ਸ੍ਰੀ ਚਮਕੌਰ ਸਾਹਿਬ 24 ਨਵੰਬਰ (ਅਮਰਜੀਤ ਸਿੰਘ ਕਲਸੀ ) ਨੇੜਲੇ ਪਿੰਡ ਮੁਜਾਫਤ ਵਿੱਚ ਇੱਕ ਦਲਿਤ ਵਰਗ ਦੀ ਮਹਿਲਾ ਦੀ ਭਾਰੀ ਪੰਚਾਇਤ ਵਿੱਚ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦਾ ਮੁੱਖ ਕਾਰਨ ਇੱਕ ਮੋਬਾਈਲ ਫੋਨ ਦੱਸਿਆ ਜਾ ਰਿਹਾ ਹੈ। ਪਿੰਡ ਮੁਜਾਫਤ ਦੇ ਵਰਗ ਨਾਲ ਸਬੰਧ ਰੱਖਦੇ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਠਾਕੁਰ ਸਿੰਘ ਦੇ ਘਰ ਮਜ਼ਦੂਰ ਦਾ ਕੰਮ ਕਰ ਰਿਹਾ ਸੀ । ਉਸ ਦਾ ਫੋਨ ਖਰਾਬ ਹੋਣ ਦੇ ਕਾਰਨ ਉਸ ਨੇ ਠਾਕੁਰ ਸਿੰਘ ਤੋਂ ਪੁਰਾਣਾ ਫੋਨ ਵਰਤਣ ਲਈ ਲੈ ਲਿਆ।
ਕੁਝ ਦਿਨ ਬਾਅਦ ਠਾਕੁਰ ਸਿੰਘ ਨੇ ਆਪਣਾ ਫੋਨ ਵਾਪਸ ਮੰਗਿਆ। ਜਿਸ ਕਾਰਨ ਉਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ । ਠਾਕੁਰ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਬਲਬੀਰ ਸਿੰਘ ਅਤੇ ਉਸਦੀ ਪਤਨੀ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਜਾਤੀ ਸਬੰਧੀ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ ਜਿਸ ਦੀ ਸ਼ਿਕਾਇਤ ਬਲਬੀਰ ਸਿੰਘ ਵੱਲੋਂ ਪੰਚਾਇਤ ਵਿੱਚ ਕੀਤੀ ਗਈ ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਐਤਵਾਰ ਨੂੰ ਸਵੇਰੇ ਪੰਚਾਇਤ ਨੇ ਦੋਹਾਂ ਧਿਰਾਂ ਨੂੰ ਸੱਦ ਕੇ ਫੈਸਲਾ ਕਰਵਾ ਦਿੱਤਾ ਜਿਸ ਵਿੱਚ ਬਲਬੀਰ ਸਿੰਘ ਨੇ ਮੋਬਾਇਲ ਫੋਨ ਵਾਪਸ ਕਰਨ ਦੇ ਨਾਲ 500 ਦੇਣ ਦੀ ਮੰਨ ਲਿਆ ਪ੍ਰੰਤੂ ਬਲਬੀਰ ਸਿੰਘ ਅਤੇ ਉਸਦੀ ਪਤਨੀ ਨੇ ਦੱਸਿਆ ਫੈਸਲੇ ਹੋਣ ਤੋਂ ਬਾਅਦ ਠਾਕੁਰ ਸਿੰਘ ਅਤੇ ਉਸਦੀ ਪਤਨੀ ਨੇ ਉਨਾਂ ਨੂੰ ਭਰੀ ਪੰਚਾਇਤ ਵਿੱਚ ਕੁਟਿਆ ਅਤੇ ਉਨਾਂ ਦੀ ਜਾਤੀ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ।
ਹਾਜ਼ਰ ਪੰਚਾਇਤ ਮੈਂਬਰ ਵੱਲੋਂ ਕੋਈ ਕਾਰਵਾਈ ਨਾ ਕਰੇ ਜਾਣ ਤੋਂ ਬਾਅਦ ਬਲਬੀਰ ਸਿੰਘ ਅਤੇ ਉਸਦੀ ਪਤਨੀ ਨੇ ਬੇਲਾ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨਾਂ ਨਾਲ ਹੋਈ ਵਧੀਕੀ ਅਤੇ ਬੇਇਜਤੀ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਉਨਾਂ ਨੇ ਦੱਸਿਆ ਕਿ ਪੰਚਾਇਤ ਨੇ ਇਹਨਾਂ ਦੇ ਝਗੜੇ ਨੂੰ ਸੁਲਝਾਉਣ ਲਈ ਅੱਜ ਸਵੇਰੇ ਮੀਟਿੰਗ ਬੁਲਾਈ ਸੀ।
ਜਿਸ ਵਿੱਚ ਦੋਹਾਂ ਧਿਰਾਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪੰਚਾਇਤ ਠਾਕੁਰ ਸਿੰਘ ਨੇ ਬਲਵੀਰ ਸਿੰਘ ਦੇ ਪਰਿਵਾਰ ਦੇ ਇੱਕ ਮੁੱਕਾ ਮਾਰਿਆ। ਠਾਕੁਰ ਸਿੰਘ ਨੇ ਇਸ ਸਬੰਧੀ ਆਪਣਾ ਪੱਖ ਪੇਸ਼ ਕਰਦੇ ਹੋਏ ਦੱਸਿਆ ਕਿ ਸਾਡਾ ਸਮਝੌਤਾ ਹੋ ਗਿਆ ਹੈ ਹੁਣ ਸਾਡਾ ਕੋਈ ਝਗੜਾ ਨਹੀਂ ਹੈ ।
ਇਸ ਝਗੜੇ ਸਬੰਧੀ ਇੱਕ ਪੰਚ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਦੋਹਾਂ ਧਿਰਾਂ ਦਾ ਸਮਝੌਤਾ ਕਰਵਾਉਂਦੇ ਸਮੇਂ ਠਾਕੁਰ ਸਿੰਘ ਅਤੇ ਉਸਦੀ ਪਤਨੀ ਵੱਲੋਂ ਦਲਿਤ ਪਰਿਵਾਰ ਦੀ ਔਰਤ ਦੇ ਹੱਥ ਚੁੱਕਿਆ ਗਿਆ । ਜਿਸ ਦਾ ਕੁਝ ਪੰਚਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਰਪੰਚ ਸਾਹਿਬ ਨੂੰ ਇਸ ਖਿਲਾਫ ਚੋਣ ਵੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ । ਇਲਾਕੇ ਵਿੱਚ ਇਸ ਘਟਨਾ ਦੀ ਖੂਬ ਚਰਚਾ ਅਤੇ ਮੋਹਤਵਾਰ ਵਿਅਕਤੀਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ।

Be the first to comment