ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਲੱਗਭਗ 11 ਕਰੋੜ ਰੁਪਏ ਦੀ ਲਾਗਤ ਨਾਲ ਸੰਘੇੜਾ ਦੀਆਂ ਨਵੀਆਂ ਲਿੰਕ ਸੜਕਾਂ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 12 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿੰਆਂ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਘੇੜਾ ਵਿਖੇ ਲੱਗਭਗ 11 ਕਰੋੜ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ 5 ਨਵੀਆਂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਸੰਘੇੜਾ ਤੋਂ ਏਅਰ ਫ਼ੋਰਸ ਸਟੇਸ਼ਨ ਕੌਠੇ ਅਜੀਤ ਸਿੰਘ ਨਗਰ ਤੱਕ ਲਿੰਕ ਰੋਡ ਜਿਸ ਦੀ ਲੰਬਾਈ 2.10 ਕਿਲੋਮੀਟਰ ਹੈ,ਲਾਗਤ ਤਕਰੀਬਨ 134.4 ਲੱਖ ਰੁਪਏ ਹੈ, ਬਰਨਾਲਾ ਰਾਏਕੋਟ ਰੋਡ (ਸੰਘੇੜਾ ਕਾਲਜ) ਤੋਂ ਕਰਮਗ੍ਹੜ ਰੋਡ ਜਿਸ ਦੀ ਲੰਬਾਈ 3.10 ਕਿਲੋਮੀਟਰ ਹੈ, ਲਾਗਤ 198.4 ਲੱਖ ਰੁਪਏ ਹੈ, ਸੰਘੇੜਾ ਤੋਂ ਝਲੂਰ ਰੋਡ ਵਾਇਆ ਕੌਠੇ ਖੇੜੀ ਵਾਲੇ ਤੱਕ ਲਿੰਕ ਰੋਡ ਜਿਸ ਦੀ ਲੰਬਾਈ 5.30 ਕਿਲੋਮੀਟਰ ਹੈ, ਲਾਗਤ 338.12 ਲੱਖ ਰੁਪਏ ਹੈ, ਬਰਨਾਲਾ ਰਾਏਕੋਟ ਰੋਡ (ਟ੍ਰਾਈਡੈਂਟ ਫ਼ੈਕਟਰੀ) ਤੋਂ ਗੁਰਦੁਆਰਾ ਮਾਤਾ ਸੁਲੱਖਣੀ ਤੱਕ ਲਿੰਕ ਰੋਡ ਜਿਸ ਦੀ ਲੰਬਾਈ 3.10 ਕਿਲੋਮੀਟਰ ਹੈ, ਲਾਗਤ 192.14 ਲੱਖ ਰੁਪਏ ਹੈ, ਸੰਘੇੜਾ ਸੇਖਾ ਰੋਡ (ਬਾਬਾ ਮਾਲੇ ਵਾਲਾ) ਤੋਂ ਕੋਠੇ ਨਿਹਾਲੂਵਾਲਾ, ਕੋਠੇ ਕੁਰੜ ਵਾਲੇ ਅਤੇ 12 ਪੁਲਾਂ ਤੱਕ ਜਿਸ ਦੀ ਲੰਬਾਈ 3.20 ਕਿਲੋਮੀਟਰ, ਲਾਗਤ 205.13 ਲੱਖ ਰੁਪਏ ਹੈ, ਦੀ ਉਸਾਰੀ ਦੇ ਨੀਂਹ ਪੱਥਰ ਰੱਖੇ ਗਏ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਹ ਸਾਰੀਆਂ ਲਿੰਕ ਸੜਕਾਂ ਬਣ ਕੇ ਤਿਆਰ ਹੋ ਜਾਣ ਗਈਆਂ ਜਿਸ ਨਾਲ ਲੋਕਾਂ ਨੂੰ ਆਉਣ ਜਾਣ ’ਚ ਆ ਰਹੀਆਂ ਪ੍ਰੇਸ਼ਾਨੀਆਂ  ਤੋਂ ਛੁਟਕਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਮ ਲੋਕਾਂ ਦੀਆਂ ਲੋੜਾਂ ਨੂੰ ਅਣਗੌਲਾ ਕੀਤਾ ਜਿਸ ਦੇ ਸਿੱਟੇ ਵਜੋਂ ਲੋਕ ਕੱਚੇ ਰਾਹਾਂ ਵਾਲੀਆਂ ਸੜਕਾਂ ਉਪਰ ਆੳਣ ਜਾਣ ਲਈ ਮਜ਼ਬੂਰ ਹਨ।
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਏ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕਾਰਜਾਂ ਲਈ ਦਿੱਤੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਆਕਤੀ ਹਾਜ਼ਰ ਸਨ।

Leave a Reply

Your email address will not be published. Required fields are marked *