ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਭਟਕੀ ਹੋਈ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 14 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਆਪਣੇ ਸਮੇਂ ਵਿੱਚ ਭਟਕੀ ਹੋਈ ਮਨੁੱਖਤਾ ਨੂੰ ਜੀਵਨ ਦਾ ਸੱਚਾ ਰਸਤਾ ਦਿਖਾਇਆ ਸੀਅਜਿਹੇ ਵਿੱਚ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਸਹੇਜਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜਯੰਤੀ ਦੇ ਮੌਕੇ ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ ਦੀ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਸਾਲ ਬਾਬਾ ਸਾਹਿਬ ਦੀ ਜਯੰਤੀ ਨੂੰ 13 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸਮਾਜਿਕ ਨਿਆਂ ਹਫ਼ਤੇ‘ ਵਜੋਂ ਮਨਾ ਰਹੇ ਹਾਂ। ਇਸ ਮੁਹਿੰਮ ਦਾ ਮੁੱਖ ਉਦੇਸ਼ ਬਾਬਾ ਸਾਹਿਬ ਦੇ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਸਵੱਛਤਾ ਅਭਿਆਨ ਨਾਲ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਅਜਿਹਾ ਸਮਾਜ ਸੀਜਿੱਥੇ ਕਿਸੇ ਵਿਅਕਤੀ ਦੀ ਪਛਾਣ ਉਸਦੀ ਜਾਤ ਨਾਲ ਨਹੀਂਸਗੋਂ ਉਸਦੀ ਯੋਗਤਾ ਅਤੇ ਉਸਦੇ ਕਰਮਾਂ ਨਾਲ ਹੋਵੇ। ਅਸੀਂ ਉਸੇ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਇਸ ਸਮਾਜਿਕ ਨਿਆਂ ਹਫ਼ਤੇ ਰਾਹੀਂ ਅਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾਉਣਸਮਾਜ ਦੇ ਆਖਰੀ ਵਿਅਕਤੀ ਤੱਕ ਨਿਆਂ ਯਕੀਨੀ ਬਣਾਉਣ ਅਤੇ ਸਮਾਨਤਾ ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹਾਂ।

ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਜਾਤ-ਪਾਤਛੂਤ-ਛਾਤਅਸਮਾਨਤਾਅਨਿਆਂ ਅਤੇ ਸ਼ੋਸ਼ਣ ਵਿਰੁੱਧ ਸੰਘਰਸ਼ ਕੀਤਾ। ਉਹ ਦੱਬੇ-ਪਿਛੜੇ ਲੋਕਾਂ ਦੀ ਆਵਾਜ਼ ਸਨ। ਇੱਕ ਗਰੀਬ ਪਰਿਵਾਰ ਵਿੱਚ ਜਨਮੇ ਬਾਬਾ ਸਾਹਿਬ ਨੇ ਇਹ ਸਾਬਤ ਕਰ ਦਿੱਤਾ ਕਿ ਦ੍ਰਿੜ ਇਰਾਦੇਮਿਹਨਤ ਅਤੇ ਹਿੰਮਤ ਨਾਲ ਮਨੁੱਖ ਔਖੇ ਤੋਂ ਔਖੇ ਟੀਚੇ ਨੂੰ ਵੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਹੋਇਆ ਸੀਪਰ ਉਨ੍ਹਾਂ ਨੇ ਉੱਚ ਮਨੋਬਲ ਨਾਲ ਜੀਵਨ ਦੀ ਹਰ ਰੁਕਾਵਟ ਨੂੰ ਪਾਰ ਕੀਤਾ। ਉਹ ਇੱਕ ਉੱਘੇ ਲੇਖਕਯਸ਼ਸਵੀ ਬੁਲਾਰੇਮਹਾਨ ਕਾਨੂੰਨਦਾਨ ਅਤੇ ਅਰਥ ਸ਼ਾਸਤਰੀ ਸਨ। ਉਹ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਤੀ ਉਨ੍ਹਾਂ ਦੀਆਂ ਮਹਾਨ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤ ਰਤਨ‘ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਦਾ ਸਾਧਨਾਪੂਰਨ ਜੀਵਨ ਸਾਡੇ ਸਾਰਿਆਂ ਲਈ ਆਦਰਸ਼ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਾ. ਅੰਬੇਡਕਰ ਸਮਾਜ ਦੇ ਪਿਛੜੇਪਣ ਅਤੇ ਅਸਮਾਨਤਾ ਨੂੰ ਦੂਰ ਕਰਨ ਦਾ ਸਭ ਤੋਂ ਕਾਰਗਰ ਉਪਾਅ ਸਿੱਖਿਆ ਨੂੰ ਮੰਨਦੇ ਸਨ। ਜਦੋਂ ਉਨ੍ਹਾਂ ਨੇ ਪੜ੍ਹੋ, ਇੱਕ ਹੋ ਜਾਓ ਅਤੇ ਸੰਘਰਸ਼ ਕਰੋ‘ ਦਾ ਨਾਅਰਾ ਦਿੱਤਾ ਸੀਤਾਂ ਉਹ ਜਾਣਦੇ ਸਨ ਕਿ ਸਿੱਖਿਆ ਹੀ ਸ਼ੋਸ਼ਿਤਾਂ ਨੂੰ ਸ਼ੋਸ਼ਣ ਤੋਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਇਹ ਗੱਲ ਜਨ-ਜਨ ਤੱਕ ਪਹੁੰਚਾਉਣ ਲਈ ਲੰਬੇ ਸਮੇਂ ਤੱਕ ਯਤਨ ਕਰਨੇ ਪਏ ਕਿ ਆਤਮ-ਸਨਮਾਨਬਰਾਬਰ ਅਧਿਕਾਰ ਅਤੇ ਸਮਾਜਿਕ ਨਿਆਂ ਸਿਰਫ ਮੰਗਣ ਨਾਲ ਨਹੀਂ ਮਿਲਦੇਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਆਪਣੇ ਆਪ ਨੂੰ ਇਸ ਦੇ ਯੋਗ ਬਣਾਉਣਾ ਪੈਂਦਾ ਹੈ ਅਤੇ ਇਸ ਲਈ ਸਿੱਖਿਅਤ ਹੋਣਾ ਪਹਿਲੀ ਸ਼ਰਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਸਿਰਫ ਵਾਂਝੇ ਵਰਗਾਂ ਦੇ ਹੀ ਨਹੀਂਸਗੋਂ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੇ ਵੀ ਪੱਖਧਰ ਸਨ। ਉਹ ਇਸਤਰੀ ਸਿੱਖਿਆ ਦੇ ਕੱਟੜ ਸਮਰਥਕ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਸਿੱਖਿਆ ਹੀ ਉਨ੍ਹਾਂ ਨੂੰ ਆਤਮ-ਨਿਰਭਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਪਵਿੱਤਰ ਅਵਸਰ ਬਾਬਾ ਸਾਹਿਬ ਦੇ ਜੀਵਨ ਦਰਸ਼ਨ ਨੂੰ ਯਾਦ ਕਰਨ ਅਤੇ ਉਨ੍ਹਾਂ ਦੇ ਦਿਖਾਏ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਦੇ ਨਾਲ ਹੀਇਹ ਇੱਕ ਸੱਚ ਨੂੰ ਸਾਹਮਣੇ ਲਿਆਉਣ ਦਾ ਦਿਨ ਵੀ ਹੈ। ਬਾਬਾ ਸਾਹਿਬ ਵਰਗੇ ਮਹਾਨਾਇਕਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਬਣਾਇਆਉਨ੍ਹਾਂ ਨੂੰ ਉਸੇ ਦੌਰ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਵਾਰ-ਵਾਰ ਸਿਆਸੀ ਅਣਦੇਖੀ ਅਤੇ ਅਪਮਾਨ ਦਾ ਸ਼ਿਕਾਰ ਬਣਾਇਆ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 1946 ਵਿੱਚ ਜਦੋਂ ਸੰਵਿਧਾਨ ਸਭਾ ਦਾ ਗਠਨ ਹੋ ਰਿਹਾ ਸੀਉਦੋਂ ਕਾਂਗਰਸ ਨੇ ਉਨ੍ਹਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰਬਾਬਾ ਸਾਹਿਬ ਆਪਣੀ ਪ੍ਰਤਿਭਾ ਅਤੇ ਸੰਘਰਸ਼ ਦੇ ਬਲ ਤੇ ਉੱਥੇ ਪਹੁੰਚੇ। ਫਿਰ ਵੀਉਨ੍ਹਾਂ ਨੂੰ ਕਦੇ ਵੀ ਕਾਂਗਰਸ ਨੇ ਦਿਲੋਂ ਸਵੀਕਾਰ ਨਹੀਂ ਕੀਤਾ। ਖੁਦ ਬਾਬਾ ਸਾਹਿਬ ਨੇ ਕਿਹਾ ਸੀ ਕਿ ਉਹ ਕਾਂਗਰਸ ਦੇ ਵਿਰੋਧੀ ਖੇਮੇ ਤੋਂ ਆਉਂਦੇ ਹਨ ਅਤੇ ਕਾਂਗਰਸੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਕਦੇ ਆਪਣਾ ਨਹੀਂ ਮੰਨਿਆ।

ਉਨ੍ਹਾਂ ਦੋਸ਼ ਲਾਇਆ ਕਿ ਇਹ ਵਿਡੰਬਨਾ ਹੀ ਸੀ ਕਿ ਦੇਸ਼ ਦੇ ਕਾਨੂੰਨ ਮੰਤਰੀ ਹੁੰਦਿਆਂ ਵੀ ਉਨ੍ਹਾਂ ਨੂੰ ਮਹੱਤਵਪੂਰਨ ਫੈਸਲਿਆਂ ਅਤੇ ਕਮੇਟੀਆਂ ਤੋਂ ਦੂਰ ਰੱਖਿਆ ਗਿਆ। ਵਿਦੇਸ਼ ਨੀਤੀਰੱਖਿਆ ਅਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਤੇ ਉਨ੍ਹਾਂ ਦੀ ਭੂਮਿਕਾ ਸੀਮਤ ਕਰ ਦਿੱਤੀ ਗਈ। ਅਨੁਸੂਚਿਤ ਜਾਤੀਆਂ ਅਤੇ ਪਿਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਲਈ ਕਮਿਸ਼ਨ ਬਣਾਉਣ ਦੀ ਉਨ੍ਹਾਂ ਦੀ ਮੰਗ ਨੂੰ ਵੀ ਕਾਂਗਰਸ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ। ਸਭ ਤੋਂ ਵੱਡਾ ਅਨਿਆਂ ਉਦੋਂ ਹੋਇਆਜਦੋਂ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਕ੍ਰਾਂਤੀਕਾਰੀ ਸਮਾਜਿਕ ਸੁਧਾਰ, ‘ਹਿੰਦੂ ਕੋਡ ਬਿੱਲ‘ ਨੂੰ ਕਾਂਗਰਸ ਨੇ ਜਾਣਬੁੱਝ ਕੇ ਲਟਕਾਇਆਕਮਜ਼ੋਰ ਕੀਤਾ ਅਤੇ ਅੰਤ ਵਿੱਚ ਠੰਡੇ ਬਸਤੇ ਵਿੱਚ ਪਾ ਦਿੱਤਾ। ਵਾਰ-ਵਾਰ ਭਰੋਸਾ ਦੇ ਕੇ ਵੀ ਇਸ ਨੂੰ ਲਾਗੂ ਨਾ ਕਰਨਾਬਾਬਾ ਸਾਹਿਬ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸਾਲ 1951 ਵਿੱਚ ਬਾਬਾ ਸਾਹਿਬ ਨੂੰ ਮੰਤਰੀ ਮੰਡਲ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਅਸਤੀਫਾ ਕਿਸੇ ਅਹੁਦੇ ਦੀ ਲਾਲਸਾ ਦਾ ਨਹੀਂਸਗੋਂ ਸਿਧਾਂਤਾਂ ਨਾਲ ਸਮਝੌਤਾ ਨਾ ਕਰਨ ਦਾ ਨਤੀਜਾ ਹੈ। ਇਹ ਕਾਂਗਰਸ ਦੀ ਉਸ ਸੋਚ ਦੀ ਹਾਰ ਸੀਜੋ ਸਮਾਜਿਕ ਨਿਆਂ ਦੇ ਨਾਂ ਤੇ ਰਾਜਨੀਤੀ ਕਰਦੀ ਰਹੀ। ਉਨ੍ਹਾਂ ਕਾਂਗਰਸੀ ਆਗੂਆਂ ਤੇ ਦੋਸ਼ ਲਾਇਆ ਕਿ ਅੱਜ ਵੀ ਉਨ੍ਹਾਂ ਦਾ ਅਪਮਾਨ ਕਰਨ ਵਾਲੇ ਲੋਕ ਉਨ੍ਹਾਂ ਦੀ ਲਿਖੀ ਸੰਵਿਧਾਨ ਦੀ ਕਿਤਾਬ ਨੂੰ ਛਾਤੀ ਨਾਲ ਲਾਈ ਘੁੰਮ ਰਹੇ ਹਨ ਅਤੇ ਕਹਿ ਰਹੇ ਹਨ ਕਿ ਸੰਵਿਧਾਨ ਖ਼ਤਰੇ ਵਿੱਚ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਸਾਡੀ ਸਰਕਾਰ ਦਾ ਮੂਲ ਫਲਸਫਾ ਅੰਤੋਦਿਆ‘ ਹੈ। ਇਸੇ ਭਾਵਨਾ ਨੂੰ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ‘ ਦੇ ਮਹਾਮੰਤਰ ਵਿੱਚ ਪਰੋਇਆ ਹੈ। ਇਸੇ ਮੂਲ ਮੰਤਰ ਤੇ ਚੱਲਦੇ ਹੋਏ ਅਸੀਂ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਅਨੇਕਾਂ ਯੋਜਨਾਵਾਂ ਅਤੇ ਨੀਤੀਆਂ ਲਾਗੂ ਕੀਤੀਆਂ ਹਨ। ਰਾਜ ਸਰਕਾਰ ਨੇ ਅਨੁਸੂਚਿਤ ਜਾਤੀਆਂ ਵਿੱਚ ਹੁਣ ਤੱਕ ਵਾਂਝੇ ਰਹਿ ਗਏ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਹੈ। ਉਨ੍ਹਾਂ ਨੇ ਅਨੁਸੂਚਿਤ ਜਾਤੀ ਵਰਗ ਲਈ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਨਮਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸੰਵਿਧਾਨ ਵਿੱਚ ਬਰਾਬਰੀ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਪਾਰਟੀ ਬਾਬਾ ਸਾਹਿਬ ਦੀ ਜਯੰਤੀ ਨੂੰ 13 ਅਪ੍ਰੈਲ ਤੋਂ 20 ਅਪ੍ਰੈਲ ਤੱਕ “ਸਮਾਜਿਕ ਨਿਆਂ ਹਫ਼ਤੇ” ਵਜੋਂ ਮਨਾ ਰਹੀ ਹੈ। ਇਸ ਦੌਰਾਨ ਪਿੰਡ-ਪਿੰਡ ਜਾ ਕੇ ਡਾ. ਭੀਮ ਰਾਓ ਅੰਬੇਡਕਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਸ ਮੌਕੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਸ਼ਰਮਾਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾਸਮਾਜਿਕ ਨਿਆਂਸ਼ਕਤੀਕਰਨਅਨੁਸੂਚਿਤ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਦਿਆ ਮੰਤਰੀ ਸ੍ਰੀ ਕ੍ਰਿਸ਼ਨ ਬੇਦੀਖੁਰਾਕਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਤੋਂ ਇਲਾਵਾ ਕਈ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਅਹੁਦੇਦਾਰ ਮੌਜੂੰਦ ਸਨ।

Leave a Reply

Your email address will not be published. Required fields are marked *