ਸਮਰਾਲਾ (ਗੁਰਦੇਵ ਸੋਹਲ ) ਇਲਾਕੇ ਵਿੱਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਸਮਾਜਸੇਵੀ ਨੀਰਜ ਸਿਹਾਲਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਇੱਕ ਵਿਲੱਖਣ ਕਾਰਜ ਕਰਦੇ ਹੋਏ, ਸਮਾਜਸੇਵਾ ਨੂੰ ਯਾਦ ਰੱਖਦੇ ਹੋਏ ਰੈਨਬੋ ਗਾਰਮੈਂਟ ਸਮਰਾਲਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਅੱਜਕੱਲ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਦਸਿਆਂ ਦੀ ਵੀ ਬਹੁਤਾਤ ਹੋ ਗਈ ਹੈ, ਇਨ੍ਹਾਂ ਹਾਦਸਿਆਂ ਵਿੱਚ ਜਖਮੀ ਹੋਏ ਮਰੀਜ ਕਈ ਵਾਰ ਖੂਨ ਦੀ ਘਾਟ ਕਾਰਨ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ।
ਜਿਸ ਕਾਰਨ ਅੱਜ ਦੇ ਸਮੇਂ ਖੂਨਦਾਨ ਕੈਂਪਾਂ ਦੀ ਬਹੁਤ ਜਰੂਰਤ ਹੈ, ਜਿਸ ਨਾਲ ਇਨ੍ਹਾਂ ਕੈਂਪਾਂ ਰਾਹੀਂ ਇਕੱਤਰ ਹੋਇਆ ਖੂਨ ਲੋੜਵੰਦਾਂ ਦੇ ਕੰਮ ਆ ਸਕਦਾ ਹੈ, ਇਸ ਲਈ ਮੇਰੇ ਦੁਆਰਾ ਜਨਮ ਦਿਨ ਮੌਕੇ ਹੋਰ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਦੀ ਬਜਾਏ ਖੂਨਦਾਨ ਕੈਂਪ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਜੋ ਇਸ ਮੌਕੇ ਇਕੱਤਰ ਹੋਏ ਖੂਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕੇ।
ਖੂਨਦਾਨ ਕੈਂਪ ਦਾ ਉਦਘਾਟਨ ਰੂਪਮ ਗੰਭੀਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਕੈਂਪ ਦੌਰਾਨ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸਦੇ ਫਲਸਰੂਪ 52 ਯੂਨਿਟ ਖੂਨ ਇਕੱਤਰ ਹੋਇਆ। ਇਸ ਖੂਨਦਾਨ ਕੈਂਪ ਵਿੱਚ ਕਰਨ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਖੂਨ ਇਕੱਤਰ ਕਰਨ ਲਈ ਪੁੱਜੀ।
ਇਸ ਦੌਰਾਨ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੈਂਪ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਨੀਰਜ ਸਿਹਾਲਾ ਨੂੰ ਕੀਤੇ ਇਸ ਕਾਰਜ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਅਜਿਹੇ ਕਾਰਜ ਉਹ ਨੌਜਵਾਨ ਹੀ ਕਰ ਸਕਦੇ ਹਨ,
ਜਿਨ੍ਹਾਂ ਅੰਦਰ ਸਮਾਜ ਪ੍ਰਤੀ ਕੁਝ ਕਰਨ ਦਾ ਜਜਬਾ ਹੋਵੇ। ਉਪਰੋਕਤ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਨੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਤੇਜਿੰਦਰ ਸਿੰਘ ਗਰੇਵਾਲ ਪ੍ਰਧਾਨ ਸ਼ਹਿਰੀ, ਸ਼ਿਵ ਕੁਮਾਰ ਸ਼ਿਵਲੀ, ਅੰਮ੍ਰਿਤਪਾਲ ਸਮਰਾਲਾ, ਮਨਦੀਪ ਸਿੰਘ ਟੋਡਰਪੁਰ, ਨਵਜੀਤ ਸਿੰਘ ਪੀ. ਏ., ਜਗਜੀਤ ਸਿੰਘ ਸਰਪੰਚ ਟੋਡਰਪੁਰ, ਸੁੱਖ ਪੂਨੀਆਂ, ਸੁਰਿੰਦਰ ਸਿੰਘ ਬਿੱਟੂ ਬੇਦੀ, ਸ਼ੰਕਰ ਕਲਿਆਣ, ਮਨੀ ਪਾਠਕ, ਬੇਅੰਤ ਸਿੰਘ ਬਲਾਲਾ, ਲਾਲੀ ਸਮਰਾਲਾ, ਰਾਮੇਸ਼ ਕੁਮਾਰ, ਪਰਮਜੀਤ ਰਾਣਾ, ਅਨੂਪ ਸ਼ਰਮਾ, ਤੇਜੀ ਭਰਥਲਾ, ਜੱਗੀ ਭਰਥਲਾ, ਗੁਰਪ੍ਰੀਤ ਸਿੱਧੂ, ਬਲਜੀਤ ਐਂਗਰ, ਕਰਨ ਰਾਣਾ ਆਦਿ ਤੋਂ ਇਲਾਵਾ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।
Be the first to comment