ਨਿੱਕੂਵਾਲ ਯੂਥ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਲਈ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੂੰ ਦਿੱਤਾ ਸੱਦਾ

ਸ੍ਰੀ ਅਨੰਦਪੁਰ ਸਾਹਿਬ 03  ਫਰਵਰੀ: ਇੱਥੋਂ ਦੇ ਨੇੜਲੇ ਪਿੰਡ ਨਿੱਕੂਵਾਲ ਵਿਖੇ ਨਿੱਕੂਵਾਲ ਸਪੋਰਟਸ ਯੂਥ ਕਲੱਬ ਵਲੋਂ 20 ਅਤੇ 21 ਫਰਵਰੀ ਨੂੰ ਤੀਜਾ ਪੰਜਾਬ ਸਟਾਇਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਨਿੱਕੂਵਾਲ ਸਪੋਰਟਸ ਯੂਥ ਕਲੱਬ ਦੀ ਟੀਮ ਵਲੋਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਸੱਦਾ ਪੱਤਰ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਨਿੱਕੂਵਾਲ ਸਪੋਰਟਸ ਯੂਥ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਭਰਪੂਰ ਸ਼ਲਾਘਾ ਕੀਤੀ, ਉਥੇ ਹੀ ਉਹਨਾਂ ਵੱਧ ਤੋਂ ਵੱਧ ਇਲਾਕਾ ਵਾਸੀਆਂ ਨੂੰ ਇਸ ਕਬੱਡੀ ਕੱਪ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ। ਕਲੱਬ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਸੰਨੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਨਾਮੀ ਖੇਡ ਅਕੈਡਮੀਆਂ ਭਾਗ ਲੈਣਗੀਆਂ। ਜਿਨ੍ਹਾਂ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਓਪਨ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ਦੀ ਟੀਮ ਨੂੰ 75 ਹਜਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਜਦਕਿ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ।
ਇਸ ਮੌਕੇ ਖੇਡ ਪ੍ਰਮੋਟਰ ਜਤਿੰਦਰ ਸਿੰਘ ਪਿੰਕਾ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਖੁੱਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ। ਜਿਸ ਵਿਚ ਪ੍ਰਸਿੱਧ ਗਾਇਕ ਸੈਣੀ ਸੁਰਿੰਦਰ, ਬਕਸ਼ੀ ਬਿੱਲਾ, ਹਰਮਿੰਦਰ ਨੂਰਪੁਰੀ, ਜੀ ਸ਼ਰਮੀਲਾ, ਅਰਸ਼ ਭੈਣੀਆਂਵਾਲਾ, ਹਰਜਿੰਦਰ ਭੁੱਲਰ, ਦਵਿੰਦਰ ਦਿਓਲ ਅਤੇ ਦਾ ਲਾਈਵ ਬੈਂਡ ਯੂਕੇ ਆਪਣੀ ਗਾਇਕੀ ਰਾਹੀਂ ਸਰੋਤਿਆਂ ਦੇ ਰੂਬਰੂ ਹੋਣਗੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਰਨਪ੍ਰੀਤ ਸਿੰਘ ਸੰਨੀ ਤੋਂ ਇਲਾਵਾ ਜਤਿੰਦਰ ਸਿੰਘ ਪਿੰਕਾ, ਕਰਨ ਚੰਦਪੁਰ, ਸਤਿੰਦਰ ਸਿੰਘ, ਮਨਪ੍ਰੀਤ ਸਿੰਘ ਜੱਗੀ, ਪਰਮਜੀਤ ਸਿੰਘ ਪੱਮੀ ਪੰਚਾਇਤ ਮੈਂਬਰ, ਹਰਮਨ ਸੈਣੀ, ਗੋਲਡੀ ਫ਼ੋਜੀ ਕਬੱਡੀ ਕੋਚ ਆਦਿ ਹਾਜਰ ਸਨ।

Leave a Reply

Your email address will not be published. Required fields are marked *