ਗਊਆਂ ਨੂੰ ਕੱਟ ਕੇ ਸਿੱਟ ਦਿੱਤੇ ਜਾਣ ਦਾ ਮਾਮਲਾ ! ਡੀਐਸਪੀ ਮੌਕੇ ਤੇ ਪਹੁੰਚ ਕੇ ਕਰ ਰਹੇ ਹਨ ਜਾਂਚ !

ਸਰਹਿੰਦ ( ਗਗਨਦੀਪ ਅਨੰਦਪੁਰੀ ) ਸਰਹਿੰਦ ਪਟਿਆਲਾ ਰੋਡ ਤੇ ਪੈਂਦੇ ਪਿੰਡ ਆਦਮਪੁਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਨੂੰ ਕੱਟ ਕੇ ਸਿੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਡੀਐਸਪੀ ਮੌਕੇ ਤੇ ਪਹੁੰਚ ਕੇ ਕਰ ਰਹੇ ਹਨ ਜਾਂਚ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਊ ਰਕਸ਼ਾ ਦਲ ਦੇ ਪ੍ਰਧਾਨ ਨਿਕਸ਼ਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ – ਸਰਹਿੰਦ ਦੇ ਰਸਤੇ ਦੇ ਰਾਹੀਂ ਗਊਆਂ ਦੀ ਸਮਗਲਿੰਗ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਰਾਤ ਨੂੰ ਪਤਾ ਚੱਲਿਆ ਤਾਂ ਉਹਨਾਂ ਦੇ ਵੱਲੋਂ ਦੋਨਾਂ ਸਾਈਡ ਤੇ ਨੱਕੇ ਲਾ ਕੇ ਚੈੱਕ ਕੀਤਾ ਗਿਆ ਜਦੋਂ ਉਹ ਸਰਹਿੰਦ ਦੇ ਨਜਦੀਕ ਪਹੁੰਚੇ ਤਾਂ ਇੱਕ ਕਾਰ ਬੜੀ ਤੇਜ਼ੀ ਨਾਲ ਆ ਰਹੇ ਸੀ ਜਿਸ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰੀ ਅਤੇ ਉਹਨਾਂ ਤੇ ਇੱਕ ਰਾਊਂਡ ਫਾਇਰ ਵੀ ਕੀਤਾ।

ਜਦੋਂ ਉਹ ਪਿੰਡ ਆਦਮਪੁਰ ਦੇ ਕੋਲ ਪਹੁੰਚੇ ਤਾਂ ਉੱਥੇ ਕੁਝ ਗਊਆਂ ਦੇ ਅੰਗ ਕੱਟੇ ਹੋਏ ਮਿਲੇ ਤੇ ਕੁਝ ਨਹਿਰ ਦੇ ਵਿੱਚ ਸੁੱਟੇ ਹੋਏ ਸਨ ਉਹਨਾਂ ਨੇ ਕਿਹਾ ਕਿ ਇਹ ਗਊਆਂ ਦਾ ਮਾਸ ਹੋਟਲਾਂ ਦੇ ਵਿੱਚ ਸਪਲਾਈ ਹੁੰਦਾ ਹੈ ਜੋ ਕਿ ਇੱਕ ਵੱਡਾ ਕਾਰੋਬਾਰ ਕੀਤਾ ਜਾ ਰਿਹਾ ਹੈ।
ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

Be the first to comment

Leave a Reply

Your email address will not be published.


*