ਦਾਖਲਿਆਂ ਤੇ ਗਰਾਂਟਾਂ ਸਬੰਧੀ ਉਪ ਜਿਲਾ ਸਿੱਖਿਆ ਅਫਸਰ ਵੱਲੋਂ ਬਲਾਕ ਦੇ ਸੀਐਚਟੀ,ਹੈਡ ਟੀਚਰ ਅਤੇ ਸਕੂਲ ਇੰਚਾਰਜਾਂ ਨਾਲ ਮੀਟਿੰਗ

ਸ਼੍ਰੀ ਅਨੰਦਪੁਰ ਸਾਹਿਬ 9 ਦਸੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਅੱਜ ਉਪ ਜਿਲ੍ਹਾ ਸਿੱਖਿਆ ਅਫਸਰ ਮੈਡਮ ਰੰਜਨਾ ਕਟਿਆਲ ਨੇ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਐਚਟੀ, ਹੈਡ ਟੀਚਰ ਅਤੇ ਸਕੂਲ ਇੰਚਾਰਜਾਂ ਦੇ ਨਾਲ ਇੱਕ ਅਹਿਮ ਮੀਟਿੰਗ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿੱਚ ਨਵੇਂ ਦਾਖਲੇ ਅਤੇ ਗਰਾਂਟਾਂ ਦੇ ਸੰਬੰਧ ਵਿੱਚ ਕੀਤੀ,
ਇਸ ਮੌਕੇ ਮੈਡਮ ਰੰਜਨਾ ਕਟਿਆਲ ਨੇ ਅਧਿਆਪਕਾਂ ਨੂੰ ਪ੍ਰੀ ਪ੍ਰਾਈਮਰੀ ਜਮਾਤਾਂ ਦੇ ਵਿੱਚ ਵੱਧ ਤੋਂ ਵੱਧ ਦਾਖਲੇ ਕਰਨ ਦੇ ਲਈ ਪ੍ਰੇਰਿਤ ਕੀਤਾ, ਉਨਾਂ ਨੇ ਕਿਹਾ ਕਿ ਸਾਰੇ ਸਕੂਲ ਇਸ ਪ੍ਰਤੀ ਵਿਊਤਬੰਦੀ ਬਣਾ ਕੇ ਕੰਮ ਕਰੇ ਅਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਤਾਲਮੇਲ ਕਰਕੇ  ਸਕੂਲਾਂ ਦੇ ਵਿੱਚ ਦਾਖਲਾ ਵਧਾਉਣ। ਇਸ ਮੌਕੇ ਉਨਾਂ ਨੇ ਅਧਿਆਪਕਾਂ ਦੇ ਨਾਲ ਜਨਵਰੀ 2025 ਦੇ ਵਿੱਚ ਪ੍ਰੀ ਪ੍ਰਾਈਮਰੀ ਜਮਾਤਾਂ ਦੇ ਵਿੱਚ ਦਾਖਲੇ ਅਤੇ ਹੁਣ ਸਕੂਲਾਂ ਦੇ ਵਿੱਚ ਦਾਖਲੇ ਸਬੰਧੀ ਵਿਸ਼ਲੇਸ਼ਣ ਵੀ ਕੀਤਾ,

ਇਸ ਮੌਕੇ ਬੋਲਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ ਦੇ ਵਿੱਚ ਅਧਿਆਪਕਾ ਦੀ ਕਮੀ ਨੂੰ ਪੂਰਾ ਕੀਤਾ ਹੈ ਅਤੇ ਡੋਰ ਟੂ ਡੋਰ ਜਾ ਕੇ ਸਕੂਲਾਂ ਦੇ ਵਿੱਚ ਨਵੇਂ ਦਾਖਲੇ  ਸਬੰਧੀ ਪ੍ਰੇਰਿਤ ਕੀਤਾ, ਇਸ ਮੌਕੇ ਅਧਿਆਪਕਾਂ ਦੇ ਨਾਲ ਸਕੂਲਾਂ ਵਿੱਚ ਆਈਆਂ ਵੱਖ ਵੱਖ ਗਰਾਂਟਾਂ ਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ ਅਤੇ ਹਦਾਇਤਾਂ ਦੇ ਅਨੁਸਾਰ ਗਰਾਂਟਾਂ ਨਿਸ਼ਚਿਤ ਸਮੇਂ ਵਿੱਚ ਖਰਚ ਕਰਨ ਲਈ ਕਿਹਾ ਗਿਆ,

ਇਸ ਮੌਕੇ ਯੂਹੀ ਵੋਹਰਾ, ਰਵਿੰਦਰ ਸਿੰਘ, ਸੀਐਚਟੀ ਜਸਵੀਰ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਸਨਜੀਤ ਕੌਰ, ਕਮਲਜੀਤ ਕੌਰ, ਮਨਿੰਦਰ ਰਾਣਾ ,ਸੁਰਿੰਦਰ ਸਿੰਘ ਭਟਨਾਗਰ, ਅਵਤਾਰ ਭੱਠਲ, ਸੁਰਜੀਤ ਰਾਣਾ,ਰਾਮ ਰਾਣਾ, ਰਾਜ ਕੁਮਾਰ, ਹੈਡ ਟੀਚਰ ਰਾਜ ਕੁਮਾਰ, ਮੀਹਮਲ ਸਿੰਘ, ਰਵੀ ਕੁਮਾਰ, ਬਲਵਿੰਦਰ ਕੁਮਾਰ, ਸੁਰਿੰਦਰ ਕਾਲੀਆ, ਮਦਨ ਲਾਲ, ਜੋਗਾ ਸਿੰਘ, ਹਰਮਿੰਦਰ ਕੌਰ, ਗੁਰਜੀਤ ਕੌਰ , ਦਵਿੰਦਰ ਕੌਰ, ਇਕਬਾਲ ਕੌਰ, ਰਵਿੰਦਰ ਕੌਰ, ਸੋਨੀਆ ਆਦਿ ਅਧਿਆਪਕ ਹਾਜਰ ਸਨ।

Leave a Reply

Your email address will not be published. Required fields are marked *