ਗੁਰੂ ਘਰ ਤੋਂ ਵਾਪਸ ਪਰਤ ਰਹੀਆਂ ਭੈਣਾਂ ਨੂੰ ਕੱਢੀਆਂ ਗਾਲ਼ਾਂ, ਮਾਂ ਦੀ ਵੀ ਕੀਤੀ ਕੁੱਟ-ਮਾਰ ਪਚਾਏ ਹਸਪਤਾਲ !

ਸ਼੍ਰੀ ਮਾਛੀਵਾੜਾ ਸਾਹਿਬ (ਗੁਰਦੇਵ ਸੋਹਲ, ਮਨੋਜ ਮੋਂਗਾ ) ਮਾਛੀਵਾੜਾ ਸਾਹਿਬ ਦੇ ਪਿੰਡ ਮਾਣੇਆਲ ਵਿਖੇ ਬੀਤੀ ਰਾਤ ਕੁੜੀਆਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਅਦ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਕੁੱਟਮਾਰ ਵਿੱਚ ਦੋ ਸਖੀਆਂ ਭੈਣਾਂ ਅਤੇ ਉਨਾਂ ਦੀ ਮਾਂ ਦੇ ਸੱਟਾਂ ਲੱਗਣ ਤੋਂ ਬਾਅਦ ਸਮਰਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਇਹਨਾਂ ਵਿੱਚ ਦੋ ਸਤੀਆਂ ਭੈਣਾਂ ਜਿਸ ਵਿੱਚ ਇੱਕ ਦੀ ਉਮਰ 16 ਸਾਲ ਹ ਤੇ ਦੂਸਰੀ ਦੀ ਉਮਰ 17 ਸਾਲ ਅਤੇ ਉਹਨਾਂ ਦੀ ਮਾਂ ਦਾ ਨਾਮ ਅਮ੍ਰਿਤ ਕੋਰ ਹੈ।

ਅੰਮ੍ਰਿਤ ਕੌਰ ਨੇ ਦੱਸਿਆ ਕਿ ਉਹਨਾਂ ਬੇਟੀਆਂ ਕੱਲ ਰਾਤ ਗੁਰੂ ਘਰ ਤੋਂ ਵਾਪਸ ਪਰਤ ਰਹੀਆਂ ਸਨ। ਜਦੋਂ ਘਰ ਕੋਲ ਆਈਆਂ ਤਾਂ ਉੱਥੇ ਕੁਝ ਲੜਕੇ ਖੜੇ ਸਨ ਜੀਨਾਂ ਵੱਲੋਂ ਉਹਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਬੱਚੀ ਨੇ ਉਹਨਾਂ ਨੂੰ ਇਹ ਕਿਹਾ ਕਿ ਇਹ ਜੋ ਕੁਝ ਬੋਲ ਰਹੇ ਹੋ ਆਪਣੀ ਮਾਂ ਤੇ ਆਪਣੀ ਭੈਣ ਨੂੰ ਬੋਲੋ ਤਾਂ ਉਸ ਤੋਂ ਬਾਅਦ ਉਹਨਾਂ ਨੇ ਉਸ ਦੀਆਂ ਬੇਟੀਆਂ ਨੂੰ ਫੜ ਕੇ ਕੁੱਟਣ ਲੱਗ ਗਏ ਆ ਤੇ ਜਦ ਉਸਨੂੰ ਹਟਾਉਣ ਲੱਗੀ ਤਾਂ ਉਸ ਨੂੰ ਕੁੱਟਿਆ ਉਹਨਾਂ ਰੋਪ ਲਾਏ ਕਿ ਇਹ ਨਸ਼ੇ ਦੀ ਹਨ ਤੇ ਪਿੰਡ ਵਿੱਚ ਪਹਿਲਾਂ ਵੀ ਇਹਨਾਂ ਤੇ ਮੁਕਦਮੇ ਦਰਜ ਹਨ ਅਤੇ ਨਸ਼ਾ ਵੇਚਦੇ ਹਨ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ।

ਮੌਕੇ ਤੇ ਲੜਕੀਆਂ ਨੂੰ ਕੁੱਟ ਰਹੇ ਲੜਕਿਆਂ ਤੋਂ ਬਚਾਉਣ ਵਾਲੇ ਸਤਨਾਮ ਕੌਰ ਨੇ ਦੱਸਿਆ ਕਿ ਇਹਨਾਂ ਲੜਕਿਆਂ ਦਾ ਹਰ ਰੋਜ਼ ਦਾ ਨਿੱਤ ਕਲੇਸ਼ ਲੜਾਈ ਝਗੜਾ ਹੀ ਰਹਿੰਦਾ ਹੈ। ਉਹਨਾਂ ਨੇ ਦੱਸਿਆ ਕਿ ਕੱਲ ਜਦੋਂ ਉਹਨਾਂ ਦੇਖਿਆ ਕਿ ਲੜਕੀਆ ਨਾਲ ਕੁੱਟਮਾਰ ਹੋ ਰਹੀ ਹੈ ਤਾਂ ਉਹਨਾਂ ਨੇ ਲੜਕੀਆਂ ਨੂੰ ਛੜਾਉਣ ਦੀ ਕੋਸ਼ਿਸ਼ ਕੀਤੀ

ਪ੍ਰਕਾਸ਼ ਸਿੰਘ ਲਾਠੀਆਂ ਦੇ ਪਿਤਾ ਨੇ ਦੱਸਿਆ ਕਿ ਉਹ ਗ੍ਰੰਥੀ ਸਿੰਘ ਹੈ ਤੇ ਉਹ ਡਿਊਟੀ ਤੋਂ ਘਰ ਵਾਪਸ ਆਇਆ ਜਦ ਉਸਨੂੰ ਦੱਸਿਆ ਗਿਆ ਕਿ ਉਹਨਾਂ ਦੀ ਬੱਚੀ ਗੁਰੂ ਘਰ ਤੋਂ ਵਾਪਸ ਆ ਰਹੀ ਤਾਂ ਉਸਨੂੰ ਭੱਦੀ ਸ਼ਬਦਾਵਲੀ ਬੋਲ ਕੇ ਟੋਰਚਰ ਕੀਤਾ ਗਿਆ ਜਿਸ ਤੋਂ ਬਾਅਦ ਲੜਕੀ ਨੇ ਸੋਹਣਾ ਨਸ਼ੇੜੀਆਂ ਨੂੰ ਇਹ ਕਿਹਾ ਕਿ ਉਹਨਾਂ ਦੇ ਘਰ ਧੀ ਭੈਣ ਆ ਤੇ ਉਹਨਾਂ ਦੀ ਮਾਂ ਨੇ ਤਾਂ ਰਾਹ ਵਿੱਚ ਖੜੇ ਨਸ਼ੇੜੀਆਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਜਿਆਦਾ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਹੁਣ ਸਮਰਾਲਾ ਦੇ ਵਿੱਚ ਜੇਰੇ ਇਲਾਜ ਹਨ । ਪ੍ਰਕਾਸ਼ ਸਿੰਘ ਨੇ ਆਪਣੀਆਂ ਧੀਆਂ ਤੇ ਆਪਣੇ ਘਰਵਾਲੀ ਦੀ ਕੁੱਟ ਮਾਰ ਕੇ ਇਨਸਾਫ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਨਛੇੜੀਆਂ ਵੱਲੋਂ ਉਹਨਾਂ ਨੂੰ ਕੁੱਟਿਆ ਗਿਆ ਜਿਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ ।

ਉੱਥੇ ਹੀ ਸਮਰਾਲਾ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਕੱਲ ਇਹ ਰਾਤ ਉਹਨਾਂ ਕੋਲ ਇੱਕ ਮਾਮਲਾ ਆਇਆ ਸੀ ਜਿਸ ਵਿੱਚ ਲੜਕੀਆਂ ਅਤੇ ਉਨਾਂ ਦੀ ਮਾਂ ਨਾਲ ਕੁੱਟਮਾਰ ਕੀਤੀ ਗਈ ਸੀ। ਜਿਨਾਂ ਦਾ ਜੇਰੇ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਇਸਤਰੀਆਂ ਦੇ ਮਾਹਰ ਡਾਕਟਰ ਦੀ ਰਿਪੋਰਟ ਲਈ ਜਾਵੇਗੀ।

ਇਸ ਮਾਮਲੇ ਡੀ ਤਫਤੀਸ਼ ਕਰ ਰਹਿ ਪੁਲੀਸ ਅਧਿਕਾਰੀ ਏਐਸਆਈ ਪਵਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਪਿੰਡ ਮਾਣੇਵਾਲ ਵਿੱਚ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਤਫਤੀਸ਼ ਵਿੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Be the first to comment

Leave a Reply

Your email address will not be published.


*