ਸੁਨਿਆਰੇ ਦੀ ਦੁਕਾਨ ਚ ਹੋਇਆ ਵੱਡਾ ਧਮਾਕਾ,ਦੁਕਾਨ ਦੇ ਟੁੱਟੇ ਸ਼ੀਸ਼ੇ , ਪਾੜ ਛੱਤ ਗਈ !

ਸਮਰਾਲਾ (ਗੁਰਦੇਵ ਸੋਹਲ ਮਨੋਜ ਮੋਂਗਾ ) ਅੱਜ ਸ਼ਾਮ ਕਰੀਬ 6 ਵਜੇ ਸਮਰਾਲਾ ਦੇ ਭੀੜ ਬਾਅਦ ਵਾਲੇ ਗੁਰੂ ਨਾਨਕ ਰੋਡ ਤੇ ਇੱਕ ਸੁਨਿਆਰੇ ਦੀ ਦੁਕਾਨ ਚ ਪਿਆ ਛੋਟਾ ਗੈਸ ਸਲੰਡਰ ਫਟ ਗਿਆ ਜਿਸ ਕਾਰਨ ਦੁਕਾਨ ਦਾ ਭਾਰੀ ਨੁਕਸਾਨ ਹੋਇਆ , ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੁਕਾਨ ਚ ਜਦੋਂ ਗੈਸ ਸਿਲੰਡਰ ਫਟਿਆ ਤਾਂ ਉਸ ਦਾ ਧਮਾਕਾ ਐਡਾ ਵੱਡਾ ਸੀ ਕਿ ਸਮਰਾਲਾ ਇਲਾਕੇ ਦੇ ਦੂਰ ਦੂਰ ਤੱਕ ਸੁਣਾਈ ਦਿੱਤਾ। ਅਤੇ ਦੁਕਾਨ ਦੀ ਛੱਤ ਅਤੇ ਸ਼ੀਸ਼ੇ ਪਾੜ ਦਿੱਤੇ। ਗੈਸ ਸਲੰਡਰ ਫਟਣ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਤੇ ਸਮਰਾਲਾ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ।
ਪੀੜਤ ਦੁਕਾਨਦਾਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 6 ਵਜੇ ਮੇਰੀ ਪ੍ਰਦੀਪ ਜਵੈਲਰ ਸ਼ਾਪ ਤੇ ਮੇਰਾ ਬੇਟਾ ਗੁਰਸੇਵ ਸਿੰਘ ਬੈਠਾ ਸੀ ਅਤੇ ਅਚਾਨਕ ਹੀ ਦੁਕਾਨ ਦੇ ਅੰਦਰ ਪਿਆ ਛੋਟਾ ਗੈਸ ਸਿਲੰਡਰ ਫਟ ਗਿਆ ਅਤੇ ਮੇਰੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ। ਪੀੜਤ ਨੇ ਕੇ ਦੱਸਿਆ ਕਿ ਜਿਸ ਸਮੇਂ ਗੈਸ ਸਲੰਡਰ ਫਟਿਆ ਤਾਂ ਮੇਰਾ ਬੇਟਾ ਤੁਰੰਤ ਦੁਕਾਨ ਦੇ ਬਾਹਰ ਆ ਗਿਆ ਅਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਪੀੜਤ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਦੁਕਾਨ ਦੇ ਅੰਦਰ ਇੱਕ ਵੱਡਾ ਸਲੰਡਰ ਵੀ ਪਿਆ ਸੀ ਜੋ ਵੱਡਾ ਹਾਦਸਾ ਬਣ ਸਕਦਾ ਸੀ।

Be the first to comment

Leave a Reply

Your email address will not be published.


*