ਮਾਤਾ ਕੌਸੱਲਿਆ ਹਸਪਤਾਲ ਪਟਿਆਲਾ ਚ ਕਰਵਾਇਆ ਰਿਵਾਰਡ ਰਿਕੋਗਨਿਸਨ ਪ੍ਰੋਗਰਾਮ !

ਪਟਿਆਲਾ ( ਨਰੇਸ਼ ਕੁਮਾਰ ) 108 ਐਂਬੂਲੈਂਸ ਵਲੋਂ ਮਾਤਾ ਕੋਸੱਲਿਆ ਹਸਪਤਾਲ ਪਟਿਆਲਾ ਵਿੱਚ ਰਿਵਾਰਡ ਅਤੇ ਰਿਕੋਗਨਿਸਨ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਐਂਬੂਲੈਂਸ ਸਟਾਫ਼ ਦੇ ਸਮਰਪਣ ਅਤੇ ਮਿਹਨਤ ਨੂੰ ਪਛਾਨਣਾ ਤੇ ਉਹਨਾਂ ਦੀ ਹੌਸਲਾ ਅਫਜਾਈ ਕਰਨਾ ਸੀ

ਬੇਹਤਰੀਨ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਈ ਐਮ ਟੀ ਨਿਰਮਲ ਕੁਮਾਰ ਤੇ ਜਸਵਿੰਦਰ ਸਿੰਘ ਨੂੰ ਨਗਦ ਇਨਾਮ ਦਿੱਤਾ ਗਿਆ ਪਾਇਲਟ ਪਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਨੂੰ ਬੇਹਤਰੀਨ ਡ੍ਰਾਈਵਿੰਗ ਤੇ ਸਮੇਂ ਸਿਰ ਮਰੀਜ਼ਾਂ ਨੂੰ ਪਹੁੰਚਾਉਣਾ ਬੈਸਟ ਪਇਲਟ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ

ਇਹਨਾਂ ਸਾਰਿਆਂ ਨੂੰ ਪਰਮਾਣ ਪੱਤਰ ਲਾਇਫ ਸੇਵਰ ਬੈਂਚ ਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਇਹ ਪ੍ਰੋਗਰਾਮ ਕਲੱਸਟਰ ਲੀਡਰ ਸ. ਅਮਨਦੀਪ ਸਿੰਘ ਉਪਰੇਸ਼ਨ ਮੈਨੇਜਰ ਸ੍ਰੀ ਪੰਕਜ ਸਰਮਾ ਜੀ ਐਮ.ਐਸ ਸ.ਜਗਪਾਲਇੰਦਰ ਸਿੰਘ ਐਸ.ਐਮ.ਓ .ਸ.ਅਸਰਫਜੀਤ ਸਿੰਘ ਸਾਮਿਲ ਹੋਏ 108 ਐਂਬੂਲੈਂਸ ਸੇਵਾ ਦੇ ਪ੍ਰੋਜੈਕਟ ਹੈੱਡ ਸ੍ਰੀ ਮਨੀਸ ਬੱਤਰਾ ਜੀ ਨੇ ਕਿਹਾ ਕਿ ਸਾਡੀ ਟੀਮ ਦੇ ਕੰਮਾਂ ਨੂੰ ਪਛਾਨਣਾ ਤੇ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ

ਹਰ ਮੈਂਬਰ ਦਾ ਕਿਰਦਾਰ ਜ਼ਿੰਦਗੀ ਬਚਾਉਣ ਵਿੱਚ ਮਹੱਤਵਪੂਰਨ ਹੁੰਦਾ ਹੈ ਇਹ ਪ੍ਰੋਗਰਾਮ ਉਨ੍ਹਾਂ ਦੀ ਮਿਹਨਤ ਲਈ ਸਾਡਾ ਧੰਨਵਾਦ ਤੇ ਉਨ੍ਹਾਂ ਦੇ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਇਹ ਪ੍ਰੋਗਰਾਮ ਨੂੰ ਸਸਕਤ ਅਤੇ ਖੇਤਰ ਵਿੱਚ ਬਿਹਤਰ ਅਪਾਤਕਲੀਨ ਸੇਵਾਵਾਂ ਪਰਦਾਨ ਕਰਨ ਲਈ ਸੰਗਠਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ।

Be the first to comment

Leave a Reply

Your email address will not be published.


*