ਐਸ.ਸੀ.ਕਮਿਸ਼ਨ ਵਲੋਂ ਰੂਪਨਗਰ ਦੇ ਐਸ.ਪੀ. ਤਲਬ

ਚੰਡੀਗੜ੍ਹ, 08 ਜਨਵਰੀ: 
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਰੂਪ ਨਗਰ ਨਾਲ ਸਬੰਧਤ  ਨਾਲ ਸਬੰਧਿਤ ਇਕ ਮਾਮਲੇ ਵਿਚ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣਾ ਨਾ ਕਰਨ ਦੇ ਮਾਮਲੇ ਵਿਚ  ਰੂਪਨਗਰ ਦੇ ਐਸ.ਪੀ.ਨੂੰ ਤਲਬ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ  ਦੀ ਤਹਿ. ਗੜ੍ਹਸ਼ੰਕਰ  ਨਜ਼ਦੀਕ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਥਿਤ  ਚਰਨ ਛੋਹ ਗੰਗਾ, ਅੰਮ੍ਰਿਤ ਕੁੰਡ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਵਲੋਂ ਡੀ.ਐਸ.ਪੀ.ਨੰਗਲ ਅਮਨਦੀਪ ਸਿੰਘ ਖਿਲਾਫ਼ ਕੀਤੀ ਗਈ ਸ਼ਿਕਾਇਤ ਸਬੰਧੀ ਪੜਤਾਲ ਕਰਵਾ ਕੇ ਤੱਥ ਅਤੇ ਸੂਚਨਾ  ਦੀ ਰਿਪੋਰਟ ਦੋ ਪੜਤਾਂ (ਇੱਕ ਅਸਲ ਅਤੇ ਇੱਕ ਫੋਟੋ ਕਾਪੀ) ਵਿੱਚ ਮਿਤੀ 14-01-2026 ਐਸ.ਪੀ.(ਡੀ) ਸ੍ਰੀ ਗੁਰਦੀਪ ਸਿੰਘ ਗੋਸਲ  ਕਮਿਸ਼ਨ ਦਫਤਰ ਵਿਖੇ ਨਿੱਜੀ ਪੱਧਰ ਤੇ ਹਾਜਰ ਹੋ ਕੇ ਪੇਸ਼ ਹੋਣ।

Leave a Reply

Your email address will not be published. Required fields are marked *