ਕਪੂਰਥਲਾ ( ਕੇ ਐਸ ਕੌੜਾ ) ਕਪੂਰਥਲਾ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਕ ਪਰਿਵਾਰ ਦਰਮਿਆਨ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਹੁਣ ਉਸ ਨੇ ਨਵਾਂ ਮੋੜ ਲੈ ਲਿਆ ਜਦੋਂ ਅੱਠ ਦੱਸ ਟਰੈਕਟਰਾਂ ਤੇ ਸਵਾਰ ਹੋ ਕੇ ਆਏ ਕੁੱਝ ਲੋਕਾਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੂਚਨਾ ਮਿਲਦਿਆਂ ਹੀ ਘਟਨਾਂ ਸਥਾਨ ਤੇ ਪੁਲਿਸ ਪਹੁੰਚ ਗਈ
ਜਿਹਨਾਂ ਵਲੋਂ ਮਹੌਲ ਨੂੰ ਸ਼ਾਂਤ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੇ ਨਾਮ ਸਵਾ ਦੋ 2 ਏਕੜ ਜ਼ਮੀਨ ਹੈ ਤੇ ਇਸ ਜ਼ਮੀਨ ਦੇ ਮਾਲਕਾਨਾ ਹੱਕ ਮਹਾਰਾਜਾ ਕਪੂਰਥਲਾ ਵਲੋਂ ਧਰਮਸ਼ਾਲਾ ਬਨਾਮ ਗੁਰਦੁਆਰਾ ਸਾਹਿਬ ਨੂੰ ਦਿੱਤੇ ਹੋਏ । ਗੁਰਦੁਆਰਾ ਸਾਹਿਬ ਦੀ ਹੌਂਦ ਨਹੀਂ ਸੀ ਤੇ ਸਿੱਖ਼ੀ ਦਾ ਧਰਮ ਪ੍ਰਚਾਰ ਅਤੇ ਹੋਰ ਕਾਰਜ ਧਰਮਸ਼ਾਲਾ ਵਿੱਚ ਹੁੰਦੇ ਸਨ
ਕਮੇਟੀ ਮੈਂਬਰਾਂ ਅਨੁਸਾਰ ਉਸ ਸਮੇ ਇਕ ਪਰਿਵਾਰ ਗੁਰਦੁਆਰਾ ਸਾਹਿਬ ਚ ਪਾਠੀ ਸਿੰਘ ਦੀ ਸੇਵਾ ਅਤੇ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਬਿਜਲੀ ਬਿੱਲ ਅਦਾ ਕਰਦਾ ਆ ਰਿਹਾ ਹੈ ਇਸ ਸੇਵਾ ਦੇ ਇਵਜ ਵਿੱਚ ਪਰਿਵਾਰ ਨੂੰ ਕਰੀਬ ਸਵਾ ਏਕੜ ਜ਼ਮੀਨ ਕਾਸ਼ਤ ਕਰਨ ਨੂੰ ਕਮੇਟੀ ਵਲੋਂ ਦਿੱਤੀ ਗਈ ਸੀ
ਪਰ ਕਰੀਬ ਚਾਰ ਪੰਜ ਸਾਲ ਪਹਿਲਾਂ ਗ੍ਰੰਥੀ ਸਿੰਘ ਦਾ ਦਿਹਾਂਤ ਹੋਣ ਉਪਰੰਤ ਉਨ੍ਹਾਂ ਦੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤਾਂ ਛੱਡ ਦਿੱਤੀ ਪਰ ਜ਼ਮੀਨ ਤੇ ਕਬਜ਼ਾ ਨਹੀਂ ਛੱਡਿਆ। ਜਿਸ ਕਾਰਨ ਇਸ ਜ਼ਮੀਨ ਦਾ ਆਪਸੀ ਵਿਵਾਦ ਹੈ ਤੇ ਮਾਮਲਾ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ

Be the first to comment