ਪ੍ਰਦੇਸ਼ ਵਿੱਚ ਪਿਛਲੇ 11 ਸਾਲਾਂ ਵਿੱਚ 28 ਹਜ਼ਾਰ 582 ਕਰੋੜ ਰੁਪਏ ਦੀ ਲਾਗਤ ਨਾਲ 1 ਹਜ਼ਾਰ 719 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ ਦਾ ਕੀਤਾ ਨਿਰਮਾਣ: ਮੁੱਖ ਮੰਤਰੀ

ਚੰਡੀਗੜ੍ਹ, 27 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਦੇਸ਼ ਵਿੱਚ ਸੜਕ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੜਕ ਸੁਰੱਖਿਆ ਲਈ ਕਈ ਠੋਸ ਕਦਮ ਚੁੱਕੇ ਗਏ ਹਨ। ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਆਧੁਨਿਕੀਕਰਨਜਾਗਰੂਕਤਾ ਮੁਹਿੰਮਾਂ ਅਤੇ ਨਵੀਆਂ ਤਕਨੀਕਾਂ ਦੀ ਵਰਤੋਂ ਰਾਹੀਂ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਭਾਰਤੀ ਸੜਕ ਕਾਂਗਰਸ (ਆਈ.ਆਰ.ਸੀ.) ਅਤੇ ਲੋਕ ਨਿਰਮਾਣ ਵਿਭਾਗ ਹਰਿਆਣਾ ਵੱਲੋਂ ‘ਸੜਕ ਸੁਰੱਖਿਆ ਹੱਲ‘ ਵਿਸ਼ੇ ‘ਤੇ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਤੋਂ ਬਾਅਦ ਆਪਣਾ ਸੰਬੋਧਨ ਦੇ ਰਹੇ ਸਨ। ਪ੍ਰੋਗਰਾਮ ਵਿੱਚ ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਗੰਗਵਾ ਵੀ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਦੀਪ ਜਗਾ ਕੇ ਕੀਤੀ। ਮੁੱਖ ਮੰਤਰੀ ਨੇ ਇਸ ਦੌਰਾਨ ਰਾਮ ਨੌਮੀ ਅਤੇ ਨਵਰਾਤਰਿਆਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸੈਮੀਨਾਰ ਵਿੱਚ ਭਾਰਤੀ ਸੜਕ ਕਾਂਗਰਸ ਦੇ ਉੱਘੇ ਮੈਂਬਰਾਂ ਤੋਂ ਇਲਾਵਾ 350 ਤੋਂ ਵੱਧ ਮਾਹਿਰਇੰਜੀਨੀਅਰਖੋਜਕਰਤਾਨੀਤੀ-ਨਿਰਮਾਤਾ ਅਤੇ ਸਿੱਖਿਆ ਸ਼ਾਸਤਰੀ ਸ਼ਿਰਕਤ ਕਰ ਰਹੇ ਹਨ। ਦੋ ਦਿਨਾਂ ਤੱਕ ਚੱਲਣ ਵਾਲੀ ਇਸ ਸੈਮੀਨਾਰ ਵਿੱਚ ਸੜਕ ਸੁਰੱਖਿਆ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਸੜਕ ਸੁਰੱਖਿਆ ਹੱਲ‘ ਵਿਸ਼ੇ ‘ਤੇ ਆਯੋਜਿਤ ਸੈਮੀਨਾਰ ਦੇਸ਼ ਦੇ ਭਵਿੱਖ ਦਾ ਰੋਡਮੈਪ ਤਿਆਰ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ। ਇੱਥੇ ਵਿਚਾਰਤਕਨੀਕਅਨੁਭਵ ਅਤੇ ਸੰਕਲਪ ਮਿਲ ਕੇ ਭਾਰਤ ਨੂੰ ਸੁਰੱਖਿਅਤਸ਼ਕਤੀਸ਼ਾਲੀ ਅਤੇ ਵਿਕਸਿਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਸੜਕ ਸਿਰਫ਼ ਇੱਕ ਭੌਤਿਕ ਢਾਂਚਾ ਨਹੀਂ ਹੁੰਦੀਇਹ ਵਿਕਾਸ ਦੀ ਜੀਵਨ ਰੇਖਾ ਹੁੰਦੀ ਹੈ। ਇਹ ਪਿੰਡ ਨੂੰ ਸ਼ਹਿਰ ਨਾਲ ਜੋੜਦੀ ਹੈਕਿਸਾਨ ਨੂੰ ਮੰਡੀ ਨਾਲ ਜੋੜਦੀ ਹੈਨੌਜਵਾਨ ਨੂੰ ਮੌਕਿਆਂ ਨਾਲ ਜੋੜਦੀ ਹੈ ਅਤੇ ਦੇਸ਼ ਨੂੰ ਪ੍ਰਗਤੀ ਦੇ ਰਾਹ ‘ਤੇ ਅੱਗੇ ਵਧਾਉਂਦੀ ਹੈ। ਪਰਇਹ ਵੀ ਇੱਕ ਕੌੜੀ ਸੱਚਾਈ ਹੈ ਕਿ ਜਿੱਥੇ ਸੜਕ ਵਿਕਾਸ ਦਾ ਸਾਧਨ ਹੈਉੱਥੇ ਹੀ ਸੜਕ ਹਾਦਸੇ ਸਾਡੇ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

ਨਿਯਮ ਕਿੰਨੇ ਵੀ ਚੰਗੇ ਕਿਉਂ ਨਾ ਹੋਣਜੇਕਰ ਉਨ੍ਹਾਂ ਦੀ ਪਾਲਣਾ ਨਹੀਂ ਤਾਂ ਕੋਈ ਅਰਥ ਨਹੀਂ

ਸੜਕ ਹਾਦਸਿਆਂ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਹਾਦਸਿਆਂ ਪਿੱਛੇ ਟੁੱਟੇ ਹੋਏ ਪਰਿਵਾਰਅਧੂਰੇ ਸੁਪਨੇ ਅਤੇ ਸਮਾਜ ਦਾ ਨਾ ਪੂਰਾ ਹੋਣ ਵਾਲਾ ਘਾਟਾ ਛੁਪਿਆ ਰਹਿੰਦਾ ਹੈ। ਇਸ ਲਈ ਸੜਕ ਸੁਰੱਖਿਆ ਕੇਵਲ ਇੱਕ ਤਕਨੀਕੀ ਵਿਸ਼ਾ ਨਾ ਹੋ ਕੇ ਸਮਾਜਿਕਮਾਨਵੀ ਅਤੇ ਨੈਤਿਕ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈਯਾਤਯਾਤ ਨਿਯਮਾਂ ਪ੍ਰਤੀ ਜਨ-ਜਾਗਰੂਕਤਾ। ਨਿਯਮ ਕਿੰਨੇ ਵੀ ਚੰਗੇ ਕਿਉਂ ਨਾ ਹੋਣਜੇਕਰ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀਤਾਂ ਉਨ੍ਹਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਹੈਲਮੇਟ ਪਹਿਨਣਾਸੀਟ ਬੈਲਟ ਲਗਾਉਣਾਗਤੀ ਸੀਮਾ ਦੀ ਪਾਲਣਾ ਕਰਨਾਇਹ ਛੋਟੀਆਂ-ਛੋਟੀਆਂ ਗੱਲਾਂ ਹਨਪਰ ਜੀਵਨ ਬਚਾਉਂਦੀਆਂ ਹਨ। ਸਾਨੂੰ ਸਕੂਲਾਂਕਾਲਜਾਂ ਅਤੇ ਸਮਾਜ ਦੇ ਹਰ ਵਰਗ ਤੱਕ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣੀ ਹੋਵੇਗੀ। ਸਾਨੂੰ ਇਸ ਪ੍ਰਤੀ ਹੋਰ ਗੰਭੀਰ ਹੋਣਾ ਪਵੇਗਾਕਿਉਂਕਿ ਸੜਕ ਸੁਰੱਖਿਆ ਹੀ ਜੀਵਨ ਸੁਰੱਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜੋ ‘ਵਿਕਸਿਤ ਭਾਰਤ 2047′ ਦਾ ਸੰਕਲਪ ਲਿਆ ਹੈਉਸ ਨੂੰ ਪੂਰਾ ਕਰਨ ਵਿੱਚ ਆਧੁਨਿਕਸੁਰੱਖਿਅਤ ਅਤੇ ਸਮਾਰਟ ਇਨਫਰਾਸਟਰੱਕਚਰ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਦਾ ਇਹ ਯਤਨਉਨ੍ਹਾਂ ਦਾ ਇਹ ਵਿਜ਼ਨਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਹੋਰ ਮੀਲ ਦਾ ਪੱਥਰ ਹੈ। ਉਨ੍ਹਾਂ ਦੀ ਦੂਰਦਰਸ਼ੀ ਸੋਚਤੇਜ਼ ਫੈਸਲੇ ਲੈਣ ਦੀ ਸਮਰੱਥਾ ਅਤੇ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੇ ਦੇਸ਼ ਵਿੱਚ ਇਨਫਰਾਸਟਰੱਕਚਰ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜਦੇਸ਼ ਭਰ ਵਿੱਚ ਅਸੀਂ ਕਿਤੇ ਵੀ ਜਾਈਏਉੱਥੇ ਕੋਈ ਨਾ ਕੋਈ ਵੱਡਾ ਬੁਨਿਆਦੀ ਢਾਂਚਾ ਪ੍ਰੋਜੈਕਟ ਪ੍ਰਗਤੀ ਅਧੀਨ ਹੈ। ਚਾਹੇ ਉਹ ਮੈਟਰੋ ਹੋਵੇ ਜਾਂ ਫਰੇਟ ਕਾਰੀਡੋਰਐਕਸਪ੍ਰੈਸਵੇਅ ਹੋਵੇਵੱਡੇ ਪੁਲ ਹੋਣ ਜਾਂ ਬੰਦਰਗਾਹ ਦਾ ਵਿਕਾਸ ਹੋਵੇ। ਦੇਸ਼ ਦੇ ਹਰ ਹਿੱਸੇ ਵਿੱਚ ਇਨਫਰਾਸਟਰੱਕਚਰ ਵਿਕਾਸ ਦਾ ਕੰਮ ਹੋ ਰਿਹਾ ਹੈ। ਨਾਲ ਹੀਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਰੋਡ ਸੇਫਟੀ‘ ਨੂੰ ਵੀ ਓਨੀ ਹੀ ਤਰਜੀਹ ਦਿੱਤੀ ਹੈ। ਉਨ੍ਹਾਂ ਦਾ ਸਪੱਸ਼ਟ ਮੰਨਣਾ ਹੈ ਕਿ ਵਿਕਾਸ ਤਾਂ ਹੀ ਸਾਰਥਕ ਹੈ ਜਦੋਂ ਉਹ ਸੁਰੱਖਿਅਤ ਹੋਵੇ। ਇਸੇ ਸੋਚ ਨਾਲਅੱਜ ਸਾਨੂੰ ਅਜਿਹੀਆਂ ਸੜਕਾਂ ਬਣਾਉਣੀਆਂ ਹਨ ਜੋ ਰਫ਼ਤਾਰ ਦੇ ਨਾਲ ਸੁਰੱਖਿਅਤਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਵੀ ਹੋਣ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸੇ ਸੋਚ ਤਹਿਤ ਰਾਜ ਸਰਕਾਰ ਨੇ ਹਰਿਆਣਾ ਵਿੱਚ ਪਿਛਲੇ 11 ਸਾਲਾਂ ਵਿੱਚ 28 ਹਜ਼ਾਰ 651 ਕਰੋੜ ਰੁਪਏ ਦੀ ਲਾਗਤ ਨਾਲ 43 ਹਜ਼ਾਰ 703 ਕਿਲੋਮੀਟਰ ਲੰਬੀਆਂ ਸੜਕਾਂ ਦਾ ਸੁਧਾਰ ਕੀਤਾ ਹੈ। ਇਸ ਦੇ ਨਾਲ ਹੀ, 2 ਹਜ਼ਾਰ 534 ਕਰੋੜ ਰੁਪਏ ਦੀ ਲਾਗਤ ਨਾਲ 2 ਹਜ਼ਾਰ 417 ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਦਾ ਨਿਰਮਾਣ ਆਧੁਨਿਕ ਤਕਨੀਕ ਨਾਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਪ੍ਰਦੇਸ਼ ਵਿੱਚ 1 ਹਜ਼ਾਰ 77 ਕਰੋੜ ਰੁਪਏ ਦੀ ਲਾਗਤ ਨਾਲ 2 ਹਜ਼ਾਰ 432 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਸਰਕਾਰ ਨੇ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਬਣਾ ਕੇ ਰੇਲਵੇ ਕਰਾਸਿੰਗ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਹੈ। ਪ੍ਰਦੇਸ਼ ਵਿੱਚ ਕੁੱਲ 759 ਰੇਲਵੇ ਕਰਾਸਿੰਗ ਹਨ। ਇਨ੍ਹਾਂ ਵਿੱਚੋਂ 592 ਮਨੁੱਖੀ ਸੰਚਾਲਿਤ ਅਤੇ 167 ਆਟੋਮੈਟਿਕ ਹਨ। ਪਿਛਲੇ 11 ਸਾਲਾਂ ਵਿੱਚ ਲਗਭਗ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 97 ਰੇਲਵੇ ਓਵਰਬ੍ਰਿਜਾਂ ਅਤੇ ਅੰਡਰਪਾਸਾਂ ਦਾ ਨਿਰਮਾਣ ਕਰਵਾਇਆ ਹੈ। ਡਬਲ ਇੰਜਣ ਸਰਕਾਰ ਨੇ ਹਰਿਆਣਾ ਵਿੱਚ 21 ਨਵੇਂ ਰਾਸ਼ਟਰੀ ਰਾਜਮਾਰਗ ਪ੍ਰਵਾਨ ਕੀਤੇ ਹਨ। ਇਨ੍ਹਾਂ ਵਿੱਚੋਂ 12 ਰਾਜਮਾਰਗ ਬਣ ਚੁੱਕੇ ਹਨ। ਪ੍ਰਦੇਸ਼ ਵਿੱਚ ਪਿਛਲੇ 11 ਸਾਲਾਂ ਵਿੱਚ 28 ਹਜ਼ਾਰ 582 ਕਰੋੜ ਰੁਪਏ ਦੀ ਲਾਗਤ ਨਾਲ 1 ਹਜ਼ਾਰ 719 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਦੇ ਬਣਨ ਤੋਂ ਬਾਅਦ ਪ੍ਰਦੇਸ਼ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਬਚਿਆ ਹੈਜਿਸ ਦੀ ਕਨੈਕਟੀਵਿਟੀ ਰਾਸ਼ਟਰੀ ਰਾਜਮਾਰਗ ਨਾਲ ਨਾ ਹੋਵੇ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੈਵੀ ਅਤੇ ਟਰਾਂਸਪੋਰਟ ਵਾਹਨ ਚਾਲਕਾਂ ਦੀ ਸਿਖਲਾਈ ਲਈ 7 ਨਵੇਂ ਡਰਾਈਵਰ ਸਿਖਲਾਈ ਸੰਸਥਾਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਪ੍ਰਦੇਸ਼ ਵਿੱਚ ਡਰਾਈਵਰ ਸਿਖਲਾਈ ਸੰਸਥਾਨਾਂ ਦੀ ਗਿਣਤੀ 22 ਹੋ ਗਈ ਹੈ। ਇਨ੍ਹਾਂ ਵਿੱਚ ਪਿਛਲੇ 11 ਸਾਲਾਂ ਵਿੱਚ ਲਗਭਗ ਸਾਢੇ 3 ਲੱਖ ਡਰਾਈਵਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਪੂਰੇ ਰਾਜ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਂਦਾ ਹੈ।

ਓਵਰ ਸਪੀਡ ਵਾਹਨਾਂ ਦੇ ਲੱਖ 80 ਹਜ਼ਾਰ ਈ-ਚਲਾਨ ਕੀਤੇ ਗਏ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਰਨਾਲ ਦੇ ਕੇਂਦਰੀ ਕੰਟਰੋਲ ਰੂਮ ਤੋਂ ਰਾਸ਼ਟਰੀ ਰਾਜਮਾਰਗ-44 ‘ਤੇ ਕੁੰਡਲੀਸੋਨੀਪਤ ਤੋਂ ਸ਼ੰਭੂਅੰਬਾਲਾ ਤੱਕ 128 ਹਾਈ-ਟੈਕ ਕੈਮਰੇ ਲਗਾਏ ਹਨ। ਇਸ ਦੇ ਨਤੀਜੇ ਵਜੋਂ ਪਿਛਲੇ 1 ਸਾਲ ਵਿੱਚ ਓਵਰ ਸਪੀਡ ਵਾਹਨਾਂ ਦੇ 4 ਲੱਖ 80 ਹਜ਼ਾਰ ਈ-ਚਲਾਨ ਕੀਤੇ ਗਏ ਹਨ। ਸਰਕਾਰ ਨੇ ਆਈ.ਆਈ.ਟੀ. ਮਦਰਾਸ ਦੇ ਸਹਿਯੋਗ ਨਾਲ ‘ਸੰਜਿਆ ਐਪ‘ ਸ਼ੁਰੂ ਕੀਤੀ ਹੈ। ਇਹ ਐਪ ਸੜਕ ਹਾਦਸਿਆਂ ਦੇ ਪ੍ਰਬੰਧਨ ਅਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਹਾਦਸਿਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਰਹੀ ਹੈ।

ਇਸੇ ਤਰ੍ਹਾਂ ਪ੍ਰਦੇਸ਼ ਵਿੱਚ ਜੁਲਾਈ 2021 ਵਿੱਚ ਹਰਿਆਣਾ-112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਸ਼ੁਰੂ ਕੀਤਾ ਅਤੇ ਇਸ ਨੂੰ 1033 ਅਤੇ ਟ੍ਰੈਫਿਕ ਹੈਲਪਲਾਈਨ 1073 ਨਾਲ ਜੋੜਿਆ ਹੈ। ਅੱਜ ਦਾ ਯੁੱਗ ਤੇਜ਼ੀ ਨਾਲ ਬਦਲ ਰਹੀਆਂ ਤਕਨੀਕਾਂ ਦਾ ਯੁੱਗ ਹੈ ਅਤੇ ਸਾਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਹਾਦਸਿਆਂ ਦੀ ਰੋਕਥਾਮ ਵਿੱਚ ਕਰਨੀ ਹੋਵੇਗੀ।

ਮੁੱਖ ਮੰਤਰੀ ਨੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਦੋ ਰੋਜ਼ਾ ਸੈਮੀਨਾਰ ਵਿੱਚ ਕਈ ਆਧੁਨਿਕ ਤਕਨੀਕਾਂ ‘ਤੇ ਡੂੰਘੀ ਚਰਚਾ ਹੋਵੇਗੀ ਅਤੇ ਇੱਥੋਂ ਨਿਕਲਣ ਵਾਲੇ ਵਿਚਾਰ ਅਤੇ ਸੁਝਾਅ ਦੇਸ਼ ਭਰ ਵਿੱਚ ਸੜਕ ਨਿਰਮਾਣ ਅਤੇ ਸੁਰੱਖਿਆ ਦੇ ਖੇਤਰ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਵਾਤਾਵਰਣ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੋਵੇਗਾ। ਮੁੱਖ ਮੰਤਰੀ ਨੇ ਇੰਜੀਨੀਅਰਾਂ ਅਤੇ ਖੋਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਨੂੰ ਸਿਰਫ਼ ਸਿਧਾਂਤਕ ਨਾ ਰੱਖਣਸਗੋਂ ਉਸ ਨੂੰ ਵਿਵਹਾਰਕ ਰੂਪ ਵਿੱਚ ਲਾਗੂ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਨ। ਦੇਸ਼ ਨੂੰ ਅੱਜ ਅਜਿਹੇ ਹੱਲ ਚਾਹੀਦੇ ਹਨ ਜੋ ਸਸਤੇ ਹੋਣਟਿਕਾਊ ਹੋਣ ਅਤੇ ਵਿਆਪਕ ਪੱਧਰ ‘ਤੇ ਲਾਗੂ ਕੀਤੇ ਜਾ ਸਕਣ।

ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰੋਡ ਸੇਫਟੀ ਆਡਿਟ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ: ਕੈਬਨਿਟ ਮੰਤਰੀ ਰਣਬੀਰ ਗੰਗਵਾ

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਵਿਜ਼ਨ ਹੈ “ਸੁਰੱਖਿਅਤ ਸੜਕਮਜ਼ਬੂਤ ਹਰਿਆਣਾ”। ਅਸੀਂ ਸਿਰਫ਼ ਸੜਕਾਂ ਹੀ ਨਹੀਂ ਬਣਾ ਰਹੇਅਸੀਂ ਇੱਕ ਸੁਰੱਖਿਅਤ ਅਤੇ ਆਧੁਨਿਕ ਭਵਿੱਖ ਦੀ ਨੀਂਹ ਰੱਖ ਰਹੇ ਹਾਂ। ਇਸ ਲਈ ਮਜ਼ਬੂਤ ਸੜਕਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 2025-26 ਦੇ ਬਜਟ ਅਨੁਮਾਨ 4830.73 ਕਰੋੜ ਨੂੰ 22 ਪ੍ਰਤੀਸ਼ਤ ਵਧਾ ਕੇ ਸਾਲ 2026-27 ਵਿੱਚ 5893.66 ਕਰੋੜ ਰੁਪਏ ਕਰ ਦਿੱਤਾ ਹੈਜੋ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਗੱਲ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਰੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ ਨੂੰ ਆਈਆਰਸੀ ਕੋਡ ਵੰਡੇ ਗਏ ਹਨਤਾਂ ਜੋ ਉਨ੍ਹਾਂ ਦੇ ਤਕਨੀਕੀ ਗਿਆਨ ਵਿੱਚ ਵਾਧਾ ਹੋਵੇ ਅਤੇ ਕੰਮਾਂ ਦੀ ਗੁਣਵੱਤਾ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਸਾਰੇ ਰਾਜ ਮਾਰਗਾਂ ਦੀ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰੋਡ ਸੇਫਟੀ ਆਡਿਟ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏਸਕੂਲ ਜ਼ੋਨਾਂ ਵਿੱਚ ਸੂਚਕ ਬੋਰਡ ਅਤੇ ਰੋਡ ਮਾਰਕਿੰਗ ਲਈ 25 ਕਰੋੜ ਰੁਪਏ ਦੀ ਰਾਸ਼ੀ ਇਸੇ ਸਾਲ ਅਲਾਟ ਕੀਤੀ ਗਈ ਹੈ। ਸੜਕਾਂ ਦੇ ਕੱਚੇ ਕਿਨਾਰਿਆਂ (ਬਰਮਾਂ) ‘ਤੇ ਸਥਿਤ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਕਾਰਨ ਹਾਦਸੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਜੂਨੀਅਰ ਇੰਜੀਨੀਅਰਾਂ ਅਤੇ ਉਪ-ਮੰਡਲ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ‘ਤੇ ਰਿਫਲੈਕਟਿਵ ਟੇਪ ਲਗਾਈ ਜਾਵੇਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।

ਮੰਤਰੀ ਸ਼੍ਰੀ ਗੰਗਵਾ ਨੇ ਕਿਹਾ ਕਿ ਹਰਿਆਣਾ ਲੋਕ ਨਿਰਮਾਣ ਵਿਭਾਗ 30603 ਕਿਲੋਮੀਟਰ ਲੰਬੀਆਂ ਸੜਕਾਂ ਦੀ ਦੇਖਭਾਲ ਕਰਦਾ ਹੈ। ਧੁੰਦ ਦੇ ਸਮੇਂ ਵਾਹਨ ਚਾਲਕਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਹਰ ਸਾਲ ਲਗਭਗ 3 ਤੋਂ 4 ਹਜ਼ਾਰ ਕਿਲੋਮੀਟਰ ਸੜਕਾਂ ‘ਤੇ ਸਫੇਦ ਪੱਟੀ ਲਗਾਈ ਜਾਂਦੀ ਹੈ। ਰਾਜ ਨੂੰ ਟੋਇਆਂ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ “ਮ੍ਹਾਰੀ ਸੜਕ” ਐਪ ਆਮ ਲੋਕਾਂ ਨੂੰ ਸਮਰਪਿਤ ਕੀਤੀ ਗਈ। ਇਸ ਐਪ ਵਿੱਚ ਹਰਿਆਣਾ ਦੇ 12 ਵਿਭਾਗਾਂ ਦੀਆਂ ਸਾਰੀਆਂ ਸੜਕਾਂ ਦੀ ਜੀਪੀਐਸ ਮੈਪਿੰਗ ਕੀਤੀ ਗਈ ਹੈ। ਹੁਣ ਕੋਈ ਵੀ ਨਾਗਰਿਕ ਮੋਬਾਈਲ ਰਾਹੀਂ ਸੜਕ ਮੁਰੰਮਤ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈਜਿਸ ਦਾ ਨਿਪਟਾਰਾ ਸਬੰਧਤ ਅਧਿਕਾਰੀ ਵੱਲੋਂ ਸਮੇਂ ਸਿਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਏ.ਕੇ. ਸਿੰਘਕੁਆਲਿਟੀ ਐਸ਼ੋਰੈਂਸ ਅਥਾਰਟੀ ਦੇ ਚੇਅਰਮੈਨ ਸ਼੍ਰੀ ਰਾਜੀਵ ਅਰੋੜਾਆਈਆਰਸੀ ਦੇ ਸੈਕਟਰੀ ਜਨਰਲ ਸ਼੍ਰੀ ਰਾਹੁਲ ਗੁਪਤਾਵਾਈਸ ਪ੍ਰੈਜ਼ੀਡੈਂਟ ਡਾ. ਡੀਆਰ ਮੇਘਵਾਲਸ਼੍ਰੀ ਮਨੋਜ ਵਾਸਤਵਪੀਡਬਲਯੂਡੀ ਦੇ ਚੀਫ਼ ਇੰਜੀਨੀਅਰ ਸ਼੍ਰੀ ਰਾਜੀਵ ਯਾਦਵ ਸਮੇਤ ਕਈ ਅਧਿਕਾਰੀ ਅਤੇ ਪਤਵੰਤੇ ਮੌਜ਼ੂਦ  ਸਨ।

Leave a Reply

Your email address will not be published. Required fields are marked *