ਪੰਜਾਬ ਸਖੀ ਸ਼ਕਤੀ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ

ਫ਼ਰੀਦਕੋਟ 16 ਜਨਵਰੀ (  )

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਪੰਜਾਬ ਸਖੀ ਸ਼ਕਤੀ ਮੇਲੇ ਦਾ ਆਯੋਜਨ  ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਵਿਖੇ ਮਿਤੀ 16 ਜਨਵਰੀ 2026 ਤੋਂ ਲੈਕੇ 18 ਜਨਵਰੀ 2026 ਤੱਕ ਕੀਤਾ ਗਿਆ। ਇਸ ਮੇਲੇ ਦੀ ਅੱਜ ਸਫਲਤਾ ਪੂਰਵਕ ਹੋਈ ਸਮਾਪਤੀ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਤਿੰਨੇ ਦਿਨ ਮੇਲੇ ਦਾ ਆਨੰਦ ਮਾਣਿਆ । ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਨੇ ਮੇਲੇ ਵਿਚ ਅੱਜ ਮੁੱਖ  ਮਹਿਮਾਨ ਵਜੋਂ ਕੀਤੀ ਸ਼ਿਰਕਤ।

ਇਸ ਮੌਕੇ ਸ. ਅਮੋਲਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਪੰਜਾਬ ਸਖੀ ਸ਼ਕਤੀ ਮੇਲਾ ਆਪਣ ਸਿਖਰ ਤੇ ਪਹੁੰਚਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਹੱਥ ਕਲਾਕਾਰੀ, ਖਾਧ ਪਦਾਰਥ, ਘਰੇਲੂ ਵਰਤੋਂ ਦੀਆਂ ਵਸਤਾਂ, ਹੱਥ ਨਾਲ ਬਣੇ ਸਮਾਨ ਸਮੇਤ ਕਈ ਕਿਸਮ ਦੀ ਉੱਚ ਗੁਣਵੱਤਾ ਵਾਲੀ ਸਮਗਰੀ ਦੀਆਂ ਸਟਾਲਾਂ ਲਗਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਔਰਤਾਂ ਪਿੰਡਾਂ ਵਿੱਚ ਘਰਾਂ ਵਿੱਚ ਬੈਠ ਕੇ ਹੱਥ ਕਲਾਕਾਰੀ ਦਾ ਕੰਮ ਕਰਦੀਆਂ ਹਨ, ਉਨ੍ਹਾਂ ਲਈ ਇਹ ਮੇਲਾ ਆਪਣਾ ਹੁਨਰ ਦਿਖਾਉਣ ਲਈ ਬਹੁਤ ਵਧੀਆ ਰਿਹਾ, ਜਿਸ ਦਾ ਫਾਈਦਾ ਹੱਥੀ ਕੰਮ ਕਰਨ ਵਾਲੀਆਂ ਔਰਤਾਂ ਨੇ ਉਠਾਇਆ। ਉਨ੍ਹਾਂ ਕਿਹਾ ਕਿ ਇਸ ਮੇਲੇ ਦੇ ਅਖੀਰਲੇ ਦਿਨ ਲੋਕਾਂ ਦਾ ਭਾਰੀ ਇੱਕਠ ਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੇਲੇ ਵਿਚ ਲੋਕਾਂ ਨੂੰ ਆਪਣੇ ਕਿੱਤਿਆ ਨੂੰ ਹੋਰ ਨਿਖਾਰਨ ਲਈ ਸੁਝਾਅ ਵੀ ਮਿਲੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ

  ਇਸ ਮੌਕੇ  ਬੀ.ਡੀ.ਪੀ.ਓ ਫਰੀਦਕੋਟ ਸ. ਨੱਥਾ ਸਿੰਘ, ਬੀ.ਡੀ.ਪੀ.ਓ ਕੋਟਕਪੂਰਾ ਸ੍ਰੀ ਵਿਕਾਸ ਕੁਮਾਰ,  ਜਨਰਲ ਮੈਨੇਜਰ ਉਦਯੇਗ ਕੇਂਦਰ ਸ. ਸੁਖਮੰਦਰ ਸਿੰਘ ਰੇਖੀ, ਸ੍ਰੀ ਦਮਨਦੀਪ ਸਿੰਘ, ਬਲਜਿੰਦਰ ਸਿੰਘ ਬਾਜਵਾ ਜਿਲ੍ਹ ਪ੍ਰੋਗਰਾਮ ਮੈਨੇਜਰ, ਡੀਪੀਐਮ ਨਵਦੀਪ ਸਿੰਘ ,ਜਤਿੰਦਰਪਾਲ ਸਿੰਘ ,ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਢਿੱਲੋ, ਪ੍ਰਿੰਸੀਪਲ ਸ੍ਰੀ ਪੰਨਾ ਲਾਲ, ਪ੍ਰਿੰਸੀਪਲ ਸ੍ਰੀ ਪ੍ਰਭਜੋਤ ਸਿੰਘ,  ਬਲਵਿੰਦਰ ਸਿੰਘ ਬਜਵਾ ਡੀਪੀਐਮ, ਰੈਡ ਕਰਾਸ ਸੈਕਟਰੀ ਮਨਦੀਪ ਸਿੰਘ, ਡੀਈਓ ਸੈਕੰਡਰੀ ਨੀਲਮ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *