ਹਰਿਆਣਾ ਵਿਧਾਨਸਭਾ ਵਿੱਚ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਵਿਖਿਆਨ, ਜਨਪ੍ਰਤੀਨਿਧੀ ਰਾਹੀਂ ਕਿਸਾਨਾਂ ਤੱਕ ਪਹੁੰਚੇਗਾ ਸੰਦੇਸ਼

ਚੰਡੀਗੜ੍ਹ, 18 ਮਾਰਚ – ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਾ ਨੇ ਕਿਹਾ ਕਿ ਵਿਧਾਨਸਭਾ ਲਈ ਇਹ ਇੱਕ ਵਿਸ਼ੇਸ਼ ਕੌਮਾ ਹੈ ਕਿ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਵਰਗੇ ਪ੍ਰਤਿਸ਼ਠਤ ਵਿਅਕਤੀਤਵ ਸਦਨ ਵਿੱਚ ਮੌਜੂਦ ਹੋ ਕੇ ਕੁਦਰਤੀ ਖੇਤੀ ਵਰਗੇ ਮਹਤੱਵਪੂਰਣ ਵਿਸ਼ਾ ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ

          ਉਨ੍ਹਾਂ ਨੇ ਕਿਹਾ ਕਿ ਅਚਾਰਿਆ ਦੇਵਵ੍ਰਤ ਦਾ ਕੁਦਰਤੀ ਖੇਤੀ ਦੇ ਪ੍ਰਤੀ ਨਾ ਸਿਰਫ ਡੁੰਘਾ ਜੁੜਾਵ ਹੈਸਗੋ ਇਸ ਦਿਸ਼ਾ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਬਹੁਤ ਵਰਨਣਯੋਗ ਰਿਹਾ ਹੈ ਉਹ ਸਾਲਾਂ ਤੋਂ ਦੇਸ਼ਭਰ ਵਿੱਚ ਕੁਦਰਤੀ ਖੇਤੀ ਨੂੰ ਜਨ-ਅੰਦੋਨ ਬਨਾਉਣ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਕਿਸਾਨਾਂ ਨੂੰ ਕੁਦਰਤ ਦੇ ਸਿਦਾਂਤਾਂ ਦੇ ਅਨੁਰੂਪ ਖਤੇੀ ਅਪਨਾਉਣ ਲਈ ਪੇ੍ਰਰਿਤ ਕਰ ਰਹੇ ਹਨ

          ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਹਰਿਆਣਾ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈਅਜਿਹੇ ਵਿੱਚ ਕੁਦਰਤੀ ਖੇਤੀ ਦਾ ਮਹਤੱਵ ਹੋਰ ਵੀ ਵੱਧ ਜਾਂਦਾ ਹੈ ਸੂਬੇ ਦੇ ਕਈ ਖੇਤਰਾਂ ਵਿੱਚ ਭੂਜਲ ਪੱਧਰ ਤੇਜੀ ਨਾਲ ਗਿਰ ਰਿਹਾ ਹੈ ਅਤੇ ਝੋਨੇ-ਕਣਕ ਅਧਾਰਿਤ ਖੇਤੀ ਦੇ ਕਾਰਨ ਜਲ੍ਹ ਸਰੋਤਾਂ ਤੇ ਬਹੁਤ ਵੱਧ ਦਬਾਅ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਕੁਦਰਤੀ ਖੇਤੀ ਰਾਹੀਂ ਮਿੱਟੀਜਲ੍ਹਵਾਤਾਵਰਣ ਅਤੇ ਮਨੁੱਖ ਸਿਹਤ ਦੀ ਰੱਖਿਆ ਕਰਦੇ ਹੋਏ ਇੱਕ ਸੰਤੁਲਿਕ ਖੇਤੀਬਾੜੀ ਪ੍ਰਣਾਲੀ ਵਿਕਸਿਤ ਕੀਤੀ ਜਾਵੇ

          ਉਨ੍ਹਾਂ ਨੇ ਆਪਣੇ ਗੁਜਰਾਤ ਪ੍ਰਵਾਸ ਦਾ ਵਰਨਣ ਕਰਦੇ ਹੋਏ ਦਸਿਆ ਕਿ ਉੱਥੇ ਵਿਧਾਨਸਭਾ ਸਪੀਕਰ ਸ਼ੰਕਰਭਾਈ ਚੌਧਰੀ ਦੇ ਨਾਲ ਉਨ੍ਹਾਂ ਦੀ ਵਿਸਤਾਰ ਚਰਚਾ ਹੋਈ ਅਚਾਰਿਆ ਦੇਵਵ੍ਰਤ ਵੱਲੋਂ ਪੇਸ਼ ਕੁਦਰਤੀ ਖੇਤੀ ਦੇ ਮਾਡਲ ਅਤੇ ਡਾਕਿਯੂਮੇਂਟਰੀ ਨੂੰ ਦੇਖ ਕੇ ਇਸ ਵਿਸ਼ਾ ਦੀ ਉਪਯੋਗਤਾ ਨੂੰ ਕਰੀਬ ਨਾਲ ਸਮਝਣ ਦਾ ਮੌਕਾ ਮਿਲਿਆ ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਨੂੰ ਹਰਿਆਣਾ ਵਿਧਾਨਸਭਾਂ ਵਿੱਚ ਸੱਦਾ ਦਿੱਤਾਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ

          ਸ੍ਰੀ ਕਲਿਆਣ ਨੇ ਕਿਹਾ ਕਿ ਅੱਜ ਦੇ ਵਿਖਿਆਨ ਨਾਲ ਸਾਰੇ ਵਿਧਾਇਕਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਵਿੱਚ ਗਹਿਨ ਜਾਣਕਾਰੀ ਪ੍ਰਾਪਤ ਹੋਈ ਹੈ ਕਈ ਮੈਂਬਰਾਂ ਨੇ ਦਿਲਚਸਪੀ ਦੇ ਨਾਲ ਆਪਣੇ ਸੁਆਲ ਵੀ ਰੱਖੇਜਿਨ੍ਹਾਂ ਦਾ ਰਾਜਪਾਲ ਮਹੋਦਯ ਨੇ ਵਿਸਤਾਰ ਨਾਲ ਉੱਤਰ ਦਿੱਤ

          ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਜਨਪ੍ਰਤੀਨਿਧੀਆਂ ਰਾਹੀਂ ਇਹ ਸੰਦੇਸ਼ ਕਿਸਾਨਾਂ ਤੱਕ ਪਹੁੰਚੇਗਾ ਅਤੇ ਉਹ ਸਮੇਂ ਦੀ ਮੰਗ ਅਨੁਰੂਪ ਖੇਤੀ ਵਿੱਚ ਬਦਲਾਅ ਲਿਆਉਂਦੇ ਹੋਏ ਕੁਦਰਤੀ ਖੇਤੀ ਨੂੰ ਅਪਨਾਉਣ ਦੀ ਦਿਸ਼ਾ ਵਿੱਚ ਅੱਗੇ ਵੱਧਣਗੇ ਇਸ ਨਾਂਲ ਖੇਤੀਬਾੜੀ ਖੇਤਰ ਨੂੰ ਮਜਬੂਤੀ ਮਿਲੇਗੀ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹਤੱਵਪੂਰਣ ਯੋਗਦਾਨ ਮਿਲੇਗਾ

          ਇਸ ਮੌਕੇ ਤੇ ਨੇਤਾ ਵਿਰੋਧੀ ਧਿਰ ਸ੍ਰੀ ਭੁਪੇਂਦਰ ਸਿੰਘ ਹੁਡਾ ਨੇ ਕੁਦਰਤੀ ਖੇਤੀ ਨੂੰ ਇੱਕ ਬਹੁਤ ਮਹਤੱਵਪੂਰਣ ਵਿਸ਼ਾ ਦੱਸਦੇ ਹੋਏ ਕਿਹਾ ਕਿ ਇਸ ਦਾ ਸਬੰਧ ਸਿਰਫ ਖਾਨ-ਪਾਣ ਨਾਲ ਹੀ ਨਹੀਸਗੋ ਮਨੁੱਖ ਸਿਹਤ ਨਾਲ ਵੀ ਹੈ ਉਨ੍ਹਾਂ ਨੇ ਚਿੰਤਾ ਜਤਾਈ ਕਿ ਰਸਾਇਨਿਕ ਖੇਤੀ ਦੇ ਕਾਰਨ ਬੀਮਾਰੀਆਂ ਵੱਧ ਰਹੀਆਂ ਹਨ ਅਤੇ ਹੁਣ ਸਮੇਂ ਹੈ ਕਿ ਕੁਦਰਤ ਦੇ ਕਰੀਬ ਮੁੜਦੇ ਹੋਏ ਕੁਦਰਤੀ ਖੇਤੀ ਨੂੰ ਅਪਣਾਇਆ ਜਾਵੇ ਨਾਲ ਹੀ ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਯਕੀਨੀ ਕਰਨਾ ਵੀ ਉਨ੍ਹਾ ਹੀ ਜਰੂਰੀ ਹੈਤਾਂ ਜੋ ਖਤੇੀ ਲਾਭਦਾਇਆ ਬਣ ਸਕੇ ਅਤੇ ਕਿਸਾਨ ਇਸ ਨੂੰ ਅਪਨਾਉਣ ਲਈ ਪੇ੍ਰਰਿਤ ਕਰਨ

Leave a Reply

Your email address will not be published. Required fields are marked *