ਅਮਲੋਹ 15 ਨਵੰਬਰ (ਅੰਮ੍ਰਿਤ ਸੰਧੂ) ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਿਰ ਸਕੂਲ, ਅਮਲੋਹ ਵਿਖੇ ਚਿਲਡਰਨ ਡੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀ ਸ਼ਮਸ਼ੇਰ ਸਿੰਘ , ਡੀ.ਈ.ਓ (ਜਿਲ੍ਹਾ- ਫਤਿਹਗੜ ਸਾਹਿਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ ਜੀ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਿਲਡਰਨ ਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਪੰਡਿਤ ਨਹਿਰੂ ਜੀ ਬੱਚਿਆਂ ਨਾਲ਼ ਬਹੁਤ ਪਿਆਰ ਕਰਦੇ ਸਨ ਇਸ ਕਰਕੇ ਇਹ ਦਿਨ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਚੰਗਾ ਮਨੁੱਖ ਬਣਨ ਲਈ ਪ੍ਰੇਰਿਤ ਕਰਨ ਦਾ ਦਿਨ ਹੈ।
ਮੁੱਖ ਮਹਿਮਾਨ ਸ਼੍ਰੀ ਸ਼ਮਸ਼ੇਰ ਸਿੰਘ ਜੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ , ਪੰਡਿਤ ਜਵਾਹਰ ਲਾਲ ਨਹਿਰੂ ਇੱਕ ਦੂਰਅੰਦੇਸ਼ੀ ਵਿਅਕਤੀ ਸਨ ਜੋ ਨੌਜਵਾਨ ਮਨਾਂ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਦੇ ਸਨ। ਬਾਲ ਦਿਵਸ ਮਨਾਉਣ ਪਿੱਛੇ ਮੁੱਖ ਵਿਚਾਰ ਬੱਚਿਆਂ ਦੇ ਅਧਿਕਾਰਾਂ, ਲੋੜਾਂ ਅਤੇ ਭਲਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਪਰੋਗਰਾਮ ਵਿੱਚ ਡਰਿੱਲ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ 400 ਮੀਟਰ ਰੇਸ , ਰੱਸਾ ਕੱਸੀ, ਖੋ- ਖੋ, ਬਾਲੀਵਾਲ, ਬੈਡਮਿੰਟਨ, ਲੌਗ ਜੰਪ, ਸ਼ਾਰਟ ਪੁੱਟ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ । ਵਿਦਿਆਰਥੀਆਂ ਵੱਲੋਂ ਮਾਰਸ਼ਲ ਆਰਟ ਦੀ ਪ੍ਰਤਿਭਾ ਦਾ ਹੁਨਰ ਵੀ ਦਿਖਾਇਆ ਗਿਆ । ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ । ਸਕੂਲ ਵੱਲੋਂ ਵਿਦਿਆਰਥੀਆਂ ਲਈ ਖਾਸ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਕੌਰ ਤੋਂ ਇਲਾਵਾ ਜਿਲ੍ਹਾ ਕੌਰੀਡੀਨੇਟਰ) ਅਤੇ ਜਿੰਮੀ, ਪਰਦੀਪ ਅਤੇ ਜਗਦੀਪ (ਸਰਪੰਚ) ਸਕੂਲ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਾਕੇਸ਼ ਕੁਮਾਰ, ਤਰਸੇਮ ਕੁਮਾਰ, ਸੂਰਤ ਸਿੰਘ ਨੇਗੀ ,ਰਣਵੀਰ ਸਿੰਘ ਰਾਣਾ, ਧੀਰਜ ਕੌਸ਼ਿਕ , ਗੁਲਵੰਤ ਸਿੰਘ ਸਕੂਲ ਸਟਾਫ਼ ਅਤੇ ਵਿਦਿਆਰਥੀ ਸ਼ਾਮਲ ਸਨ

