ਨਾਨ-ਕੰਸਟਰੱਕਸ਼ਨ ਫੀਸ ’ਚ 50 ਫੀਸਦੀ ਛੋਟ ਦੀ ਮਿਆਦ 15 ਜੂਨ ਤੱਕ ਵਧਾਈ ਗਈ : ਗੁਰਵਿੰਦਰ ਸਿੰਘ ਪਾਬਲਾ

ਹੁਸ਼ਿਆਰਪੁਰ, 9 ਅਪ੍ਰੈਲ:
ਨਗਰ ਸੁਧਾਰ ਟਰੱਸਟ, ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਕ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਨਾਨ-ਕੰਸਟਰੱਕਸ਼ਨ ਫੀਸ ਵਿੱਚ 50 ਫੀਸਦੀ ਛੋਟ ਦੇਣ ਸਬੰਧੀ ਵਨ ਟਾਈਮ ਰਿਲੈਕਸੇਸ਼ਨ ਪਾਲਿਸੀ ਦੀ ਮਿਆਦ ਨੂੰ ਵਧਾ ਕੇ 15 ਜੂਨ 2026 ਤੱਕ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਅਲਾਟੀ/ਟ੍ਰਾਂਸਫਰ ਕਰਨ ਵਾਲੇ ਹੁਣ ਆਪਣੀਆਂ ਖਾਲੀ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ‘ਤੇ ਗੈਰ-ਉਸਾਰੀ ਫੀਸ ਵਿੱਚ 50 ਪ੍ਰਤੀਸ਼ਤ ਛੋਟ ਦਾ ਲਾਭ ਲੈਣ ਲਈ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰ ਸਕਣਗੇ। ਇਸ ਫੈਸਲੇ ਨਾਲ ਲਾਭਪਾਤਰੀਆਂ ਨੂੰ ਵਿੱਤੀ ਰਾਹਤ ਮਿਲੇਗੀ, ਜਿਸ ਨਾਲ ਉਹ ਬਾਕੀ ਰਕਮ ਆਪਣੇ ਪਲਾਟਾਂ ‘ਤੇ ਨਿਰਮਾਣ ਕਾਰਜ ਲਈ ਵਰਤ ਸਕਣਗੇ।
ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਨੇ ਇਸ ਫੈਸਲੇ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਦੀ ਦੂਰਅੰਦੇਸ਼ੀ ਸੋਚ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਦੀ ਇੱਕ ਸ਼ਲਾਘਾਯੋਗ ਉਦਾਹਰਣ ਹੈ।ਉਨ੍ਹਾਂ ਦੱਸਿਆ ਕਿ ਇਸ ਨੀਤੀ ਤਹਿਤ ਲਾਭ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਬਿਨੈਕਾਰ ਵਧੇਰੇ ਜਾਣਕਾਰੀ ਲਈ ਟਰੱਸਟ ਦਫ਼ਤਰ ਨਾਲ ਈਮੇਲ ਆਈ ਡੀ [email protected] ਜਾਂ ਫ਼ੋਨ ਨੰਬਰ 01882-220980 ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *