ਬਾਬਾ ਫਤਿਹ ਸਿੰਘ ਜੀ ਦੇ ਆਗਮਨ ਪੁਰਬ ਤੇ ਵਿਸ਼ੇਸ਼ ਇਤਿਹਾਸ ਤੇ ਸੰਖੇਪ ਝਾਤ !

ਨਿਊਜ਼ ਡੈਸਕ : ਛੋਟੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਬਾਬਾ ਫ਼ਤਿਹ ਸਿੰਘ ਜੀ ਨੇ ਛੋਟੀ ਉਮਰੇ ਹੀ ਵੱਡੀਆਂ ਪ੍ਰਾਪਤੀਆਂ ਕਰਕੇ ਸਿੱਖ ਇਤਿਹਾਸ ਕਾਇਮ ਕੀਤਾ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਿੱਖ ਇਤਿਹਾਸ ਵਿਚ ਚਮਕਦੇ ਧਰੂ ਤਾਰੇ ਦੇ ਵਾਂਗ ਹਨ। ਇਹਨਾਂ ਦੇ ਨਾਮ ਨੂੰ ਆਮ ਤੌਰ ‘ਤੇ ਬਾਬਾ ਫ਼ਤਿਹ ਸਿੰਘ ਜਾਂ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ,

ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ 12 ਦਸੰਬਰ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੇ ਮਹਿਲ ਮਾਤਾ ਜੀਤੋ ਜੀ ਦੀ ਪਾਵਾਂ ਕੁੱਖੋਂ ਚੌਥੇ ਪੁੱਤਰ ਵਜੋਂ ਆਨੰਦਪੁਰ ਸਾਹਿਬ ਵਿਖੇ ਹੋਇਆ। ਬਾਬਾ ਫ਼ਤਹਿ ਸਿੰਘ ਜੀ ਦਾ ਜਦੋਂ ਉਹ ਇੱਕ ਸਾਲ ਦੇ ਸਨ ਤਾਂ ਉਹਨਾਂ ਦੀ ਮਾਤਾ ਜੀ ਦੀ ਮੌਤ ਹੋ ਗਈ, ਅਤੇ ਆਪ ਦੀ ਅਤੇ ਆਪ ਜੀ ਦੇ ਭਰਾ ਜ਼ੋਰਾਵਰ ਸਿੰਘ ਜੀ ਦੀ ਦੇਖਭਾਲ ਆਪ ਦੀ ਦਾਦੀ, ਮਾਤਾ ਗੁਜਰੀ ਜੀ ਦੁਆਰਾ ਕੀਤੀ।

ਬਾਬਾ ਫਤਿਹ ਸਿੰਘ ਜੀ ਦੇ ਜੀਵਨ ਨਾਲ ਇਕ ਬੜੀ ਪਿਆਰੀ ਘਟਨਾ ਜੁੜੀ ਹੈ ਕੇ ਇੱਕ ਇੱਕ ਦਿਨ ਤਿੰਨੇ ਵੱਡੇ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸੀ ਦੇਖ ਕੇ ਬਾਬਾ ਫਤਿਹ ਸਿੰਘ ਵੀ ਆ ਗਏ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ ਫਤੇ ਤੁਸੀਂ ਛੋਟੇ ਹੋ ਜਦੋਂ ਵੱਡੇ ਹੋਵੋਗੇ ਫਿਰ ਖੇਡਿਉ

ਬਾਬਾ ਫ਼ਤਿਹ ਸਿੰਘ ਚੁਪ ਕਰਕੇ ਕਮਰੇ ਚ ਚਲੇ ਗਏ ਦਸਤਾਰ ਦੇ ਉੱਪਰ ਹੋਰ ਦਸਤਾਰ ਉਪਰ ਹੋਰ ਦਸਤਾਰ ਸਜਾ ਕੇ ਉੱਚਾ ਦੁਮਾਲਾ ਸਜਾ ਲਿਆ ਫਿਰ ਵੱਡੇ ਵੀਰਾਂ ਕੋਲ ਕੇ ਕਿਹਾ ਆ ਦੇਖੋ ਮੈ ਵੀ ਵੱਡਾ ਹੋ ਗਿਆਂ ਹੁਣ ਖਡਾਉ ਮੈਨੂੰ ਵੀ
ਦਸਮੇਸ਼ ਪਿਤਾ ਜੀ ਜੋ ਸਾਰੇ ਕੌਤਕ ਨੂੰ ਦੇਖ ਰਹੇ ਸੀ ਛੋਟੇ ਲਾਲ ਦੇ ਇਸ ਅਨੋਖੇ ਤੇ ਸਿਆਣਪ ਭਰੇ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ

ਪੁੱਤਰ ਨੂੰ ਗੋਦ ਚ ਬਿਠਾਇਆ ਲਾਡ ਕੀਤਾ ਤੇਭਰੇ ਦਰਬਾਰ ਦੇ ਵਿੱਚ ਕਿਹਾ ਫਤਿਹ ਸਿੰਘ ਇਹ ਅਕਾਲੀ ਜਥਾ ਹੋਵੇਗਾ ਜੋ ਕਿਸੇ ਅੱਗੇ ਰੁਕੇ ਝੁਕੇਗਾ ਨਹੀਂ ਸੰਗਤ ਵਿੱਚੋਂ ਪੰਜ ਸਿੰਘ ਭਾਈ ਉਦੈ ਸਿੰਘ ਭਾਈ ਟਹਿਲ ਸਿੰਘ ਭਾਈ ਸੁਲੱਖਣ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਪੰਜਾਂ ਸਿੰਘਾਂ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫ਼ਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ

ਬਾਬਾ ਫਤੇ ਸਿੰਘ ਜੀ ਛੋਟੇ ਹੋਣ ਕਰਕੇ ਸਭ ਤੋ ਲਾਡਲੇ ਸਨ ਇਸ ਕਰਕੇ ਬਾਬਾ ਜੀ ਦੇ ਜਥੇ ਨੂੰ ਕਹਿੰਦੇ ਨੇ ਲਾਡਲੀਆਂ ਫ਼ੌਜਾਂ

Be the first to comment

Leave a Reply

Your email address will not be published.


*