ਸਮਰਸਤਾ ਅਤੇ ਸਦਭਾਵਨਾ ਹੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ – ਕ੍ਰਿਸ਼ਨ ਬੇਦੀ

ਚੰਡੀਗੜ੍ਹ, 21 ਮਾਰਚ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਸੁਆਮੀ ਗਿਆਨਾਨੰਦ ਜੀ ਦਾ ਗੀਤਾ ਸੰਦੇਸ਼’ ਮਿਸ਼ਨ ਪੂਰੇ ਵਿਸ਼ਵ ਵਿੱਚ ਭਾਰਤੀ ਸੱਭਿਆਚਾਰ ਅਤੇ ਸਨਾਤਨ ਗਿਆਨ ਦਾ ਪ੍ਰਕਾਸ਼ ਫੈਲਾਉਣ ਦਾ ਕੰਮ ਕਰ ਰਿਹਾ ਹੈ। ਵਰਤਮਾਨ ਸਮੇਂ ਵਿੱਚ ਸਮਾਜ ਨੂੰ ਸਦਭਾਵਨਾਸਨੇਹਸਮਰਸਤਾ ਅਤੇ ਭਾਈਚਾਰੇ ਦੇ ਸੰਦੇਸ਼ ਦੀ ਲੋੜ ਹੈ ਅਤੇ ਅਜਿਹੇ ਅਧਿਆਤਮਿਕ ਆਯੋਜਨ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਹਨ।

ਸ਼੍ਰੀ ਕ੍ਰਿਸ਼ਨ ਬੇਦੀ ਨੇ ਇਹ ਗੱਲ ਅੱਜ ਕੈਥਲ ਵਿੱਚ ਆਯੋਜਿਤ ਦਿਵਯ ਗੀਤਾ ਸਤਸੰਗ” ਨੂੰ ਸੰਬੋਧਨ ਕਰਦਿਆਂ ਕਹੀ। ਪ੍ਰੋਗਰਾਮ ਵਿੱਚ ਪੂਜਨੀਕ ਸੁਆਮੀ ਗਿਆਨਾਨੰਦ ਜੀ ਮਹਾਰਾਜ ਨੇ ਹਾਜ਼ਰ ਸ਼ਰਧਾਲੂਆਂ ਨੂੰ ਅਧਿਆਤਮਿਕ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਸੁਆਮੀ ਗਿਆਨਾਨੰਦ ਜੀ ਦੇ ਮਾਰਗਦਰਸ਼ਨ ਨਾਲ ਸਮਾਜ ਵਿੱਚ ਗਊ ਮਾਤਾ ਪ੍ਰਤੀ ਸ਼ਰਧਾ ਵਧੀ ਹੈ। ਸਰਕਾਰ ਵੱਲੋਂ ਗਊਸ਼ਾਲਾਵਾਂ ਵਿੱਚ ਗਊ ਮਾਤਾ ਦੇ ਚਾਰੇ ਲਈ ਰੋਜ਼ਾਨਾ 20 ਰੁਪਏਨੰਦੀ ਲਈ 25 ਰੁਪਏ ਅਤੇ ਵੱਛੇ-ਵੱਛੀ ਲਈ 10 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਗਊਸ਼ਾਲਾਵਾਂ ਦੇ ਅੰਦਰ ਸਪੰਤੀ ਟ੍ਰਾਂਸਫਰ ‘ਤੇ ਸਰਕਾਰੀ ਫੀਸ ਪੂਰੀ ਤਰ੍ਹਾਂ ਮੁਆਫ ਕਰ ਦਿੱਤੀ ਗਈ ਹੈ ਅਤੇ ਸੂਰਜੀ ਊਰਜਾ ਨੂੰ ਪ੍ਰੋਤਸਾਹਿਤ ਕਰਨ ਲਈ ਗ੍ਰਾਂਟ ਦਿੱਤੀ ਜਾ ਰਹੀ ਹੈਤਾਂ ਜੋ ਗਊਸ਼ਾਲਾਵਾਂ ਆਤਮ-ਨਿਰਭਰ ਬਣ ਸਕਣ। ਉਨ੍ਹਾਂ ਕ੍ਰਿਸ਼ਨ ਕ੍ਰਿਪਾ ਸੇਵਾ ਧਾਮ’ ਦੇ ਨਿਰਮਾਣ ਲਈ ਆਗਾਮੀ ਵਿੱਤੀ ਸਾਲ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

Leave a Reply

Your email address will not be published. Required fields are marked *