ਚੰਡੀਗੜ੍ਹ, 18 ਮਾਰਚ- ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਨੇ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਵਿਆਖਿਆਨ ਦਿੰਦੇ ਹੋਏ ਕਿਹਾ ਕਿ ਇਹ ਵਿਸ਼ਾ ਸਿਰਫ ਖੇਤੀਬਾੜੀ ਤੱਕ ਸੀਮਤ ਨਹੀਂ ਹੈ, ਸਗੋ ਮਨੁੱਖ ਸਿਹਤ, ਵਾਤਾਵਰਣ ਸਰੰਖਣ ਅਤੇ ਆਉਣ ਵਾਲੀ ਪੀੜੀਆਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਾਰੀ ਪਾਰਟੀਆਂ ਦੇ ਜਨਪ੍ਰਤੀਨਿਧੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਮਹਤੱਵਪੂਰਣ ਵਿਸ਼ਾ ਨੂੰ ਦਲਗਤ ਸਿਆਸਤ ਤੋਂ ਉੱਪਰ ਉੱਠ ਕੇ ਮਨੁੱਖ ਭਲਾਈ ਦੇ ਦ੍ਰਿਸ਼ਟੀਕੋਣ ਨਾਲ ਸਦਨ ਵਿੱਚ ਚੁੱਕਿਆ ਗਿਆ।
ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੁਦਰਤੀ ਖੇਤੀ ਮਿਸ਼ਨ ਨੂੰ ਅੱਗੇ ਵਧਾਉਣ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ ਦੇ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਨੇ ਦਸਿਆ ਕਿ ਗੁਜਰਾਤ ਵਿੱਚ ਮੌਜੂਦਾ ਵਿੱਚ ਲਗਭਗ 8 ਲੱਖ ਕਿਸਾਨ ਕੁਦਰਤੀ ਖੇਤੀ ਅਪਣਾ ਚੁੱਕੇ ਹਨ ਅਤੇ ਇਸ ਦਿਸ਼ਾ ਵਿੱਚ ਸੂਬਾ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਦਾ ਵੀ ਸਕਾਰਾਤਮਕ ਸਹਿਯੋਗ ਮਿਲ ਰਿਹਾ ਹੈ।
ਰਾਜਪਾਲ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦਸਿਆ ਕਿ ਗੁਰੂਕੁੱਲ ਕੁਰੂਕਸ਼ੇਤਰ ਵਿੱਚ ਪ੍ਰਿੰਸੀਪਲ ਰਹਿੰਦੇ ਹੋਏ ਉਲ੍ਹਾਂ ਨੇ ਖੁਦ ਰਸਾਇਨਿਕ ਖੇਤੀ ਤੋਂ ਕੁਦਰਤੀ ਖੇਤੀ ਦੇ ਵੱਲ ਕਦਮ ਵਧਾਇਆ। ਇੱਕ ਘਟਨਾ ਦਾ ਵਰਨਣ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੀਟਨਾਸ਼ਕ ਦੇ ਸੰਪਰਕ ਵਿੱਚ ਆਉਣ ਨਾਲ ਇੱਕ ਕਰਮਚਾਰੀ ਦੇ ਬੇਹੋਸ਼ ਹੋ ਜਾਣ ਦੀ ਘਟਨਾ ਨੇ ਉਨ੍ਹਾਂ ਨੂੰ ਸੋਚਣ ‘ਤੇ ਮਜਬੂਤ ਕਰ ਦਿੱਤਾ ਕਿ ਰਸਾਇਨਿਕ ਖੇਤੀ ਨਾਲ ਉਤਪਨ ਖੁਰਾਕ ਪਦਾਰਥਾਂ ਮਨੁੱਖ ਸਿਹਤ ਲਈ ਕਿੰਨ੍ਹੇ ਹਾਨੀਕਾਰਕ ਹੋ ਸਕਦੇ ਹਨ।
ਰਸਾਇਨਿਕ ਖੇਤੀ ਦੇ ਬੁਰੇ ਪ੍ਰਭਾਵਾਂ ‘ਤੇ ਚੇਤਾਵਨੀ, ਕੁਦਰਤੀ ਖੇਤੀ ਨੂੰ ਦਸਿਆ ਹੱਲ
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੈਵਿਕ (ਆਰਗੇਨਿਕ) ਅਤੇ ਕੁਦਰਤੀ ਖੇਤੀ ਵਿੱਚ ਮੂਲਭੂਤ ਅੰਤਰ ਹੈ। ਜੈਵਿਕ ਖੇਤੀ ਵਿੱਚ ਭਾਰੀ ਗਿਣਤੀ ਵਿੱਚ ਗੋਬਰ ਦੀ ਖਾਦ ਦੀ ਜਰੂਰਤ ਹੁੰਦੀ ਹੈ, ਜਦੋਂ ਕਿ ਕੁਦਰਤੀ ਖੇਤੀ ਸੂਖਮ ਜੀਵਾਣੂਆਂ ‘ਤੇ ਅਧਾਰਿਤ ਹੁੰਦੀ ਹੈ ਅਤੇ ਇਸ ਵਿੱਚ ਲਾਗਤ ਬਹੁਤ ਘੱਟ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੱਦਤੀ ਵਿੱਚ ਉਤਪਾਦਨ ਪੂਰੀ ਤਰ੍ਹਾ ਸੰਭਵ ਹਨ ਅਤੇ ਇਹ ਕਿਸਾਨਾ ਲਈ ਆਰਥਕ ਰੂਪ ਨਾਲ ਵੀ ਲਾਭਕਾਰੀ ਸਾਬਤ ਹੋ ਰਹੀ ਹੈ।
ਰਾਜਪਾਲ ਨੇ ਚੇਤਾਵਨੀ ਦਿੱਤੀ ਕਿ ਰਸਾਇਨਿਕ ਖਾਦਾਂ ਦੇ ਬਹੁਤ ਵੱਧ ਵਰਤੋ ਨਾਲ ਮਿੱਟੀ ਦੀ ਖਾਦ ਲਗਾਤਾਰ ਘੱਟ ਰਹੀ ਹੈ ਅਤੇ ਦੇਸ਼ ਦੀ ਭੂਤੀ ਦਾ ਆਰਗੇਨਿਕ ਕਾਰਬਨ ਪੱਧਰ ਗੰਭੀਰ ਰੂਪ ਨਾਲ ਘੱਟ ਹੋ ਗਿਆ ਹੈ, ਜਿਸ ਨਾਲ ਭੂਮੀ ਬੰਜਰ ਹੋਣ ਦੀ ਸਥਿਤੀ ਵਿੱਚ ਪਹੁੰਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਸੁਧਾਰ ਨਹੀਂ ਕੀਤਾ ਗਿਆ, ਤਾਂ ਆਉਣ ਵਾਲੀ ਪੀੜੀਆਂ ਲਈ ਨਾ ਤਾਂ ਸ਼ੁੱਧ ਭੋਜਨ ਉਪਲਬਧ ਰਹੇਗਾ ਅਤੇ ਨਾ ਹੀ ਪੀਣਯੋਗ ਪਾਣੀ।
ਉਨ੍ਹਾਂ ਨੇ ਰਸਾਇਨਿਕ ਖੇਤੀ ਦੇ ਬੁਰੇ ਪ੍ਰਭਾਵਾਂ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵੱਧ ਰਿਹਾ ਹੈ, ਜਲ੍ਹ ਸਰੋਤ ਦੂਸ਼ਿਤ ਹੋ ਰਹੇ ਹਨ ਅਤੇ ਕੈਂਸਰ, ਦਿਲ ਦੇ ਰੋਗ ਅਤੇ ਕਿਡਨੀ ਫੇਲਿਅਰ ਵਰਗੀ ਬੀਮਾਰੀਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਕੁਦਰਤੀ ਖੇਤੀ ਨੂੰ ਹੱਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੇਸੀ ਗਾਂ ਅਧਾਰਿਤ, ਘੱਟ ਲਾਗਤ ਵਾਲੀ ਅਤੇ ਵਾਤਾਵਰਣ ਦੇ ਅਨੁਕੂਲ ਪੱਦਤੀ ਹੈ। ਇਸ ਵਿੱਚ ਗੋਬਰਠ, ਗਾਂਮੂਤਰ, ਗੁੜ ਅਤੇ ਬੇਸਨ ਵਰਗੇ ਸਾਧਾਰਣ ਤੱਤਾਂ ਨਾਲ ਸੂਖਮ ਜੀਵਾਣੂਆਂ ਦਾ ਵਾਧਾ ਕਰ ਮਿੱਟੀ ਦੀ ਖਾਦ ਵਧਾਈ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਰਾਹੀਂ ਨਾ ਸਿਰਫ ਉਤਪਾਦਨ ਵਿੱਚ ਸੁਧਾਰ ਸੰਭਵ ਹੈ, ਸਗੋ ਕਿਸਾਨ ਆਪਣੀ ਆਮਦਨ ਵੀ ਵਧਾ ਸਕਦੇ ਹਨ। ਗੁਜਰਾਤ ਵਿੱਚ ਕਈ ਕਿਸਾਨ ਇੱਕ ਏਕੜ ਭੂਮੀ ਨਾਲ ਲੱਖਾਂ ਰੁਪਏ ਦੀ ਆਮਦਨ ਅਰਜਿਤ ਕਰ ਰਹੇ ਹਨ।
ਰਾਜਪਾਲ ਨੇ ਸਾਰੇ ਵਿਧਾਇਕਾਂ ਅਤੇ ਜਨਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਊਹ ਆਪਣੇ-ਆਪਣੇ ਖੇਤਰਾਂ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਪ੍ਰਤੀ ਜਾਗਰੁਕ ਕਰਨ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਸਿਖਲਾਈ ਦੇ ਇਸ ਪੱਦਤੀ ਨੁੰ ਅਪਨਾਉਣਾ ਮੁਸ਼ਕਲ ਹੈ, ਇਸ ਲਈ ਮਾਹਰਾਂ ਦੇ ਮਾਰਗਦਰਸ਼ਨ ਵਿੱਚ ਹੀ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਸਦਨ ਵਿੱਚ ਚਰਚਾ ਅਤੇ ਵਿਧਾਇਕਾਂ ਦੀ ਸਹਿਭਾਗਤਾ
ਇਸ ਮੌਕੇ ‘ਤੇ ਸਦਨ ਵਿੱਚ ਮੌਜੂਦ ਵੱਖ-ਵੱਖ ਵਿਧਾਇਕਾਂ ਨੈ ਕੁਦਰਤੀ ਖੇਤੀ ਨਾਲ ਜੁੜੇ ਮਹਤੱਵਪੂਰਣ ਸੁਆਲ ਚੁੱਕੇ, ਜਿਨ੍ਹਾਂ ਦਾ ਅਚਾਰਿਆ ਦੇਵਵ੍ਰਤ ਨੇ ਵਿਸਤਾਰ ਨੇ ਜਵਾਬ ਦਿੱਤਾ। ਚਰਚਾ ਦੌਰਾਨ ਵਿਧਾਇਕਾਂ ਨੇ ਆਪਣੇ-ਆਪਣੈ ਖੇਤਰਾਂ ਦੇ ਤਜਰਬੇ ਸਾਂਝਾ ਕੀਤੇ ਅਤੇ ਦਸਿਆ ਕਿ ਕਿਸ ਤਰ੍ਹਾ ਕਿਸਾਨ ਰਿਵਾਇਤੀ ਖੇਤੀ ਨਾਲ ਹੌਲੀ-ਹੌਲੀ ਕੁਦਰਤੀ ਖੇਤੀ ਦੇ ਵੱਲ ਵੱਧ ਰਹੇ ਹਨ। ਕਈ ਮੈਂਬਰਾਂ ਨੇ ਉਤਪਾਦਨ, ਲਾਗਤ, ਸਿਖਲਾਈ ਅਤੇ ਬਾਜਾਰ ਨਾਲ ਜੁੜੇ ਪਹਿਲੂਆਂ ‘ਤੇ ਜਿਗਿਆਸਾ ਵਿਅਕਤ ਕੀਤੀ, ਜਿਨ੍ਹਾਂ ਦਾ ਰਾਜਪਾਲ ਨੇ ਆਪਣੇ ਤਜਰਬੇ ਅਤੇ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਹੱਲ ਪੇਸ਼ ਕੀਤਾ।
ਉਨ੍ਹਾਂ ਨੇ ਭਰੋਸਾ ਵਿਅਕਤੀ ਕੀਤਾ ਕਿ ਜੇਕਰ ਸਾਰੇ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰਨ, ਤਾਂ ਕੁਦਰਤੀ ਖੇਤੀ ਰਾਹੀਂ ਦੇਸ਼ ਨਾ ਸਿਰਫ ਸਿਹਤ ਸੰਕਟ ਤੋਂ ਉਬਰ ਸਕਦਾ ਹੈ, ਸਗੋ ਆਰਥਕ ਰੂਪ ਨਾਲ ਵੀ ਮਜਬੁਤ ਬਣ ਸਕਦਾ ਹੈ ਅਤੇ ਆਉਣ ਵਾਲੀ ਪੀੜੀਆਂ ਦੇ ਲਈ ਸੁਰੱਖਿਅਤ, ਸਿਹਤ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਸੰਭਵ ਹੈ।

