ਸਮਰਾਲਾ : (ਗੁਰਦੇਵ ਸੋਹਲ, ਮਨੋਜ ਮੋਂਗਾ ) ਪੰਜਾਬ ਸਰਕਾਰ ਦੀਆ ਹਦਾਇਤਾਂ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਪਰਦੀਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਮਰਾਲਾ ਅਤੇ ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਕਟਾਣੀ ਕਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਹਿਰ ਸਮਰਾਲਾ ਵਿੱਚ ਐਂਟੀ ਡੇਂਗੂ ਕੰਪੇਨ ਤਹਿਤ “ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ”ਸਬੰਧੀ ਰੈਲੀ ਕੱਢੀ ਗਈ ਅਤੇ ਗਤੀਵਿਧੀਆ ਕੀਤੀਆਂ ਗਈਆਂ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਡੇਂਗੂ ਪ੍ਰਤੀ ਪੂਰੀ ਤਰਾਂ ਸੁਚੇਤ ਹੈ। ਇਸ ਦੇ ਤਹਿਤ ਪਿਛਲੇ ਇੱਕ ਹਫਤੇ ਤੋਂ ਐਂਟੀ ਡੇਂਗੂ ਕੰਪੈਨ ਚਲਾਈ ਜਾ ਰਹੀ ਹੈ। ਜਿਸ ਵਿੱਚ ਸਿਵਲ ਹਸਪਤਾਲ ਦੀ ਟੀਮ ਅਤੇ ਲੁਧਿਆਣਾ ਇੰਸਟੀਚਿਊਟ ਆਫ਼ ਨਰਸਿੰਗ ਕਟਾਣੀ ਕਲਾ ਦੇ ਵਿਦਿਆਰਥੀਆ ਵੱਲੋਂ ਡੇਂਗੂ ਸਬੰਧੀ ਰੈਲੀਆ ਕੱਢੀਆ ਜਾ ਰਹੀਆਂ ਹਨ ਅਤੇ ਡੋਰ ਟੂ ਡੋਰ ਸਰਵੇ ਕਰਕੇ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਜਾ ਰਿਹਾ। ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ।
ਇਸ ਤੋਂ ਬਚਾਓ ਲਈ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਡੇਂਗੂ ਦਾ ਟੈਸਟ ਅਤੇ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨ ਤੇ ਘਰਾਂ ਵਿੱਚ ਕੂਲਰ ਗਮਲੇ,ਟਾਇਰ ,ਫਰਿਜ ਦੀਆਂ ਟਰੇਆ ਵਿਚ ਪਾਣੀ ਨਾ ਖੜਾ ਹੋਣ ਦੇਣ। ਟੀਮ ਵੱਲੋਂ ਡੋਰ ਟੂ ਡੋਰ ਸਰਵੇ ਕੀਤਾ ਗਿਆ। ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ।
ਮੌਕੇ ਤੇ ਮਿਲੇ ਡੇਂਗੂ ਲਾਰਵਾ ਨੂੰ ਨਸ਼ਟ ਕਰਵਾਇਆ ਗਿਆ। ਇਸ ਮੌਕੇ ਰੈਲੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਤੋਂ ਇਲਾਵਾ ਪਰਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ,ਆਸ਼ਾ ਵਰਕਰ ਮਨਜੀਤ ਕੌਰ, ਬਰੀਡਿੰਗ ਚੈੱਕਰ ਅਤੇ ਲੁਧਿਆਣਾ ਇੰਸਟੀਚਿਊਟ ਆਫ਼ ਨਰਸਿੰਗ ਕਟਾਣੀ ਕਲਾ ਦੇ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Be the first to comment