ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ ਦਰਜਾ ਮਿਲਣ ਨਾਲ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਦਾ ਕੀਤਾ ਧੰਨਵਾਦ

ਸ੍ਰੀ ਅਨੰਦਪੁਰ ਸਾਹਿਬ 29 ਦਸੰਬਰ : ਪੰਜਾਬ ਸਰਕਾਰ ਵੱਲੋਂ ਗੁਰੂ ਦੀ ਨਗਰੀ  ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਨਗਰੀ ਦਾ  ਦਰਜਾ ਮਿਲਣ ਨਾਲ ਇਲਾਕੇ ਦੇ ਲੋਕਾਂ ਤੇ ਸੰਸਥਾਵਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕਾ ਪਿਛਲੇ ਸੱਤ ਦਹਾਕਿਆਂ ਤੋਂ ਵਿਕਾਸ ਤੋਂ ਨਿਰੰਤਰ ਪਿੱਛੜ ਰਿਹਾ ਸੀ ਪ੍ਰੰਤੂ 2022 ਵਿੱਚ ਜਦੋਂ ਸੂਬੇ ਦੀ ਵਾਗਡੋਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਭਾਲੀ ਤਾਂ ਇਥੋਂ ਦੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਯਤਨ ਸ਼ੁਰੂ ਕੀਤੇ। ਉਹਨਾਂ ਨੇ ਵਾਅਦਿਆ ਨੂੰ ਬੂਰ ਪਾਉਂਦੇ ਹੋਏ ਇਸ ਇਲਾਕੇ ਦੀ ਨਿਰੰਤਰ ਨੁਹਾਰ ਬਦਲ ਦਿੱਤੀ ਹੈ ਜੇਕਰ 2022 ਤੋਂ ਹੁਣ ਤੱਕ ਵਿਕਾਸ ਦੇ ਕੁਝ ਚੋਣਵੇਂ ਕੰਮਾਂ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਦੀ ਸਥਿਤੀ ਦਿਨ ਪ੍ਰਤੀ ਦਿਨ ਬਿਹਤਰੀਨ ਹੋ ਰਹੀ ਹੈ।
ਪੰਜਾਬ ਦੀ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਧਰੋਹਰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ 2022 ਤੋਂ ਬਾਅਦ ਵਿਕਾਸ ਦੇ ਨਵੇਂ ਯੁੱਗ ਵਿੱਚ ਦਾਖਲ ਹੋ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕੇ ਵਿੱਚ ਬੇਮਿਸਾਲ ਅਤੇ ਇਤਿਹਾਸਕ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸਿੱਖਿਆ, ਬੁਨਿਆਦੀ ਢਾਂਚਾ, ਪੀਣ ਵਾਲਾ ਪਾਣੀ, ਖੇਤੀਬਾੜੀ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਹੋ ਰਹੇ ਇਹ ਉਪਰਾਲੇ ਸਿਰਫ਼ ਇਮਾਰਤਾਂ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵੱਲ ਇੱਕ ਵੱਡਾ ਕਦਮ ਹਨ।
ਸਿੱਖਿਆ ਖੇਤਰ ਵਿੱਚ ਇਤਿਹਾਸਕ ਬਦਲਾਓ ਨਾਲ
ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਿੱਖਿਆ ਨੂੰ ਸਰਕਾਰ ਵੱਲੋਂ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਬੱਚਾ ਵੀ ਉੱਚ ਮਿਆਰੀ ਸਿੱਖਿਆ ਪ੍ਰਾਪਤ ਕਰ ਸਕੇ।
ਸਕੂਲ ਆਫ ਐਮੀਨੈਂਸ, ਸ੍ਰੀ ਕੀਰਤਪੁਰ ਸਾਹਿਬ ਵਿੱਚ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਾਲ ਪੱਧਰ ’ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇੱਥੇ 3 ਅਤੇ 4 ਮੰਜ਼ਿਲਾਂ ਵਾਲੀ ਆਧੁਨਿਕ ਇਮਾਰਤ ਬਣ ਰਹੀ ਹੈ। ਵਿਦਿਆਰਥੀਆਂ ਲਈ ਲਿਫਟ ਸਹੂਲਤ, ਡਿਜੀਟਲ ਕਲਾਸਰੂਮ, ਆਧੁਨਿਕ ਲਾਇਬ੍ਰੇਰੀ, ਫਿਜ਼ਿਕਸ, ਕਮਿਸਟਰੀ ਅਤੇ ਬਾਇਓਲੋਜੀ ਦੀਆਂ ਏ-ਕਲਾਸ ਲੈਬਾਂ ਅਤੇ ਸ਼ਾਨਦਾਰ ਆਡੀਟੋਰੀਅਮ ਹਾਲ ਤਿਆਰ ਹੋ ਰਿਹਾ ਹੈ। ਇਸਦੇ ਨਾਲ ਹੀ 1 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਮਿਆਰ ਦਾ ਫੁੱਟਬਾਲ ਟਰਫ ਗਰਾਊਂਡ ਵੀ ਬਣਾਇਆ ਜਾ ਰਿਹਾ ਹੈ।
ਚੰਗਰ ਇਲਾਕੇ ਦੇ ਪਿੰਡ ਲਖੇੜ ਵਿੱਚ ਸੂਬੇ ਦਾ ਪਹਿਲਾ ਸਕੂਲ ਆਫ ਹੈਪੀਨੈਸ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ, ਜੋ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਸਕੂਲ ਦਾ ਮਕਸਦ ਸਿਰਫ਼ ਅਕਾਦਮਿਕ ਸਿੱਖਿਆ ਨਹੀਂ, ਸਗੋਂ ਬੱਚਿਆਂ ਦੇ ਮਨੋਵਿਗਿਆਨਕ ਵਿਕਾਸ, ਨੈਤਿਕ ਮੁੱਲਾਂ ਅਤੇ ਜੀਵਨ ਕੌਸ਼ਲਾਂ ਨੂੰ ਮਜ਼ਬੂਤ ਕਰਨਾ ਹੈ।
ਇਸੇ ਤਰ੍ਹਾਂ ਪਿੰਡ ਗੰਭੀਰਪੁਰ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਸਕੂਲ ਆਫ ਹੈਪੀਨੈਸ ਤਿਆਰ ਕੀਤਾ ਜਾ ਰਿਹਾ ਹੈ। ਨੰਗਲ ਸ਼ਹਿਰ ਵਿੱਚ ਸਕੂਲ ਆਫ ਐਮੀਨੈਂਸ (ਲੜਕੇ) ਦਾ 7 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ 4 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਵੀਮਿੰਗ ਪੂਲ ਬਣ ਰਿਹਾ ਹੈ। ਸਰਕਾਰੀ ਕੰਨਿਆ ਸਕੂਲ ਨੰਗਲ, ਸਰਕਾਰੀ ਪ੍ਰਾਇਮਰੀ ਸਕੂਲ ਭਨਾਮ ਨੰਗਲ ਅਤੇ ਸਰਕਾਰੀ ਹਾਈ ਸਕੂਲ ਦਸਗਰਾਈਂ ਵਿੱਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ, ਲੈਬਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਇਤਿਹਾਸਕ ਨਿਵੇਸ਼ ਕੀਤਾ ਗਿਆ ਹੈ। ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਅਤੇ ਸਵਾਂ ਨਦੀ ’ਤੇ ਤਿੰਨ ਵੱਡੇ ਪੁੱਲ ਬਣਨ ਜਾ ਰਹੇ ਹਨ, ਜੋ ਦਹਾਕਿਆਂ ਤੋਂ ਲੋਕਾਂ ਦੀ ਮੰਗ ਸੀ। ਇਹ ਪੁੱਲ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਲ ਨਾਲ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਤੇਜ਼ ਕਰਨਗੇ।
ਇਸ ਤੋਂ ਇਲਾਵਾ 150 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ, 50 ਕਰੋੜ ਰੁਪਏ ਨਾਲ ਪਿੰਡਾਂ ਦੀਆਂ ਫਿਰਨੀਆਂ ਦਾ ਸੁਧਾਰ ਕੀਤਾ ਜਾ ਰਿਹਾ ਹੈ। ਲਿਫਟ ਇਰੀਗੇਸ਼ਨ ਪ੍ਰੋਜੈਕਟ ਰਾਹੀਂ ਖੇਤੀਬਾੜੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਨੰਗਲ ਸ਼ਹਿਰ ਵਿੱਚ 16 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ, ਜਦਕਿ ਚੰਗਰ ਇਲਾਕੇ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਮਿਲੇਗਾ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ।
ਸੈਰ-ਸਪਾਟਾ, ਵਿਰਾਸਤ ਅਤੇ ਪਵਿੱਤਰ ਸ਼ਹਿਰ ਦੀ ਪਹਿਚਾਣ
ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ-ਸਪਾਟਾ ਅਤੇ ਵਿਰਾਸਤ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕੰਮ ਹੋ ਰਹੇ ਹਨ। 25 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਬਣਾਈ ਜਾਵੇਗੀ ਅਤੇ ਭਾਈ ਜੈਤਾ ਜੀ ਯਾਦਗਾਰ ਅਜਾਇਬ ਘਰ, ਕੁਦਰਤੀ ਪਾਰਕ ਅਤੇ ਪੰਜ ਪਿਆਰਾ ਪਾਰਕ ਲੋਕ ਅਰਪਣ ਕੀਤਾ ਜਾ ਚੁੱਕਾ ਹੈ। ਵਿਰਾਸਤ-ਏ-ਖਾਲਸਾ ਵਿੱਚ ਨਵੇਂ ਅਜਾਇਬ ਘਰ ਤਿਆਰ ਕੀਤੇ ਜਾਣਗੇ ਅਤੇ ਸਾਰੇ ਬਜ਼ਾਰਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ।
ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਅਧਿਕਾਰਤ ਤੌਰ ’ਤੇ ਪਵਿੱਤਰ ਸ਼ਹਿਰ ਘੋਸ਼ਿਤ ਕਰਨਾ ਇਥੋਂ ਦੀ ਧਾਰਮਿਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਹੋਰ ਮਜ਼ਬੂਤ ਕਰਦਾ ਹੈ। ਇਹ ਉਪਰਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਕਰਨਗੇ ਅਤੇ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ।
ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਅੱਜ ਵਿਕਾਸ ਦੀ ਇੱਕ ਮਿਸਾਲ ਬਣ ਚੁੱਕਾ ਹੈ। ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੈਰ-ਸਪਾਟਾ ਖੇਤਰ ਵਿੱਚ ਹੋ ਰਹੇ ਇਹ ਇਤਿਹਾਸਕ ਕੰਮ ਹਲਕੇ ਨੂੰ ਅਗਲੇ ਕਈ ਦਹਾਕਿਆਂ ਲਈ ਖੁਸ਼ਹਾਲ, ਆਤਮਨਿਰਭਰ ਅਤੇ ਵਿਕਸਿਤ ਬਣਾਉਣਗੇ।
350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾ ਮੌਕੇ ਇਲਾਕੇ ਦੀ ਸੰਗਤ ਨੇ ਵੱਧ ਚੜ੍ਹ ਕੇ ਭੂਮਿਕਾ ਨਿਭਾਈ,ਪੰਜਾਬ ਸਰਕਾਰ ਵਲੋ ਵਿਧਾਨ ਸਭਾ ਦਾ ਸ਼ੈਸਨ, ਸਰਬ ਧਰਮ ਸੰਮੇਲਨ , ਵਿਰਾਸਤੀ ਸੈਰ ਤੋ ਇਲਾਵਾ ਹੋਰ ਬਹੁਤ ਸਾਰੇ ਧਾਰਮਿਕ ਸਮਾਗਮ ਉਲੀਕੇ ਗਏ, ਜਿਹਨਾਂ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਭਾਗ ਲਿਆ| ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਕੈਬਨਿਟ ਦੇ ਬਹੁਤ ਸਾਰੇ ਵਜ਼ੀਰ ਅਤੇ ਵਿਧਾਇਕ ਇਹਨਾ ਸਮਗਮਾ ਮੌਕੇ ਪਹੁੰਚੇ ਤੇ ਸਰਦਾਰ ਬੈਂਸ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਵੱਧ ਚੜ੍ਹ ਕੇ ਆਗੇ ਆਉਣਾ ਚਾਹੀਦਾ ਹੈ l ਵਿਕਾਸ ਦਾ ਵਰਾ 2026 ਤੋਹ ਹੋਰ ਤੇਜ਼ੀ ਨਾਲ ਚੱਲੇਗਾ,ਹਰਜੋਤ ਬੈਂਸ ਦੇ ਵਾਅਦੇ ਹੋਣ ਲੱਗੇ ਪੂਰੇ।

Leave a Reply

Your email address will not be published. Required fields are marked *