ਜੀਵਨ ਸ਼ੈਲੀ ਸੰਬੰਧੀ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਹੱਲ ਲਈ ਆਯੁਰਵੇਦ ਸਭ ਤੋਂ ਟਿਕਾਊ ਵਿਕਲਪ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿਚ ਆਯੋਜਿਤ ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਤੇ ਹਸਪਤਾਲ ਦੀ ਗੋਲਡ ਜੁਲਬੀ ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਤੋਂ ਪੈਦਾ ਤਨਾਅਸ਼ੂਗਰਹਾਈ ਬਲਡ ਪ੍ਰੈਸ਼ਰ ਅਤੇ ਹੋਰ ਜੀਵਨਸ਼ੈਲੀ ਸਬੰਧੀ ਰੋਗਾਂ ਦੇ ਹੱਲ ਵਿਚ ਆਯੂਰਵੇਦ ਇਕ ਪ੍ਰਭਾਵੀ ਅਤੇ ਟਿਕਾਊ ਵਿਕਲਪ ਦਿੰਦਾ ਹੈ। ਆਯੂਰਵੈਦ ਵਿਚ ਸਰੀਰਕ ਸਿਹਤ ਦੇ ਨਾਲਨਾਲ ਮਾਨਸਿਕ ਅਤੇ ਅਧਿਆਤਮਕ ਸੰਤੁਲਨ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ

ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਾਲਜ ਕੰਪਲੈਕਸ ਵਿਚ ਬਣੇ ਨਵੇਂ ਵਿਦਿਅਕ ਬਲਾਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਵੱਲੋਂ ਸਾਇੰਟਿਫਿਕ ਜਨਰਲ ਦੀ ਵੀ ਘੁੰਡ ਚੁੱਕਾਈ ਕੀਤੀ। ਪ੍ਰੋਗ੍ਰਾਮ ਦੌਰਾਨ ਸੰਸਥਾ ਨਾਲ ਜੁੜੇ ਅਹੁੱਦੇਦਾਰ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਬੀਏਐਮਐਸ ਵਿਦਿਆਰਥੀਆਂ ਦੇ ਵਧੀਆ ਪ੍ਰੀਖਿਆ ਨਤੀਜੇ ‘ਤੇ ਖੁਸ਼ ਜਾਹਿਰ ਕਰਦੇ ਹੋਏ ਵਿਦਿਆਰਥੀਆ ਨੂੰ ਵੱਧਾਈ ਦਿੱਤੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਆਯੂਰਵੈਦ ਨੂੰ ਪ੍ਰੋਤਸਾਹਨ ਦੇਣ ਲਈ ਯਤਨ ਕਰ ਰਹ ਹੈ। ਆਯੂਰਵੈਦਿਕ ਕਾਲਜਾਂ ਅਤੇ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਸੋਧ ਨੂੰ ਪ੍ਰੋਤਸਾਹਨ ਕਰਨ ਅਤੇ ਡਾਕਟਰਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਵਿਚ ਕੁਰੂਕਸ਼ੇਤਰ ਵਿਚ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈਜਿਸ ਨਾਲ ਇਹ ਕਾਲਜ ਵੀ ਸਬੰਧਤ ਹਨ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ ਦੇ ਤਹਿਤ ਜਿਲਾ ਪੱਧਰ ‘ਤੇ ਆਯੂਸ਼ ਵਿੰਗ ਸਥਾਪਿਤ ਕੀਤੇ ਗਏ ਹਨਜਿੱਥੇ ਯੋਗ ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ। ਸਾਰੇ ਮੁੱਢਲੇ ਸਿਹਤ ਕੇਂਦਰਾਂ ਵਿਚ ਆਯੂਸ਼ ਮੈਡੀਕਲ ਸਹੂਲਤ ਮਹੁੱਇਆ ਕਰਵਾਉਣ ਲਈ 572 ਆਯੂਸ਼ ਮੈਡੀਕਲ ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ। ਹੁਣ ਤਕ 400 ਆਯੂਸ਼ ਡਿਸਪੈਂਸਰੀਆਂ ਅਤੇ 138 ਉਪ ਸਿਹਤ ਕੇਂਦਰਾਂ ਨੂੰ ਆਯੂਸ਼ਮਾਨ ਅਗੋਗਿਯ ਮੰਦਿਰ ਵਿਚ ਅਪਗ੍ਰੇਡ ਕੀਤਾ ਜਾ ਚੁੱਕਿਆ ਹੈ ਅਤੇ ਸਾਰੇ ਜਿਲ੍ਹਿਆਂ ਵਿਚ ਪੰਚਕਰਮ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ

ਉਨ੍ਹਾਂ ਕਿਹਾ ਕਿ ਬਾਬਾ ਖੇਤਾਨਾਥ ਸਰਕਾਰੀ ਆਯੂਰਵੈਦਿਕ ਕਾਲਜ ਤੇ ਹਸਪਤਾਲਪਟੀਕਰਾ (ਨਾਰਨੌਲਦਾ ਨਿਰਮਾਣ ਕੰਮ ਪੂਰਾ ਹੋ ਚੁੱਕਿਆ ਹੈਜਦੋਂ ਕਿ ਨੂੰਹਅੰਬਾਲਾਹਿਸਾਰ ਅਤੇ ਪੰਚਕੂਲਾ ਵਿਚ ਵੀ ਆਯੂਸ਼ ਖੇਤਰ ਵਿਚ ਕਈ ਮਹੱਤਵਪੂਰਨ ਸੰਸਥਾਨਾਂ ਅਤੇ ਹਸਪਤਾਲਾਂ ਦੀ ਸਥਾਪਨਾ ਤੇ ਨਿਰਮਾਣ ਕੰਮ ਚਲ ਰਹੇ ਹਨ। ਅੱਜ ਪੂਰੀ ਦੁਨਿਆ ਵਿਚ ਯੋਗ ਦਾ ਨਾਮ ਚੱਲ ਰਿਹਾ ਹੈ ਅਤੇ ਇਸ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈਜਿੰਨ੍ਹਾਂ ਦੇ ਯਤਨਾ ਸਦਕਾ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਦੇ 6500 ਪਿੰਡਾਂ ਵਿਚ ਯੋਗ ਤੇ ਜਿਮ ਖੋਲ੍ਹਣ ਲਈ ਸਰਕਾਰ ਵਚਨਬੱਧ ਹੈ। ਹੁਣ ਤਕ 965 ਜਿਮ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ 139 ‘ਤੇ ਕੰਮ ਚਲ ਰਿਹਾ ਹੈ

ਇਸ ਮੌਕੇ ‘ਤੇ ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂਮੁੱਖ ਮੰਤਰੀ ਦੇ ਮੀਡਿਆ ਸਕੱਤਰ ਪ੍ਰਵੀਣ ਅੱਤਰੇ ਤੋਂ ਇਲਾਵਾ ਮੰਨੇਪ੍ਰਮੰਨੇ ਵਿਅਕਤੀ ਹਾਜਿਰ ਸਨ

Leave a Reply

Your email address will not be published. Required fields are marked *