ਤੇਲ ਬੀਜ ਦੀ ਮਹੱਤਤਾ ਅਤੇ ਮੰਗ ਦੀ ਪੂਰਤੀ ਲਈ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਦੀ ਲੋੜ

ਤਰਨ ਤਾਰਨ, 03 ਫਰਵਰੀ (         )- ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨੈਸ਼ਨਲ ਮਿਸ਼ਨ ਆਫ ਐਡੀਬਲ ਆਇਲ ਸਕੀਮ ਅਧੀਨ ਪੱਟੀ ਅਤੇ ਪਿੰਡ ਬੂਹ ਹਵੇਲੀਆਂ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਪਰਮਿੰਦਰ ਕੌਰ ਏਡੀਓ, ਗੁਰਪ੍ਰੀਤ ਸਿੰਘ ਬੀ ਟੀ ਐਮ, ਹਰਮਨਦੀਪ ਕੌਰ ਏਡੀਓ, ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ, ਡਾ ਸੁਰਿੰਦਰ ਸਿੰਘ ਰੰਧਾਵਾ, ਡਾ ਸੁਖਜਿੰਦਰ ਸਿੰਘ ਨੇ ਦੋ ਰੋਜ਼ਾ ਤਕਨੀਕੀ ਸੈਸ਼ਨ ਦੌਰਾਨ ਇਸ ਦੀ ਸਫਲ ਕਾਸ਼ਤ , ਸ਼ਹਿਦ ਮੱਖੀ ਪਾਲਣ ਤੇ ਪਸ਼ੂਆਂ ਦੀ ਚੰਗੀ ਸਿਹਤ ਸਬੰਧੀ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਕਨੋਲਾ ਸਰੋਂ ਤੇਲ ਵਿੱਚ ਦੋ ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਅਤੇ ਖਲ ਵਿੱਚ 30 ਮਾਈਕਰੋ ਮੂਲ ਪ੍ਰਤੀ ਗਰਾਮ ਤੋਂ ਘੱਟ ਗਲੂਕੋ ਸਿਨੋਲੇਟਸ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਕੋਨੋਲਾ ਕਿਸਮਾਂ ਦੇ ਤੇਲ ਵਿੱਚ ਇਰੂਸਿਕ ਏਸਿਡ ਦੀ ਮਾਤਰਾ ਘੱਟ ਹੋਣ ਨਾਲ ਔਲਿਕ ਏਸਿਡ ਦੀ ਮਾਤਰਾ ਗੈਰ ਕਨੋਲਾ ਕਿਸਮਾਂ ਦੇ ਮੁਕਾਬਲੇ 60 ਤੋਂ 67% ਹੁੰਦੀ ਹੈ। ਇਸ ਲਈ ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ ਪਸ਼ੂਆਂ ਦੀ ਖੁਰਾਕ ਲਈ ਬਹੁਤ ਵਧੀਆ ਹੁੰਦੇ ਹਨ। ਇਸ ਲਈ ਪੀ ਏ ਯੂ, ਵੱਲੋਂ ਕਨੌਲਾ ਲਈ ਸਿਫਾਰਸ਼ ਰਾਇਆ ਦੀ ਕਿਸਮ ਆਰ ਐਲ ਸੀ 3, ਆਰ ਸੀ ਐਚ 1 ਅਤੇ ਗੋਭੀ ਸਰੋਂ ਦੀਆਂ ਜੀ ਐਸ ਸੀ 6, ਜੀ ਐਸ ਸੀ 7, ਪੀ ਜੀ ਐਸ ਐਚ 1707 ਅਤੇ ਪੀ ਜੀ ਐਸ ਐਚ 2155 ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ ਨਾਲ ਮਿਆਰੀ ਤੇਲ ਅਤੇ ਵਧੀਆ ਝਾੜ ਲਿਆ ਜਾ ਸਕਦਾ ਹੈ।

  ਇਸ ਮੌਕੇ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ, ਮਿੱਟੀ ਪਰਖ , ਸਰੋਂ ਅਤੇ ਕਣਕ ਦੀ ਫਸਲ ਵਿੱਚ ਸੰਭਾਵਿਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਅਤੇ ਮਹਿਕਮੇ ਵੱਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ ਮਨਮੋਹਨ ਸਿੰਘ ਏਈਓ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਸੁਰਿੰਦਰ ਸਿੰਘ , ਪਰਮਜੀਤ ਸਿੰਘ, ਨਿਸ਼ਾਨ ਸਿੰਘ, ਹੀਰਾ ਸਿੰਘ, ਹਰਜੀਤ ਸਿੰਘ, ਪ੍ਰਤਾਪ ਸਿੰਘ, ਤਰਸੇਮ ਸਿੰਘ, ਸੁਖਚੈਨ ਸਿੰਘ, ਗੁਰਜਿੰਦਰ ਸਿੰਘ, ਸੂਬਾ ਸਿੰਘ,  ਬਲਿਹਾਰ ਸਿੰਘ, ਗੁਰਜੰਟ ਸਿੰਘ ,ਪਲਵਿੰਦਰ ਸਿੰਘ ਪਰਗਟ ਸਿੰਘ , ਸੂਬਾ ਸਿੰਘ, ਨਿਸ਼ਾਨ ਸਿੰਘ,  ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਗੁਰਲਾਲ ਸਿੰਘ, ਫੀਲਡ ਵਰਕਰ  ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।

ਇਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਕਿ ਤੇਲ ਬੀਜ ਫਸਲ ਹੇਠ ਰਕਬਾ ਲਿਆਉਣ ਨਾਲ ਜਿੱਥੇ ਘਰੇਲੂ ਲੋੜ ਪੂਰੀ ਹੋਵੇਗੀ ਉਥੇ ਫਸਲਾਂ ਦੇ ਪਰ ਪਰਾਗਨ ਲਈ ਮਹੱਤਵਪੂਰਨ ਰੋਲ ਨਿਭਾਉਣ ਵਾਲੀ ਸ਼ਹਿਦ ਮੱਖੀ ਦਾ ਵੀ ਵਾਧਾ ਹੋਵੇਗਾ।

Leave a Reply

Your email address will not be published. Required fields are marked *