ਸ਼੍ਰੀ ਅੰਮ੍ਰਿਤਸਰ ਸਾਹਿਬ : ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜ਼ਬਰਦਸਤ ਹੰਗਾਮਾ ਹੋਇਆ ! ਫਲਾਈਟ ਅੰਮ੍ਰਿਤਸਰ ਤੋਂ ਦੁਬਈ ਦੇ ਲਈ ਜਾ ਰਹੀ ਸੀ ! ਜਦੋ ਯਾਤਰੀ ਵਿਮਾਨ ਦੇ ਵਿੱਚ ਬੈਠ ਗਏ ਸਨ।ਪੰਜ ਤੋਂ ਛੇ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਇਸ ਫਲਾਈਟ ਨੂੰ ਕੈਂਸਲ ਕਰ ਦਿੱਤਾ ਗਿਆ । ਯਾਤਰੀਆਂ ਦਾ ਗੁੱਸਾ ਫੁੱਟ ਪੈਂਦਾ ਹੈ ਉਡਾਣ ਨੂੰ ਲੈਕੇ ਯਾਤਰੀਆਂ ਦੀ ਅਧਿਕਾਰੀਆਂ ਨਾਲ ਬਹਿਸਬਾਜੀ ਹੁੰਦੀ ਯਾਤਰੀਆਂ ਦਾ ਕਹਿਣਾ ਸੀ ਕਿ ਜੇਕਰ ਫਲਾਈਟ ਪਹਿਲਾਂ ਹੀ ਨਹੀਂ ਜਾਣੀ ਸੀ ਤਾਂ ਉਹਨਾਂ ਨੂੰ ਪੰਜ ਛੇ ਘੰਟੇ ਇੱਥੇ ਬੈਠਾ ਕੇ ਇੰਤਜ਼ਾਰ ਕਿਉਂ ਕਰਵਾਇਆ ਗਿਆ। ਫਲਾਈਟ ਕੈਂਸਲ ਹੋਣ ਦੇ ਉੱਤੇ ਜ਼ਬਰਦਸਤ ਇਹ ਹੰਗਾਮਾ ਹੋਇਆ।ਫਲਾਈਟIX 191 ਰਾਤ ਨੂੰ 12 ਵਜੇ ਕੈਂਸਲ ਕਰ ਦਿੱਤੀ। ਜਿਸ ਦੇ ਕਾਰਨ ਸਾਰੇ ਹੀ ਯਾਤਰੀ ਗੁੱਸੇ ਦੇ ਵਿੱਚ ਆ ਗਏ।ਯਾਤਰੀਆਂ ਦਾ ਕਹਿਣਾ ਹੈ ਕਿ ਉਹ ਏਅਰਪੋਰਟ ਦੇ ਉੱਤੇ ਸਹੀ ਟਾਈਮ ਤੇ ਪਹੁੰਚੇ ਤੇ ਫਲਾਈਟ ਦੇ ਵਿੱਚ ਵੀ ਚੈਕ ਇਨ ਸਹੀ ਟਾਈਮ ਤੇ ਕੀਤਾ ਗਿਆ ਤਕਰੀਬਨ ਇੱਕ ਘੰਟੇ ਪਹਿਲਾਂ ਹੀ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਫਲਾਈਟ ਨਹੀਂ ਜਾਵੇਗੀ। ਜਦ ਕਿ ਉਹ ਪੰਜ ਤੋਂ ਛੇ ਘੰਟਿਆਂ ਤੋਂ ਇਸ ਫਲਾਈਟ ਦੇ ਵਿੱਚ ਬੈਠੇ ਹੋਏ ਸੀ ਪਰ ਅਚਾਨਕ ਇਹ ਫੈਸਲਾ ਕਿਉਂ ਲਿਆ ਗਿਆ ਇਸ ਦੇ ਬਾਰੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Be the first to comment