ਗ੍ਰਾਮੀਣ ਸਵੱਛਤਾ ਅਤੇ ਜਲ੍ਹ ਨਿਕਾਸੀ ਵਿਵਸਥਾ ਮਜਬੂਤ ਕਰਨ ‘ਤੇ ਸਰਕਾਰ ਦਾ ਫੋਕਸ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 3 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਸਿਵਲ ਸਕੱਤਰੇਤ ਵਿੱਚ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਪਿੰਡਾਂ ਵਿੱਚ ਤਾਲਾਬਾਂ ਅਤੇ ਵੇਸਟ ਜਲ੍ਹ ਨਿਕਾਸੀ ਵਿਵਸਥਾ ਦੀ ਨਿਯਮਤ ਅਤੇ ਸਮੇਂਬੱਧ ਸਫਾਈ ਯਕੀਨੀ ਕੀਤੀ ਜਾਵੇਤਾਂ ਜੋ ਗ੍ਰਾਮੀਣ ਖੇਤਰਾਂ ਵਿੱਚ ਸਵੱਛਤਾ ਬਣੀ ਰਹੇ ਅਤੇ ਲੋਕਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ

ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਪਿੰਡਾਂ ਦੇ ਤਾਲਾਬਾਂ ਤੋਂ ਬਦਬੂ ਨਹੀਂ ਆਉਣੀ ਚਾਹੀਦੀ ਹੈ ਅਤੇ ਘਰਾਂ ਵਿੱਚ ਪਾਣੀ ਭਰਨ ਦੀ ਸਥਿਤੀ ਕਿਸੇ ਵੀ ਹਾਲ ਵਿੱਚ ਨਹੀਂ ਬਨਣੀ ਚਾਹੀਦੀ ਹੈ ਇਸ ਦੇ ਲਈ ਸਫਾਈਗਾਦ ਨਿਕਾਸੀ ਅਤੇ ਜਲ੍ਹ ਨਿਕਾਸ ਕੰਮਾਂ ਨੂੰ ਯੋਜਨਾਬੱਧ ਐਸਓਪੀ ਤਹਿਤ ਸੰਚਾਲਿਤ ਕੀਤਾ ਜਾਵੇਜਿਸ ਨਾਲ ਕੰਮਾਂ ਵਿੱਚ ਪਾਰਦਰਸ਼ਿਤਾਗੁਣਵੱਤਾ ਅਤੇ ਜਵਾਬਦੇਹੀ ਯਕੀਨੀ ਹੋਵੇ

ਉਨ੍ਹਾਂ ਨੇ ਨਿਦਰੇਸ਼ ਦਿੱਤੇ ਕਿ ਜਿਨ੍ਹਾਂ ਤਾਲਾਬਾਂ ਦਾ ਨਿਰਮਾਣਮੁੜ ਨਿਰਮਾਣ ਅਤੇ ਆਧੁਨੀਕੀਕਰਣ ਕੀਤਾ ਜਾ ਰਿਹਾ ਹੈਉਨ੍ਹਾਂ ਨੂੰ ਬਿਹਤਰ ਪਲਾਨਿੰਗਆਧੁਨਿਕ ਤਕਨੀਕ ਅਤੇ ਵਿਗਿਆਨਕ ਡਿਜਾਇਨ ਦੇ ਨਾਲ ਵਿਕਸਿਤ ਕੀਤਾ ਜਾਵੇ ਤਾਲਾਬਾਂ ਦੇ ਨੇੜੇ ਸੁੰਦਰੀਕਰਣ ਕੰਮ ਵੀ ਕਰਾਇਆ ਜਾਵੇਤਾਂ ਜੋ ਗ੍ਰਾਮੀਣਾਂ ਨੂੰ ਸਾਫ ਅਤੇ ਸੁੰਦਰ ਵਾਤਾਵਰਣ ਮਿਲੇ ਅਤੇ ਲੋਕ ਉੱਥੇ ਸਵੇਰੇ-ਸ਼ਾਮ ਭ੍ਰਮਣ ਕਰ ਸਕਣ

ਮੁੱਖ ਮੰਤਰੀ ਨੇ ਕਿਹਾ ਕਿ ਤਾਲਾਬਾਂ ਦੀ ਸਫਾਈ ਅਤੇ ਜਲ੍ਹ ਨਿਕਾਸੀ ਵਿਵਸਥਾ ਨੂੰ ਵੱਧ ਪ੍ਰਭਾਵੀੀ ਬਨਾਉਣ ਲਈ ਸੋਲਰ ਪੰਪਾਂ ਰਾਹੀਂ ਪਾਣੀ ਦੀ ਨਿਯਮਤ ਸਫਾਈ ਅਤੇ ਪ੍ਰਵਾਹ ਯਕੀਨੀ ਕੀਤਾ ਜਾਵੇ ਮੀਟਿੰਗ ਵਿੱਚ ਉਨ੍ਹਾਂ ਨੇ ਸਖਤ ਨਿਰਦੇਸ਼ ਦਿੱਤੇ ਕਿ ਜੇਕਰ ਕਿਸੇ ਪਿੰਡ ਵਿੱਚ ਸਫਾਈ ਵਿਵਸਥਾ ਵਿੱਚ ਲਾਪ੍ਰਵਾਹੀ ਪਾਈ ਜਾਂਦੀ ਹੈਤਾਂ ਸਬੰਧਿਤ ਅਧਿਕਾਰੀਸਰਪੰਚ ਅਤੇ ਜਿਮੇਵਾਰ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ

ਉਨ੍ਹਾਂ ਨੇ ਹਰੇਕ ਪਿੰਡ ਵਿੱਚ ਪੰਚਾਇਤ ਸਕੱਤਰ ਦੀ ਡਿਊਟੀ ਤਾਲਾਬਾਂ ਦੀ ਨਿਯਮਤ ਨਿਗਰਾਨੀ ਲਈ ਨਿਰਧਾਰਿਤ ਕਰਨ ਅਤੇ ਸਫਾਈ ਵਿਵਸਥਾ ਨੂੰ ਮਜਬੂਤ ਕਰਨ ਲਈ ਸਫਾਈ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਵੀ ਦਿੱਤੇ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਗ੍ਰਾਮੀਣ ਖੇਤਰਾਂ ਵਿੱਚ ਸਵੱਛਸੁਵਿਵਸਥਿਤ ਅਤੇ ਉਪਯੋਗੀ ਜਲ੍ਹ ਢਾਂਚੇ ਵਿਕਸਿਤ ਕਰਨਾ ਹੈਤਾਂ ਜੋ ਗ੍ਰਾਮੀਣਾਂ ਨੂੰ ਪੂਰੀ ਸਹੂਲਤ ਮਿਲੇ ਅਤੇ ਜਲ੍ਹਭਰਾਵਗੰਦਗੀ ਅਤੇ ਬਦਬੂ ਵਰਗੀ ਸਮਸਿਆਵਾਂ ਵਿੱਚ ਸਥਾਈ ਰਾਹਤ ਮਿਲ ਸਕੇ

ਵਰਨਣਯੋਗ ਹੈ ਕਿ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਵੱਲੋਂ ਸੂਬੇ ਦੇ 6,538 ਤਾਲਾਬਾਂ ਨੂੰ ਕਾਰਜਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈਜਿਨ੍ਹਾਂ ਵਿੱਚੋਂ ਹੁਣ ਤੱਕ 2,758 ਕੰਮਾਂ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਜਾ ਚੁੱਕੀ ਹੈ ਇੰਨ੍ਹਾਂ ਵਿੱਚ 1,718 ਕੰਮ ਪੂਰੇ ਹੋ ਚੁੱਕੇ ਹਨਜਦੋਂ ਕਿ 484 ਕੰਮ ਪ੍ਰਗਤੀ ਤੇ ਹਨ

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਸਾਕੇਤ ਕੁਮਾਰਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਡਾ. ਯਸ਼ਪਾਲਮੁੱਖ ਮੰਤਰੀ ਦੇ ਓਐਸਡੀ ਸ੍ਰੀ ਵੀਰੇਂਦਰ ਬੜਖਾਲਸਾਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਦੇ ਕਾਰਜਕਾਰੀ ਵਾਇਸ ਚੇਅਰਮੈਨ ਸ੍ਰੀ ਵਿਮਲ ਗੋਸਵਾਮੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ

Leave a Reply

Your email address will not be published. Required fields are marked *