ਡੈਸਕ :- ਸ਼੍ਰੋਮਣੀ ਕਮੇਟੀ ਦੀ ਸਥਾਪਨਾ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਸੀ। 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਨੂੰ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਕਾਨੂੰਨੀ ਮਾਨਤਾ ਮਿਲੀ ਸੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ. ਤੱਕ ਗੁਰੂਦੁਆਰਾ ਸੁਧਾਰ ਲਹਿਰ ਵੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਚੱਲੀ, ਜਿਸ ਸਦਕਾ ਗੁਰੂਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕੀਤਾ ਗਿਆ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਂਦਾ ਗਿਆ। ਸੈਂਕੜੇ ਸਿੱਖਾਂ ਨੂੰ ਦੇਣੀਆਂ ਪਈਆਂ ਕੁਰਬਾਨੀਆਂ ਐੱਸ.ਜੀ.ਪੀ.ਸੀ ਦੇ ਹੋਂਦ ‘ਚ ਆਉਣ ਤੋਂ ਪਹਿਲਾਂ ਇਸ ਕਮੇਟੀ ਦਾ ਸੰਘਰਸ਼ ਲੰਮਾ ‘ਤੇ ਜੱਦੋ ਜਹਿਦ ਵਾਲਾ ਸੀ।
ਕਮੇਟੀ ਬਣਾਉਣ ਲਈ ਸੈਂਕੜੇ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਤੇ ਕਈਆਂ ਨੇ ਜੇਲ੍ਹਾਂ ਵੀ ਕੱਟੀਆਂ। ਦਰਅਸਲ ਲਗਾਤਾਰ ਗੁਰੂਦੁਆਰਿਆਂ ਦੀ ਨਿਘਾਰ ਵੱਲ ਜਾ ਰਹੀ ਹਾਲਤ ਨੂੰ ਲੈ ਕੇ ਸਿੱਖ ਜਥੇਬੰਦੀਆਂ ਕਾਫੀ ਚਿੰਤਿਤ ਸਨ,ਗੁਰੂਦੁਆਰਿਆਂ ਦੇ ਸੁਧਾਰ ਲਈ ਸਿੱਖ ਜਥੇਬੰਦੀਆਂ ਆਪੋ-ਆਪਣੇ ਤਰੀਕੇ ਨਾਲ ਉਧਮ ਕਰ ਰਹੀਆਂ ਸਨ,ਤੇ ਗੁਰੂਦੁਆਰਾ ਸੁਧਾਰ ਲਹਿਰ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਸਨ। 15 ਨਵੰਬਰ 1920 ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸਿੱਖ ਕੌਮ ਦੀ 104 ਸਾਲ ਪੁਰਾਣੀ ਇਸ ਧਾਰਮਿਕ ਨੁਮਾਇੰਦਾ ਜਥੇਬੰਦੀ ਦਾ ਸਥਾਪਨਾ ਦਿਵਸ ਮਨਾਉਣ ਦਾ ਮਕਸਦ ਜਿਥੇ ਇਸ ਲਈ ਆਪਾ ਕੁਰਬਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਹੈ।
ਸ਼੍ਰੋਮਣੀ ਕਮੇਟੀ ਨੇ ਵੱਡੀ ਵੱਡੀ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਬ੍ਰਿਟਿਸ਼ ਹਕੂਮਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਗਈ ਪਰ ਬ੍ਰਿਟਿਸ਼ ਹਕੂਮਤ ਨੇ ਵੀ ਆਪਣੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ ਸੀ।ਇਸ ਨੂੰ ਸਥਾਪਿਤ ਕਰਨ ਦੇ ਲਈ ਖਾਲਸਾ ਪੰਥ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਚਾਹੇ ਉਹ ਬੀਬੀਆਂ ਦੇ ਹਨ ਚਾਹੇ ਉਹ ਬਜ਼ੁਰਗਾਂ ਦੀਆਂ ਹੋਣ ਚਾਹੇ ਉਹ ਬੱਚਿਆਂ ਦੀਆਂ ਹੋਣ ਇਹ ਕੁਰਬਾਨੀਆਂ ਭਰਿਆ ਇਤਿਹਾਸ ਹੈ।
ਸ਼੍ਰੋਮਣੀ ਕਮੇਟੀ ਦੀਆਂ ਨੀਹਾਂ ਦੇ ਵਿੱਚ ਮਜ਼ਲੂਮਾਂ ਦਾ ਲਹੂ ਡੁੱਲਿਆ ਹੋਇਆ ਹੈ। ਉਸ ਦੇ ਉੱਤੇ ਇਸ ਦੀ ਨੀਹ ਪੱਥਰ ਰੱਖੀ ਗਈ ਸੀ ਬ੍ਰਿਟਿਸ਼ ਹਕੂਮਤ ਦੇ ਦੌਰ ਦੀ ਗੱਲ ਕਰੀਏ ਤੇ ਉਸ ਹਕੂਮਤ ਨੇ ਕਦੇ ਇਸ ਨੂੰ ਬੰਦ ਕਰਨ ਦੀਆਂ ਗੋਦਾਂ ਗੁੰਦੀਆਂ ਪਾਬੰਦੀ ਲਾਉਣ ਦੀਆਂ ਗੁੰਦਾਂ ਗੁੰਦੀਆਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਥੇਬੰਦੀ ਆਪਣੇ ਰਾਹਾਂ ਤੇ ਤੁਰਦੀ ਗਈ 1947 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਈ ਗੁਰਦੁਆਰਾ ਸਾਹਿਬ ਪਾਕਿਸਤਾਨ ਵਿੱਚ ਰਹਿ ਗਏ ਜਿਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਖਦੀ ਸੀ।
1984 ਦੇ ਵਿੱਚ ਉਸ ਸਮੇਂ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਇਸ ਨੂੰ ਖ਼ਤਮ ਕਰਨ ਦੀ ਬਹੁਤ ਵੱਡੀ ਗੋਦ ਗੁੰਦੀ ਸੀ ਪਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਿੰਡੇ ਤੇ ਪੀੜਾ ਸਹਿੰਦੀ ਹੋਈ ਅੱਗੇ ਵਧਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅੱਖਾਂ ਦੇ ਨਾਲ ਦਰਬਾਰ ਤੇ ਅਕਾਲ ਤਖਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਹੂੰਦਾ ਵੇਖਿਆ।
Be the first to comment