
ਬੱਸੀ ਪਠਾਣਾਂ 16 ਨਵੰਬਰ (ਗਗਨਦੀਪ ਅਨੰਦਪੁਰੀ) 13 ਨਵੰਬਰ ਨੂੰ ਪਿੰਡ ਆਲਮਪੁਰ ਦੇ ਸੂਏ ਕੋਲ ਪਿੰਡ ਹੁਸੈਨਪੁਰ ਦੇ ਸੁਖਦੇਵ ਸਿੰਘ ਦੀ ਲਾਸ਼ ਮਿਲੀ ਸੀ। ਜਿਸਦੀ ਜਾਂਚ ਕਰਦੇ ਹੋਏ ਬੱਸੀ ਪਠਾਣਾ ਦੀ ਪੁਲਿਸ ਵਲੋਂ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਤੇ ਗੁਰਪ੍ਰੀਤ ਸਿੰਘ, ਹਰਜਸਪ੍ਰੀਤ ਸਿੰਘ ਵਾਸੀ ਪਿੰਡ ਭੋਜੇਮਾਜਰਾ ਥਾਣਾ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸੀ ਪਠਾਣਾ ਦੇ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਵਾਸੀ ਪਿੰਡ ਹੁਸੈਨਪੁਰਾ ਥਾਣਾ ਬਸੀ ਪਠਾਣਾ ਬਰਖਿਲਾਫ਼ ਗੁਰਪ੍ਰੀਤ ਸਿੰਘ, ਹਰਜਸਪ੍ਰੀਤ ਸਿੰਘ ਵਾਸੀ ਪਿੰਡ ਭੋਜੇਮਾਜਰਾ ਥਾਣਾ ਚਮਕੌਰ ਸਾਹਿਬ ਅਤੇ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਹੁਸੈਨਪੁਰਾ ਥਾਣਾ ਬਸੀ ਪਠਾਣਾਂ ਨੇ ਮੁਦਈ ਦੇ ਭਰਾ ਸੁਖਦੇਵ ਸਿੰਘ ਦੇ ਬਿਆਨ ਦਰਜ ਕਰਵਾਏ ਹਨ ਉਹ ਆਪਣੀ ਪਤਨੀ ਕੁਲਦੀਪ ਕੌਰ ਅਤੇ ਦੋ ਬੇਟੀਆਂ ਨਾਲ ਵੱਖਰੇ ਘਰ ਵਿੱਚ ਰਹਿੰਦਾ ਸੀ।
ਕੁਲਦੀਪ ਕੌਰ ਦੇ ਮਾੜੇ ਚਾਲ-ਚਲਣ ਕਾਰਨ ਉਸ ਦੇ ਗੁਰਪ੍ਰੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜੋ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਚਲਾ ਗਿਆ ਸੀ ਅਤੇ ਕੁਝ ਸਮੇਂ ਬਾਅਦ ਵਾਪਸ ਆ ਗਿਆ ਸੀ। ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੂੰ ਘਰ ਆਉਣ ਤੋਂ ਰੋਕਦਾ ਸੀ।
13 ਨਵੰਬਰ ਨੂੰ ਸਵੇਰੇ 1:00 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਸੁਖਦੇਵ ਸਿੰਘ ਦੇ ਘਰ ਆਏ, ਕੁਲਦੀਪ ਕੌਰ ਨਾਲ ਗੱਲਬਾਤ ਕੀਤੀ ਅਤੇ ਸੁਖਦੇਵ ਸਿੰਘ ਨੂੰ ਮਿਲ ਕੇ ਉਸ ਦਾ ਮੂੰਹ ਅਤੇ ਨੱਕ ਕੱਪੜੇ ਨਾਲ ਦੱਬ ਕੇ ਕੁੱਟਿਆ। ਬੇਸਬਾਲ ਨਾਲ ਸਿਰ ‘ਤੇ ਮਾਰਿਆ ਗਿਆ। ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੇ ਸੁਖਦੇਵ ਸਿੰਘ ਦੇ ਮੋਟਰ ਸਾਈਕਲ ਵਿਚਕਾਰ ਸੁਖਦੇਵ ਸਿੰਘ ਦੀ ਲਾਸ਼ ਨੂੰ ਲੱਦ ਕੇ ਪਿੰਡ ਆਲਮਪੁਰ ਦੇ ਪੁਲ ਸੂਆ ਪਾਸ ਕੋਲ ਖਟਾਣਾ ਪਾਸ ਕੋਲ ਸੁੱਟ ਦਿੱਤਾ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ।
Be the first to comment