ਫਤਿਹਗੜ੍ਹ ਸਾਹਿਬ, 21 ਜਨਵਰੀ (ਗਗਨਦੀਪ ਅਨੰਦਪੁਰੀ )- ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ, ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ, ਇਸ ਲਈ ਸਾਰਿਆਂ ਨੂੰ ਮੀਡੀਏ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਨੂੰ ਵੀ ਧੜੱਲੇ ਅਤੇ ਇਮਾਨਦਾਰੀ ਨਾਲ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ।
ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ, ਜਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਅਤੇ ਐਸ. ਪੀ. ਡੀ. ਰਕੇਸ਼ ਯਾਦਵ ਨੇ ਜਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ, ਜਿਲਾ ਜਨਰਲ ਸਕੱਤਰ ਬਿਕਰਮਜੀਤ ਸਹੋਤਾ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦੀ ਅਗਵਾਈ ਵਿੱਚ ਹੋਏ ਇੱਕ ਸਮਾਗਮ ਦੌਰਾਨ ਜਿਲ੍ਹਾ ਪੱਤਰਕਾਰ ਯੂਨੀਅਨ ਦਾ ਨਵੇਂ ਸਾਲ 2025 ਦਾ ਕੈਲੰਡਰ ਜਾਰੀ ਕਰਨ ਮੌਕੇ ਕੀਤਾ l
ਉਹਨਾਂ ਕਿਹਾ ਕਿ ਜਿਲੇ ਦੇ ਪੱਤਰਕਾਰਾਂ ਦੀ ਕਾਰਗੁਜਾਰੀ ਦੀ ਸਲਾਂਘਾ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਯੂਨੀਅਨ ਵੱਲੋਂ ਲਗਾਤਾਰ 2008 ਤੋਂ ਹਰ ਸਾਲ ਸਮਾਗਮ ਕਰਕੇ ਕੈਲੰਡਰ ਅਤੇ ਪੱਤਰਕਾਰਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਉਹਨਾਂ ਜ਼ਿਲ੍ਹੇ ਦੇ ਉਹਨਾਂ ਕਿਹਾ ਕਿ ਪਿਛਲੇ 17 ਸਾਲ ਤੋਂ ਸਮਾਗਮ ਕਰਕੇ ਹਰ ਸਾਲ ਕੈਲੰਡਰ ਜਾਰੀ ਕੀਤਾ ਜਾਂਦਾ ਹੈ।
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਪ੍ਰੈਸ ਕਲੱਬ ਲਈ ਵੀ ਛੇਤੀ ਜਗ੍ਹਾ ਉਪਲਬਧ ਕਰਾਉਣ ਦਾ ਭਰੋਸਾ ਦਿੱਤਾl ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ l ਬਿਕਰਮਜੀਤ ਸਹੋਤਾ ਨੇ ਸਟੇਜ ਸਕੱਤਰ ਦਾ ਫਰਜ਼ ਬਾਖੂਬੀ ਨਿਭਾਇਆ l ਰਣਬੀਰ ਕੁਮਾਰ ਜੱਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ l
ਇਸ ਮੌਕੇ ਡੀਐਸਪੀ ਸੁਖਨਾਜ ਸਿੰਘ,ਜਿਲ੍ਹਾ ਲੋਕ ਸੰਪਰਕ ਅਫਸਰ ਰਾਜ ਕੁਮਾਰ, ਅਡੀਸ਼ਨਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਤਿੰਦਰਪਾਲ ਸਿੰਘ, ਰਾਮ ਸਰਨ ਸੂਦ, ਗੁਰਪ੍ਰੀਤ ਸਿੰਘ ਮਹਿਕ, ਬਲਾਕ ਸਰਹੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾ, ਬਲਾਕ ਖਮਾਣੋ ਦੇ ਪ੍ਰਧਾਨ ਸੰਜੀਵ ਸ਼ਰਮਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ ਮਗੋ, ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ, ਬਲਾਕ ਖੇੜਾ ਦੇ ਪ੍ਰਧਾਨ ਲਖਬੀਰ ਸਿੰਘ ਲੱਕੀ, ਬਲਾਕ ਬਸੀ ਪਠਾਣਾ ਦੇ ਪ੍ਰਧਾਨ ਰਾਜ ਕਮਲ ਸ਼ਰਮਾ, ਬਲਾਕ ਅਮਲੋਹ ਦੇ ਪ੍ਰਧਾਨ ਰਿਸ਼ੂ ਡੱਲਾ, ਬਲਾਕ ਚਨਾਥਲ ਦੇ ਪ੍ਰਧਾਨ ਕਪਿਲ ਬਿੱਟੂ, ਪ੍ਰੈਸ ਕਲੱਬ ਬਸੀ ਪਠਾਣਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਰੁਪਾਲ, ਰਵਿੰਦਰ ਮੌਦਗਿੱਲ, ਕਰਨ ਸ਼ਰਮਾ, ਦੀਪਕ ਸੂਦ, ਨਿਰਭੈ ਸਿੰਘ, ਪਰਵੀਨ ਬਤਰਾ, ਬਲਜਿੰਦਰ ਕਾਕਾ, ਸਤਨਾਮ ਮਜਰੀ, ਅਸ਼ੋਕ ਝਾਂਜੀ, ਮਹਿਕ ਸ਼ਰਮਾ, ਰਵਿੰਦਰ ਕੌਰ, ਰੰਜਨਾ ਸ਼ਾਹੀ, ਪਰਮਜੀਤ ਕੌਰ ਮੱਗੋ,
ਨਿਤੀਸ਼ ਗੌਤਮ, ਪਾਰਸ ਗੌਤਮ, ਚਨਪ੍ਰੀਤ ਪਨੇਸਰ, ਇਕਬਾਲਦੀਪ ਸਿੰਘ ਸੰਧੂ, ਰਾਹੁਲ ਗੁਪਤਾ, ਗੁਰਦੀਪ ਸਿੰਘ,ਅਨਿਲ ਲੁਟਾਵਾ, ਸਵਰਨ ਸਿੰਘ ਨਿਰਦੋਸ਼ੀ, ਤਰਲੋਚਨ ਸਿੰਘ ਦਰਦੀ, ਮਨੀਸ਼ ਸ਼ਰਮਾ, ਰੂਪਲ ਸੂਦ, ਗੁਰਚਰਨ ਜੰਜੂਆ, ਗੁਰੂਦੱਤ ਸ਼ਾਸਤਰੀ, ਡਾਕਟਰ ਹਿਮਾਸ਼ੂ ਸੂਦ, ਸਵਰਨ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ, ਜਸਵੰਤ ਸਿੰਘ ਗੋਲਡ,ਸੰਦੀਪ ਕੁਮਾਰ, ਦਰਸ਼ਨ ਸਿੰਘ ਬੌਂਦਲੀ, ਰਾਜੀਵ ਤਿਵਾੜੀ, ਜਗਜੀਤ ਸਿੰਘ ਜਟਾਣਾ, ਹਰਪ੍ਰੀਤ ਸਿੰਘ, ਕਾਕਾ ਸਿੰਘ, ਜੀ.ਐਸ. ਖੰਨਾ, ਮੁਖਤਿਆਰ ਸਿੰਘ, ਹਰਜਿੰਦਰ ਸਿੰਘ ਧੀਮਾਨ, ਰਣਧੀਰ ਸਿੰਘ ਬਾਗੜੀਆਂ, ਸਤਨਾਮ ਸਿੰਘ ਮਾਜਰੀ, ਬਲਜਿੰਦਰ ਸਿੰਘ ਪਨਾਗ, ਦੀਦਾਰ ਗੁਰਨਾ, ਪ੍ਰਦੀਪ ਸਿੰਘ ਢਿੱਲੋਂ, ਗੁਰਚਰਨ ਸਿੰਘ ਰੁੜਕੀ, ਹਰਵਿੰਦਰ ਸਿੰਘ, ਸੁਨੀਲ ਵਰਮਾ, ਮੋਹਨ ਅਤਾਪੁਰ, ਪਰਮਜੀਤ ਸਿੰਘ ਸਹੋਤਾ ਗਗਨਦੀਪ ਸਿੰਘ ਅਨੰਦਪੁਰੀ ਅਤੇ ਹੋਰ ਹਾਜ਼ਰ ਸਨ।
Be the first to comment