ਭੁਲੱਥ : ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਵਿਖੇ ਵਿਨੋਦ ਕੁਮਾਰ ਪੁੱਤਰ ਪੰਧਾਰੀ ਵਾਸੀ ਬਹਾਰਪੁਰ ਥਾਣਾ ਰੂਹਾਨੀਆ ਜਿਲਾ ਵਾਰਾਨਸੀ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਮਹਾਰਾਜਾ ਪੈਲਸ ਭੁਲੱਥ ਨੇ ਲਿਖਤੀ ਇਤਲਾਹ ਦਿੰਦਿਆਂ ਦੱਸਿਆ ਕਿ ਅੱਠ ਦਿਨਾਂ ਤੋਂ ਉਸ ਦਾ ਲੜਕਾ ਗੋਲੂ ਜੋ ਸ਼ਾਮ ਦੇ ਵਕਤ ਘਰੋਂ ਬਾਜ਼ਾਰ ਮਿਰਚਾਂ ਲੈਣ ਲਈ ਗਿਆ ਸੀ,
ਜੋ ਮੁੜ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਬਹੁਤ ਤਲਾਸ਼ ਕੀਤੀ ਪਤਾ ਨਹੀਂ ਲੱਗ ਰਿਹਾ ਸੀ, ਉਸ ਨੇ ਦੱਸਿਆ ਕਿ ਅੱਜ ਮੈਨੂੰ ਪਤਾ ਲੱਗਾ ਕਿ ਸਾਡੇ ਝੁੱਗੀਆਂ ਦੇ ਸਾਹਮਣੇ ਸਰਕਾਰੀ ਕਾਲਜ ਭੁਲੱਥ ਦੀ ਬਾਇਕ ਸਾਈਡ ਖੇਤਾਂ ਵਿੱਚ ਮੋਟਰ ਦੀ ਛੱਤ ਉੱਪਰ ਕਿਸੇ ਬੱਚੇ ਦੀ ਲਾਸ਼ ਪਈ ਹੈ, ਜਦੋਂ ਉਸਨੇ ਆਪਣੀ ਪਤਨੀ ਪੂਜਾ ਨੂੰ ਨਾਲ ਲੈ ਕੇ ਮੋਟਰ ਦੀ ਛੱਤ ਤੇ ਜਾ ਕੇ ਦੇਖਿਆ, ਤਾਂ ਲਾਸ਼ ਉਸ ਦੇ ਬੇਟੇ ਗੋਲੂ ਦੀ ਸੀ,
ਜਿਸ ਦੀ ਜੀਭ ਬਾਹਰ ਆਈ ਹੋਈ ਸੀ ਤੇ ਦੋਵੇਂ ਅੱਖਾਂ ਵੀ ਬਾਹਰ ਆਈਆਂ ਹੋਈਆਂ ਸਨ, ਤੇ ਉਸ ਦੇ ਦੋਵੇਂ ਪੈਰਾਂ ਦੇ ਗਿੱਟਿਆਂ ਨੂੰ ਅਸਮਾਨੀ ਰੰਗ ਦੇ ਪਾਈਪ ਨਾਲ ਬੰਨਿਆ ਹੋਇਆ ਸੀ, ਪੇਟ ਫੁੱਲਿਆ ਹੋਇਆ ਸੀ ਤੇ ਪੈਰਾਂ ਤੇ ਛਾਲੇ ਪਏ ਹੋਏ ਸਨ, ਗਰਦਨ ਤੇ ਕੀੜੇ ਚੱਲ ਰਹੇ ਸਨ, ਉਸ ਨੇ ਦੱਸਿਆ ਕਿ ਮੇਰੇ ਗੋਲੂ ਦੀ ਲਾਸ਼ ਤੋਂ ਦੇਖਣ ਨੂੰ ਲੱਗ ਰਿਹਾ ਸੀ, ਕਿ ਕਿਸੇ ਨਾ ਮਾਲੋ ਵਿਅਕਤੀਆਂ ਨੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਹੈ, ਇਸ ਸਬੰਧੀ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ

Be the first to comment