ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਰਵਰਡ ਪਰਚੇਜ਼ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 26 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਾਈ ਪਾਰਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਰਬੀ 2026-2027 ਸੀਜ਼ਨ ਲਈ ਭੰਡਾਰਣ ਵਿਵਸਥਾਵਾਂ ਨੂੰ ਮਜਬੂਤ ਬਨਾਉਣ ਦੇ ਉਦੇਸ਼ ਨਾਲ ਮਹਤੱਵਪੂਰਣ ਫੈਸਲੇ ਕੀਤੇ ਗਏ ਮੀਟਿੰਗ ਵਿੱਚ 550 ਕਰੋੜ ਰੁਪਏ ਨਾਲ ਜੂਟ ਤੇ ਹੋਰ ਬੈਗਾਂ ਦੀ ਖਰੀਦ ਦੇ ਦੋ ਏਜੰਡੇ ਸਨਨੈਗੋਸਇਏਸ਼ਨ ਕਰ ਕੇ 80 ਕਰੋੜ ਰੁਪਏ ਬਚਾਏ ਗਏ ਕਣਕ ਦੇ ਸੁਰੱਖਿਅਤ ਭੰਡਾਰਣ ਨੂੰ ਯਕੀਨੀ ਕਰਨ ਲਈ ਜੂਟ ਬੈਗਾਂ ਅਤੇ ਹੋਰ ਬੈਗਾਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ

ਇਸ ਫੈਸਲੇ ਨਾਲ ਰਾਜ ਵਿੱਚ ਅਨਾਜ ਭੰਡਾਰਣ ਦੀ ਸਮਰੱਥਾ ਨੂੰ ਹੋਰ ਵੱਧ ਮਜਬੁਤ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਤੋਂ ਖਰੀਦੇ ਗਏ ਕਣਕ ਦੇ ਸੁਰੱਖਿਅਤ ਰੱਖ-ਰਖਾਵ ਵਿੱਚ ਕਿਸੇ ਤਰ੍ਹਾ ਦੀ ਰੁਕਾਵਟ ਨਹੀਂ ਆਵੇਗੀ

ਇਹ ਖਰੀਦ ਪ੍ਰਕ੍ਰਿਆ ਖੁਰਾਕ ਅਤੇ ਸਪਲਾਈ ਵਿਭਾਗਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾ ਰਹੀ ਹੈ

ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਦ ਪ੍ਰਕ੍ਰਿਆ ਪੂਰੀ ਤਰ੍ਹਾ ਪਾਰਦਰਸ਼ੀਸਮੇਂਬੱਧ ਅਤੇ ਗੁਣਵੱਤਾ ਮਾਨਕਾਂ ਦੇ ਅਨੁਰੂਪ ਯਕੀਨੀ ਕੀਤੀ ਜਾਵੇਤਾਂ ਜੋ ਸਰਕਾਰੀ ਸਰੋਤਾਂ ਦੀ ਸਰਵੋਤਮ ਵਰਤੋ ਹੋ ਸਕੇ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਅਤੇ ਖੇਤੀਬਾੜੀ ਉਤਪਾਦਾਂ ਦੇ ਸੁਰੱਖਿਅਤ ਭੰਡਾਰਣ ਲਈ ਪ੍ਰਤੀਬੱਧ ਹੈ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਬੀ ਸੀਜ਼ਨ ਦੀ ਤਿਆਰੀਆਂ ਸਮੇਂ ਰਹਿੰਦੇ ਪੂਰੀਆਂ ਕਰ ਲਈਆਂ ਜਾਣਤਾਂ ਜੋ ਮੰਡੀਆਂ ਵਿੱਚ ਆਉਣ ਵਾਲੀ ਫਸਲ ਦੇ ਪ੍ਰਬੰਧਨ ਵਿੱਚ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਹੋਵੇ

ਮੀਟਿੰਗ ਵਿੱਚ ਹਰਿਆਣਾ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ ਤੇ ਹੋਰ ਅਧਿਕਾਰੀ ਮੌਜੂਦ ਰਹੇ

Leave a Reply

Your email address will not be published. Required fields are marked *