4th ALL INDIA ਬਾਬਾ ਫਤਹਿ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਵਿਧਾਇਕ ਅਤੇ SDM ਫਤਹਿਗੜ੍ਹ ਸਾਹਿਬ ਵੱਲੋਂ POSTER ਜਾਰੀ।

ਸ਼੍ਰੀ ਫ਼ਤਹਿਗੜ੍ਹ ਸਾਹਿਬ 15 ਨਵੰਬਰ (ਗਗਨਦੀਪ ਅਨੰਦਪੁਰੀ) ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਵਾਇਸ ਪ੍ਰਧਾਨ ਰਣਦੇਵ ਸਿੰਘ ਦੇਬੀ ਵੱਲੋਂ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮਹਿਮ ਤਹਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਦਸ਼ਮ ਪਿਤਾ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 4th ਆਲ ਇੰਡੀਆ ਬਾਬਾ ਫਤਿਹ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਐਸ ਡੀ ਐਮ ਫਤਹਿਗੜ੍ਹ ਸਾਹਿਬ ਅਰਵਿੰਦ ਗੁਪਤਾ ਵੱਲੋਂ ਮਾਤਾ ਸੁੰਦਰੀ ਸਕੂਲ ਵਿਖ਼ੇ ਇੱਕੱਤਰਤਾ ਕਰਕੇ ਸਾਂਜੇ ਤੌਰ ਤੇ ਜਾਰੀ ਕੀਤਾ ਗਿਆ | ਕੋਚ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ 4th ਆਲ ਇੰਡੀਆ ਬਾਬਾ ਫਤਹਿ ਸਿੰਘ ਅੰਡਰ 17 ਸਾਲ ਫੁੱਟਬਾਲ ਕੱਪ 2024 11 ਦਸੰਬਰ ਤੋਂ 15 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ, ਇਸ ਵਿਚ ਪੂਰੇ ਭਾਰਤ ਦੇ ਵਿਚੋਂ 16 ਟੀਮਾਂ ਭਾਗ ਲੈ ਰਹੀਆਂ ਹਨ,ਜਿਸ ਵਿੱਚ ਅਕੈਡਮੀ ਦੇ ਸਰਪ੍ਰਸ਼ਤ ਜੋਗਾ ਸਿੰਘ ਬਾਠ ਵੱਲੋਂ ਪਹਿਲਾ ਇਨਾਮ ਇੱਕ ਲੱਖ ਗਿਆਰਾਂ ਹਜਾਰ ਰੁਪਏ ਦਿੱਤਾ ਜਾਵੇਗਾ ਤੇ ਕਰਮਜੀਤ ਸਿੰਘ ਚੀਮਾ ਕੋਟਲਾ ਬਜਵਾੜਾ ਵੱਲੋਂ ਦੂਜਾ ਇਨਾਮ ਇਕਵੰਜਾ ਹਜਾਰ ਦਿਤਾ ਜਾਵੇਗਾ, ਇਸ ਤੋਂ ਇਲਾਵਾ ਲੜਕੀਆਂ ਦੇ ਅੰਡਰ -19 ਸਾਲ ਦੇ ਮੁਕਾਬਲੇ ਕਰਵਾਏ ਜਾਣਗੇ, ਇਸੇ ਤਰ੍ਹਾਂ ਅੰਡਰ 13 ਸਾਲ ਲੜਕੇ ਅਤੇ 40 ਪਲੱਸ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਰੇਸਾ ਤੇ ਨੌਜਵਾਨਾਂ ਦੇ ਡੰਡ ਬੈਠਕਾਂ ਦੇ ਮੁਕਾਬਲੇ ਕਰਵਾਏ ਜਾਣਗੇ।

Be the first to comment

Leave a Reply

Your email address will not be published.


*