ਚੰਡੀਗੜ੍ਹ, 21 ਅਪ੍ਰੈਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਦਾ ਆਧਾਰ ਵੋਟ ਨਹੀਂ, ਸਗੋ ਹਰ ਨਾਗਰਿਕ ਦਾ ਸਨਮਾਨ ਅਤੇ ਉਸ ਦਾ ਵਿਕਾਸ ਹੈ। ਸਰਕਾਰ ਤੁਸ਼ਟੀਕਰਣ ਦੀ ਨਹੀਂ, ਸਗੋ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੰਮ ਕਰਦੀ ਹੈ। ਇਹ ਸਰਕਾਰ ਵੋਟ ਬੈਂਕ ਨਹੀਂ ਬਣਾਉਂਦੀ ਸਗੋ ਵਿਕਾਸ ਬੈਂਕ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਲਈ ਤਿਆਰ ਰਹੇ ਅਤੇ ਪੰਜਾਬ ਨੂੰ ਖੁਸ਼ਹਾਲ ਬਨਾਉਣ ਦੀ ਦਿਸ਼ਾ ਵਿੱਚ ਕੰਮ ਕਰਨ। ਭਾਜਪਾ ਦੀ ਸਰਕਾਰ ਬਨਣ ‘ਤੇ ਪੰਜਾਬ ਵਿੱਚ ਨਸ਼ੇ ਦਾ ਧੰਧਾ ਕਰਨ ਵਾਲੇ ਪੰਜਾਬ ਛੱਡ ਕੇ ਭੱਜ ਜਾਣਗੇ।
ਮੁੱਖ ਮੰਤਰੀ ਨੇ ਇਹ ਗੱਲ ਮੰਗਲਵਾਰ ਨੂੰ ਸੰਤ ਕਬੀਰ ਕੁਟੀਰ ਚੰਡੀਗੜ੍ਹ ਵਿੱਚ ਆਏ ਰਾਏ ਸਿੱਖ ਸਮਾਜ ਦੇ ਵਡਦ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਜਦੋਂ ਅਸੀਂ ਪੰਜਾਬ ਦਾੇ ਹਾਲਾਤ ਦੀ ਤੁਲਣਾ ਕਰਦੇ ਹਨ, ਤਾਂ ਹਰਿਆਣਾ ਵਿੱਚ ਸੁਸਾਸ਼ਨ ਦਾ ਮਾਡਲ ਸੇਵਾ ਦਾ ਵਧੀਆ ਉਦਾਹਰਣ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ ਲੁਭਾਵਨੇ ਵਾਅਦੇ ਕੀਤੇ, ਉੱਥੇ ਹੀ ਮੌਜੂਦਾ ਹਰਿਆਣਾ ਸਰਕਾਰ ਨੇ ਜਮੀਨੀ ਪੱਧਰ ‘ਤੇ ਰਾਖਵਾਂ ਦੇ ਅੰਦਰ ਰਾਖਵਾਂ ਲਾਗੂ ਕਰ ਇਹ ਯਕੀਨੀ ਕੀਤਾ ਹੈ ਕਿ ਰਾਏ ਸਿੱਖ ਨੌਜੁਆਨਾਂ ਨੂੰ ਸਰਕਾਰੀ ਸਿਸਟਮ ਅਤੇ ਪ੍ਰਸਾਸ਼ਨ ਵਿੱਚ ਉਨ੍ਹਾਂ ਦੀ ਆਬਾਦੀ ਦੇ ਅਨੁਸਾਰ ਸਹੀ ਪ੍ਰਤੀਨਿਧੀਤਵ ਮਿਲੇ। ਜਦੋਂ ਅਸੀਂ ਪੰਜਾਬ ਦੀ ਸਥਿਤੀ ਨਾਲ ਤੁਲਣਾ ਕਰਦੇ ਹਨ, ਤਾਂ ਹਰਿਆਣਾ ਵਿੱਚ ਸੁਸਾਸ਼ਨ ਦਾ ਮਾਡਲ ਸੇਵਾ ਦਾ ਵਘੀਆ ਉਦਾਹਰਣ ਹੈ। ਪੰਜਾਬ ਵਿੱਚ ਵੀ ਰਾਏ ਸਿੱਖ ਸਮਾਜ ਦੀ ਵੱਡੀ ਆਬਾਦੀ ਹੈ, ਪਰ ਉੱਥੇ ਅੱਜ ਵੀ ਨੀਤੀਆਂ ਸਿਰਫ ਐਲਾਨਾ ਤੱਕ ਸੀਮਤ ਹਨ।
ਰਾਏ ਸਿੱਖ ਸਮਾਜ ਸਾਂਝੀ ਵਿਰਾਸਤ, ਤਿਆਗ ਤੇ ਬਲਿਦਾਨਾਂ ਦਾ ਹੈ ਉਦਾਹਰਣ
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅੰਤੋਂਦੇਯ ਦੀ ਰਾਜਨੀਤੀ ਹੈ। ਸੰਤ ਕਬੀਰ ਕੁਟੀਰ ਨਾਮ ਹੀ ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਸਰਕਾਰ ਹਰ ਉਸ ਵਿਅਕਤੀ ਦੇ ਨਾਲ ਖੜੀ ਹੈ ਜੋ ਰਾਸ਼ਟਰ ਨਿਰਮਾਣ ਵਿੱਚ ਆਪਣਾ ਪਸੀਨਾ ਬਹਾ ਰਿਹਾ ਹੈ। ਰਾਏ ਸਿੱਖ ਸਮਾਜ ਸਿਰਫ ਗੁਆਂਢੀ ਸੂਬੇ ਤੋਂ ਆਏ ਮਹਿਮਾਨ ਨਹੀਂ ਹਨ, ਸਗੋ ਉਸ ਸਾਂਝੀ ਵਿਰਾਸਤ, ਤਿਆਗ ਤੇ ਬਲਿਦਾਨਾਂ ਦੇ ਉਦਾਹਰਣ ਹਨ, ਜਿਸ ਨੇ ਸਦੀਆਂ ਤੋਂ ਇਸ ਦੇਸ਼ ਦੇ ਬੋਡਰਾਂ ਅਤੇ ਇਸ ਦੇ ਸਭਿਆਚਾਰ ਦੀ ਰੱਖਿਆ ਕੀਤੀ ਹੈ। ਸਮਾਜ ਦਾ ਇਤਿਹਾਸ ਹਿੰਮਤ, ਬਲਿਦਾਨ ਅਤੇ ਲਗਨ ਦੀ ਅਰਮ ਕਹਾਣੀ ਹੈ।
ਕਿਸੇ ਸਮਾਜ ਦੀ ਪਹਿਚਾਣ ਉਸ ਦੇ ਅਤੀਤ ਨਾਲ ਨਹੀਂ, ਸਗੋ ਮੌਜੂਦਾ, ਸਮਰੱਥ ਅਤੇ ਮਿਹਨਤ ਨਾਲ ਹੁੰਦੀ ਹੈ ਤੈਅ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਬਦਲ ਰਿਹਾ ਹੈ। ਨਵੇਂ ਭਾਰਤ ਵਿੱਚ ਹੁਣ ਕਿਸੇ ਸਮਾਜ ਦੀ ਪਹਿਚਾਣ ਕਰ ਕੇ ਅਤੀਤ ਤੋਂ ਨਹੀਂ, ਸਗੋ ਉਸ ਦੇ ਮੌਜੂਦਾ, ਉਸ ਦੇ ਸਮਰੱਥ ਅਤੇ ਊਸ ਦੀ ਮਿਹਨਤ ਨਾਲ ਤੈਅ ਹੁੰਦੀ ਹੈ। ਅੱਜ ਮੌਕਾ, ਮੰਚ ਅਤੇ ਅੱਗੇ ਵੱਧਣ ਦਾ ਅਧਿਕਾਰ ਵੀ ਸੱਭਦਾ ਹੈ।
ਇਹ ਅਜਿਹਾ ਸਮਾਜ ਜਿਸ ਨੇ ਕਦੀ ਝੁਕਣਾ ਨਹੀਂ ਸਿੱਖਿਆ, ਸਗੋ ਹਮੇਸ਼ਾ ਸੇਵਾ ਅਤੇ ਰਾਸ਼ਟਰ ਲਈ ਡੱਟਨਾ ਸਿਖਿਆ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਏ ਸਿੱਖ ਅਜਿਹਾ ਸਮਾਜ ਹੈ ਜਿਸ ਨੇ ਕਦੀ ਝੁਕਣਾ ਨਹੀਂ ਸਿੱਖਿਆ, ਸਗੋ ਹਮੇਸ਼ਾ ਸਚਾਈ ਅਤੇ ਰਾਸ਼ਟਰ ਦੇ ਲਈ ਡੱਟਣਾ ਸਿੱਖਿਆ ਹੈ। ਇਸ ਸਮਾਜ ਨੇ ਖੇਤਾਂ ਵਿੱਚ ਪਸੀਨਾ ਬਹਾ ਕੇ, ਸਿਖਿਆ, ਸੇਵਾ ਅਤੇ ਵਪਾਰ ਦੇ ਖੇਤਰ ਵਿੱਚ ਮਿਹਨਤ ਨੂੰ ਆਪਣਾ ਧਰਮ ਬਣਾ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਅਤੇ ਗੁਰੂਆਂ ਦੀ ਬਾਣੀ ਨੂੰ ਸਾਤਵਿਕ ਚਰਿਤਾਰਥ ਕੀਤਾ ਹੈ।
ਲੋਕਤੰਤਰ ਦੀ ਸਾਰਥਕਤਾ ਤਾਂਹੀ, ਜਦੋਂ ਵਿਕਾਸ ਦਾ ਲਾਭ ਸਮਾਜ ਦੀ ਅੰਮਤ ਲਾਇਨ ਵਿੱਚ ਬੈਠੇ ਵਿਅਕਤੀ ਤੱਕ ਪਹੁੰਚੇ
ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਸਾਰਥਕਤਾ ਤਾਂਹੀ ਹੈ, ਜਦੋਂ ਵਿਕਾਸ ਦਾ ਲਾਭ ਸਮਾਜ ਦੀ ਅੰਤਮ ਵਿਅਕਤੀ ਵਿੱਚ ਬੈਠੇ ਵਿਅਕਤੀ ਤੱਕ ਪਹੁੰਚੇ। ਇਸੀ ਉਦੇਸ਼ ਦੇ ਨਾਲ ਹਰਿਆਣਾ ਵਿੱਚ ਰਾਏ ਸਿੱਖ ਕੰਮਿਊਨਿਟੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੀੜਾਂ ਨੂੰ ਸਮਝਿਆ ਅਤੇ ਵਾਂਝੇ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ। ਇਹ ਸਿਰਫ ਕਾਗਜ਼ਾਂ ‘ਤੇ ਕੀਤਾ ਗਿਆ ਬਦਲਾਅ ਨਹੀਂ ਹੈ, ਸਗੋ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਸੰਕਲਪ ਹੈ। ਸਰਕਾਰ ਦਾ ਸਪਸ਼ਟ ਸੰਕਲਪ ਹੈ, ਕੋਈ ਵੀ ਸਮਾਜ, ਕੋਈ ਵੀ ਵਰਗ, ਵਿਕਾਸ ਦੀ ਦੌੜ ਵਿੱਚ ਪਿੱਛੇ ਨਾ ਰਹੇ।
ਸਰਕਾਰ ਰਾਏ ਸਿੱਖ ਸਮਾਜ ਦੀ ਸਭਿਆਚਾਰਕ ਵਿਰਾਸਤ ਅਤੇ ਸਿੱਖ ਪੰਥ ਦੇ ਮਹਾਨ ਆਦਰਸ਼ਾਂ ਦੇ ਸਰੰਖਣ ਲਈ ਪ੍ਰਤੀਬੱਧ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਰਾਏ ਸਿੱਖ ਸਮਾਜ ਦੀ ਸਭਿਆਚਾਰਕ ਵਿਰਾਸਤ ਅਤੇ ਸਿੱਖ ਪੰਥ ਦੇ ਮਹਾਨ ਆਦਰਸ਼ਾਂ ਦੇ ਸਰੰਖਣ ਲਈ ਪ੍ਰਤੀਬੱਧ ਹੈ। ਸਰਕਾਰ ਨੇ ਸਿੱਖ ਗੁਰੂਆਂ ਦੇ ਪ੍ਰਕਾਸ਼ ਉਤਸਵਾਂ ਨੂੰ ਸਰਕਾਰੀ ਪੱਧਰ ‘ਤੇ ਮਨਾ ਕੇ ਇਹ ਸਾਬਤ ਕੀਤਾ ਹੈ ਕਿ ਸਾਡੇ ਲਈ ਧਰਮ ਅਤੇ ਸਭਿਆਚਾਰ ਦਾ ਸਨਮਾਨ ਸੱਭ ਤੋਂ ਉੱਪਰ ਹੈ। ਅਸੀਂ ਸਿਰਫ ਸੱਤਾ ਚਲਾਉਣ ਲਈ ਨਹੀਂ, ਸਗੋ ਸਮਾਜ ਦੇ ਹਰ ਵਾਂਝੇ ਵਰਗ ਦੇ ਹੰਝੂ ਪੂਝਣ ਅਤੇ ਅਨੇਕ ਬੱਖਿਅ ਦਾ ਭਵਿੱਖ ਸਵਾਰਣ ਦਾ ਕੰਮ ਕਰ ਰਹੇ ਹਨ। ਸਾਰੇ ਮਿਲ ਕੇ ਸਮਾਜਿਕ ਸਮਰਸਤਾ ਅਤੇ ਵਿਕਾਸ ਦਾ ਇਹ ਢਾਂਚਾ ਤਿਆਰ ਕਰਣਗੇ, ਜਿਸ ਵਿੱਚ ਰਾਏ ਸਿੱਖ ਸਮਾਜ ਦੀ ਭਾਗੀਤਾਰੀ ਯਕੀਨੀ ਹੋਵੇਗੀ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਰਾਜਨੀਤਿਕ ਸਲਾਹਕਾਰ ਸ੍ਰੀ ਤਰੁਣ ਭੰਡਾਰੀ ਸਮੇਤ ਰਾਏ ਸਿੱਖ ਸਮਾਜ ਦੇ ਵਫਦ ਦੇ ਮੈਂਬਰ ਮੌਜੂਦ ਰਹੇ।

