡੀਅਨ ਰੈਡ ਕਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਆਈ ਏ ਐਸ ਦੇ ਉੱਦਮ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਲੋੜਵੰਦਾਂ ਨੂੰ ਬਣਾਉਟੀ ਅੰਗ ਮੁਹੱਈਆ ਕਰਾਉਣ ਲਈ ਤਿੰਨ ਰੋਜ਼ਾ ਅਸੈਸਮੈਂਟ ਵੰਡ ਕੈਂਪ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਵਿਖੇ ਲਾਇਆ ਗਿਆ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸਹਾਇਕ ਉਪਕਰਨ ਅਤੇ ਬਣਾਉਟੀ ਅੰਗਾਂ ਦੇ ਨਾਪ ਲੈ ਕੇ ਮੌਕੇ ‘ਤੇ ਹੀ ਦਿੱਤੇ ਗਏ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਹਨਾਂ ਨੂੰ ਵਾਰ-ਵਾਰ ਆਉਣ ਦੀ ਲੋੜ ਨਾ ਪਵੇ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨੇੜਲੇ ਜ਼ਿਲ੍ਹਿਆਂ ਤੋਂ ਵੀ ਵੀ ਲੋੜਵੰਦ ਇੱਥੇ ਪੁੱਜੇ ਅਤੇ ਕੈਂਪ ਦਾ ਲਾਭ ਲਿਆ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰੋਸ ਸੁਸਾਇਟੀ ਸਵਰਨ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਨਾਉਟੀ ਅੰਗ, ਸਹਾਇਕ ਉਪਕਰਨ ਵੀਲ ਚੇਅਰ, ਟ੍ਰਾਈ ਸਾਈਕਲ, ਸੁਣਨ ਵਾਲਿਆਂ ਮਸ਼ੀਨਾਂ ਤੇ ਹੋਰ ਸਮਾਨ ਬਿਲਕੁਲ ਮੁਫ਼ਤ ਦਿੱਤਾ ਗਿਆ।

Leave a Reply

Your email address will not be published. Required fields are marked *