ਆਰਥਿਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰ ਰਹੀ ਹੈ ਹਰਿਆਣਾ ਸਰਕਾਰ – ਮੁੱਖ ਮੰਤਰੀ

ਚੰਡੀਗੜ੍ਹ, 2 ਮਈ –ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸੰਤਾਂ ਅਤੇ ਸੂਰਬੀਰਾਂ ਦੀ ਧਰਤੀ ਹੈਜਿਸਦੀ ਸੰਸਕ੍ਰਿਤੀ ਵਿੱਚ ਸੇਵਾਤਿਆਗ ਅਤੇ ਧਰਮ ਦਾ ਵਿਸ਼ੇਸ਼ ਸਥਾਨ ਹੈ। ਹਰਿਆਣਾ ਸਰਕਾਰ ਆਪਣੀ ਸੰਸਕ੍ਰਿਤੀ ਦੇ ਅਨੁਰੂਪ ਸੂਬੇ ਵਿੱਚ ਆਰਥਿਕ ਵਿਕਾਸ ਦੇ ਨਾਲ-ਨਾਲ ਸੱਭਿਆਚਾਰਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਵੀ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਸ਼ਨੀਵਾਰ ਨੂੰ ਰੇਵਾੜੀ ਦੇ ਗੋਕਲਪੁਰਾ ਸ਼ਿਵ ਮੰਦਰ ਆਸ਼ਰਮ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਸਮੇਤ ਹੋਰ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਗੋਕਲਪੁਰਾ ਦਾ ਪ੍ਰਾਚੀਨ ਸ਼ਿਵ ਮੰਦਰ ਆਸ਼ਰਮ ਸਾਡੀ ਸਨਾਤਨ ਸੰਸਕ੍ਰਿਤੀਆਸਥਾ ਅਤੇ ਪਰੰਪਰਾਵਾਂ ਦਾ ਜੀਵੰਤ ਕੇਂਦਰ ਹੈ। ਮਹਾਭਾਰਤ ਕਾਲ ਵਿੱਚ ਨਿਰਮਿਤ ਇੱਥੋਂ ਦਾ ਪ੍ਰਾਚੀਨ ਸ਼ਿਵ ਮੰਦਰ ਸਾਡੇ ਗੌਰਵਮਈ ਅਤੀਤ ਦਾ ਗਵਾਹ ਹੈ। ਉਨ੍ਹਾਂ ਨੇ ਆਸ਼ਰਮ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਰੁਦਰੀ ਯੱਗ ਅਤੇ ਵਿਸ਼ਾਲ ਭੰਡਾਰੇ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਨੂੰ ਜੋੜਨ ਵਾਲਾ ਅਤੇ ਸੇਵਾ ਤੇ ਸਮਰਪਣ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਸਵਾਮੀ ਧੀਰਜ ਗਿਰੀ ਮਹਾਰਾਜ ਵੱਲੋਂ ਚਲਾਏ ਜਾ ਰਹੇ ਪਸ਼ੂ ਹਸਪਤਾਲ ਅਤੇ ਗਊ ਸੇਵਾ ਦੇ ਕਾਰਜਾਂਗਰੀਬ ਅਤੇ ਬੇਸਹਾਰਾ ਕੰਨਿਆਵਾਂ ਦੇ ਵਿਆਹ ਅਤੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਮਾਨਵਤਾ ਦੀ ਸੱਚੀ ਸੇਵਾ ਦੱਸਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ 2014 ਵਿੱਚ ਜਦੋਂ ਹਰਿਆਣਾ ਵਿੱਚ ਭਾਜਪਾ ਸਰਕਾਰ ਬਣੀ ਸੀਉਦੋਂ ਗਊ ਸੇਵਾ ਅਤੇ ਗਊ ਸੁਰੱਖਿਆ ਲਈ ਕਰੋੜ ਰੁਪਏ ਦਾ ਬਜਟ ਸੀਜਿਸ ਨੂੰ ਵਧਾ ਕੇ 600 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗਊਵੰਸ਼ ਦੀ ਸੁਰੱਖਿਆ ਲਈ ਗਊਸ਼ਾਲਾਵਾਂ ਅਤੇ ਨੰਦੀਸ਼ਾਲਾਵਾਂ ਨੂੰ ਨਿਰੰਤਰ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਵਾਮੀ ਧੀਰਜ ਗਿਰੀ ਮਹਾਰਾਜ ਨੂੰ ਅਪੀਲ ਕੀਤੀ ਕਿ ਉਹ ਆਸ਼ਰਮ ਵੱਲੋਂ ਸੰਚਾਲਿਤ ਗਊਸ਼ਾਲਾ ਦੀ ਰਜਿਸਟ੍ਰੇਸ਼ਨ ਕਰਵਾਉਣਤਾਂ ਜੋ ਗਊਸ਼ਾਲਾ ਨੂੰ ਸਰਕਾਰੀ ਮਦਦ ਦਿੱਤੀ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਭੰਡਾਰਾ ਸੇਵਾਸਮਰਪਣ ਅਤੇ ਸਮਾਨਤਾ ਦਾ ਜੀਵੰਤ ਪ੍ਰਤੀਕ ਹੈ। ਭੰਡਾਰੇ ਦੀ ਪਰੰਪਰਾ ਸਾਨੂੰ ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨਾਲ ਵੀ ਜੋੜਦੀ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਸਨਾਤਨ ਧਰਮ ਦਾ ਗੌਰਵ ਵਧਾ ਰਹੇ ਹਨ। ਉਨ੍ਹਾਂ ਨੇ ਲੰਬੇ ਸੰਘਰਸ਼ਤਿਆਗ ਅਤੇ ਬਲੀਦਾਨ ਤੋਂ ਬਾਅਦ 22 ਜਨਵਰੀ 2024 ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕਰਕੇ ਕਰੋੜਾਂ ਦੇਸ਼ ਵਾਸੀਆਂ ਦਾ ਸੰਕਲਪ ਪੂਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਮਨਾਥਕੇਦਾਰਨਾਥਬਦਰੀਨਾਥ ਅਤੇ ਕਾਸ਼ੀ ਵਿਸ਼ਵਨਾਥ ਵਰਗੇ ਪ੍ਰਮੁੱਖ ਹਿੰਦੂ ਤੀਰਥ ਸਥਾਨਾਂ ਦਾ ਵਿਕਾਸ ਅਤੇ ਨਵੀਨੀਕਰਨ ਕਰਵਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਹੇਠਇਸੇ ਭਾਵਨਾ ਨਾਲ ਕੰਮ ਕਰ ਰਹੀ ਹੈ। ਸੂਬੇ ਦੇ ਬਜ਼ੁਰਗਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਸ਼ਰਧਾਲੂਆਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਬੱਸਾਂ ਅਤੇ ਰੇਲਗੱਡੀਆਂ ਰਾਹੀਂ ਸ਼ਰਧਾਲੂਆਂ ਨੂੰ ਪ੍ਰਯਾਗਰਾਜ ਵਿੱਚ ਮਹਾਕੁੰਭ ਅਤੇ ਅਯੁੱਧਿਆ ਧਾਮ ਆਦਿ ਦੀ ਯਾਤਰਾ ਕਰਵਾਈ ਗਈ ਹੈ।

ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਾਲ 2014 ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਅਹੀਰਵਾਲ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਨੌਕਰੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੱਖਣੀ ਹਰਿਆਣਾ ਦੇ ਇਸ ਇਲਾਕੇ ਵਿੱਚ ਲੌਜਿਸਟਿਕ ਹੱਬਯੂਨੀਵਰਸਿਟੀਮੈਡੀਕਲ ਕਾਲਜਨੈਸ਼ਨਲ ਹਾਈਵੇਅ ਅਤੇ ਐਲੀਵੇਟਿਡ ਰੋਡ ਬਣਾਏ ਗਏ ਹਨਜਿਸ ਕਾਰਨ ਇਹ ਖੇਤਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਅਹੀਰਵਾਲ ਦੇ ਇਸ ਇਲਾਕੇ ਦੀ ਅੱਜ ਚਾਰੇ ਪਾਸਿਓਂ ਕਨੈਕਟੀਵਿਟੀ ਹੋ ਗਈ ਹੈਜਿਸ ਕਾਰਨ ਅੱਜ ਇੱਥੇ ਉਦਯੋਗ ਜਗਤ ਵੀ ਫਲ-ਫੁੱਲ ਰਿਹਾ ਹੈ।

ਇਸ ਮੌਕੇ ਸਵਾਮੀ ਧੀਰਜ ਗਿਰੀ ਮਹਾਰਾਜਵਿਧਾਇਕ ਲਕਸ਼ਮਣ ਸਿੰਘ ਯਾਦਵਜ਼ਿਲ੍ਹਾ ਪ੍ਰਧਾਨ ਵੰਦਨਾ ਪੋਪਲੀਜ਼ਿਲ੍ਹਾ ਇੰਚਾਰਜ ਨਸੀਮ ਅਹਿਮਦਸਾਬਕਾ ਵਿਧਾਇਕ ਰਣਧੀਰ ਕਾਪੜੀਵਾਸਸੰਦੀਪ ਹਿੰਦੁਸਤਾਨੀਮੁਕੇਸ਼ ਕਾਪੜੀਵਾਸ ਅਤੇ ਗੋਕਲਪੁਰਾ ਦੇ ਸਰਪੰਚ ਅਨਿਲ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *