ਪੱਟੀ/ਤਰਨ ਤਾਰਨ, 23 ਜਨਵਰੀ ( ) – ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ.ਏ.ਐੱਸ. ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨੈਸ਼ਨਲ ਮਿਸ਼ਨ ਆਫ ਐਡੀਬਲ ਆਇਲ ਸਕੀਮ ਅਧੀਨ ਪੱਟੀ ਅਤੇ ਪਿੰਡ ਘਰਿਆਲਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਤੇਲ ਬੀਜ਼ਾਂ ਵਿੱਚ ਫਾਈਬਰ, ਵਿਟਾਮਿਨ, ਖਣਿਜ, ਲਾਭਦਾਇਕ ਮੋਨੋ ਅਤੇ ਪੋਲੀਅਨਸੈਚੂਰੇਟਡ ਫੈਟੀ ਐਸਿਡ ਅਤੇ ਉਮੇਗਾ- 3 ਫੈਟੀ ਐਸਿਡ ਦੀ ਮਾਤਰਾ ਵੱਧ ਪਾਈ ਜਾਣ ਕਰਕੇ ਇਸ ਨਾਲ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਪਾਚਣ ਕਿਰਿਆ, ਦਿਲ ਸਬੰਧੀ, ਸ਼ੱਕਰ ਰੋਗ, ਮੋਟਾਪਾ, ਜੋੜਾਂ ਦੇ ਦਰਦ ਆਦਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਘਟਾਇਆ ਜਾ ਸਕਦਾ ਹੈ। ਦੋ ਰੋਜ਼ਾ ਤਕਨੀਕੀਸ਼ਨ ਦੌਰਾਨ ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਰੋਜ਼ਾਨਾਂ ਖੁਰਾਕ ਵਿੱਚ ਵਰਤੇ ਜਾਣ ਵਾਲੇ ਤੇਲ ਬੀਜ ਜਿਵੇਂ ਸੂਰਜਮੁਖੀ ਦੇ ਬੀਜ਼, ਅਲਸੀ, ਮੂੰਗਫਲੀ, ਸੋਇਆਬੀਨ, ਸਰੋਂ ਆਦਿ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਲਗਭਗ ਇੱਕ ਲੱਖ 61 ਹਜਾਰ ਕਰੋੜ ਰੁਪਏ ਦੇ ਤੇਲ ਬੀਜ ਬਾਹਰਲੇ ਦੇਸ਼ਾਂ ਤੋਂ ਮੰਗਵਾਏ ਗਏ। ਜਦ ਕਿ ਇਹਨਾਂ ਥੱਲੇ ਥੋੜਾ ਰਕਬਾ ਵਧਾਉਣ ਨਾਲ ਮਿਆਰੀ ਤੇਲ ਬੀਜ ਦੇ ਨਾਲ ਨਾਲ ਵਾਧੂ ਆਮਦਨ ਅਤੇ ਜੈਵਿਕ ਵੰਨ ਸੁਵੰਨਤਾ ਨੂੰ ਵਧਾਵਾ ਮਿਲ ਸਕਦਾ ਹੈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ, ਡਾ. ਸੁਰਿੰਦਰ ਸਿੰਘ ਰੰਧਾਵਾ, ਡਾ. ਸੁਖਜਿੰਦਰ ਸਿੰਘ ਨੇ ਇਸ ਦੀ ਸਫਲ ਕਾਸ਼ਤ ਤੇ ਪਸ਼ੂਆਂ ਦੀ ਚੰਗੀ ਸਿਹਤ ਬਾਰੇ ਬਹੁਤ ਸਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਕਨੋਲਾ ਸਰੋਂ ਦਾ ਤੇਲ ਮਨੁੱਖੀ ਸਿਹਤ ਅਤੇ ਇਸ ਦੀ ਖਲ ਪਸ਼ੂਆਂ ਲਈ ਬਹੁਤ ਲਾਹੇਵੰਦ ਹੈ। ਇਸ ਮੌਕੇ ਕਿਸਾਨਾਂ ਨੂੰ ਉੱਨਤ ਕਿਸਮਾਂ, ਨਦੀਨਾਂ ਦੀ ਰੋਕਥਾਮ, ਮਿੱਟੀ ਪਰਖ ,ਫਸਲ ਵਿੱਚ ਸੰਭਾਵਿਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਮਹਿਕਮੇ ਵੱਲੋਂ ਦਿੱਤੀਆਂ ਜਾ ਰਹੀਆਂ ਸਹਾਇਤਾ ਸਕੀਮਾਂ ਬਾਰੇ ਹਰਮਨਦੀਪ ਕੌਰ ਏਡੀਓ, ਗੁਰਬਰਿੰਦਰ ਸਿੰਘ ਏਡੀਓ, ਗੁਰਪ੍ਰੀਤ ਸਿੰਘ ਬੀਟੀਐਮ, ਪਰਮਿੰਦਰ ਕੌਰ ਏਡੀਓ, ਰਜਿੰਦਰ ਕੁਮਾਰ ਏਈਓ ਅਤੇ ਦਇਆਪ੍ਰੀਤ ਸਿੰਘ ਏਈਓ ਨੇ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਮਨਮੋਹਨ ਸਿੰਘ ਏਈਓ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।
ਇਸ ਮੌਕੇ ਰਾਜਬੀਰ ਸਿੰਘ, ਦਵਿੰਦਰ ਸਿੰਘ, ਜਗੀਰ ਸਿੰਘ, ਮਾਸਟਰ ਜਰਨੈਲ ਸਿੰਘ, ਗੁਰਦੇਵ ਸਿੰਘ, ਚਾਨਣ ਸਿੰਘ, ਨਛੱਤਰ ਸਿੰਘ , ਕੁਲਦੀਪ ਸਿੰਘ, ਬਖਸ਼ੀਸ਼ ਸਿੰਘ,ਨਿਸ਼ਾਨ ਸਿੰਘ, ਰਣਜੀਤ ਸਿੰਘ ਸਰਪੰਚ, ਨਰਿੰਦਰ ਸਿੰਘ ਸਰਪੰਚ,ਬਾਜਾ ਸਿੰਘ ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ,ਦਿਲਬਾਗ ਸਿੰਘ, ਗੁਰਲਾਲ ਸਿੰਘ ,ਫਤਿਹ ਸਿੰਘ ਫੀਲਡ ਵਰਕਰ , ਬਲਜੀਤ ਕੌਰ,ਗੁਰਦੇਵ ਸਿੰਘ ਖੇਤੀ ਸਹਾਇਕ ਪ੍ਰਬੰਧਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।

