ਮਲੋਟ, 29 ਜਨਵਰੀ
ਮਲੋਟ ਵਿਖੇ 29 ਜਨਵਰੀ 2026 ਨੂੰ ਯੁਵਾ ਆਪਦਾ ਮਿੱਤਰ ਪ੍ਰੋਗਰਾਮ ਅਧੀਨ ਲੁਧਿਆਣਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਵਲੰਟੀਅਰਾਂ ਲਈ ਚਲ ਰਹੀ ਸੱਤ ਦਿਨਾਂ ਦੀ ਟ੍ਰੇਨਿੰਗ ਦੇ ਦੂਸਰੇ ਦਿਨ ਵੱਖ-ਵੱਖ ਆਪਦਾਵਾਂ ਨਾਲ ਨਜਿੱਠਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਵਲੰਟੀਅਰਾਂ ਨੂੰ ਭਾਰਤੀ ਰਿਸਪਾਂਸ ਸਿਸਟਮ (Indian Response System) ਬਾਰੇ ਜਾਣੂ ਕਰਵਾਇਆ ਗਿਆ। ਟ੍ਰੇਨਿੰਗ ਪ੍ਰੋਗਰਾਮ ਤਹਿਤ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੇ ਵਲੰਟੀਅਰ ਮਲੋਟ ਅਕੈਡਮੀ ਵਿਖੇ ਪਹੁੰਚੇ।
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੇਗਸੀਪਾ) ਵੱਲੋਂ ਵਲੰਟੀਅਰਾਂ ਨੂੰ ਆਪਦਾ ਪ੍ਰਬੰਧਨ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਵੱਲੋਂ ਵਲੰਟੀਅਰਾਂ ਨੂੰ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਚਾਅ ਲਈ ਅਪਣਾਏ ਜਾਣ ਵਾਲੇ ਵੱਖ-ਵੱਖ ਤਰੀਕੇ ਪ੍ਰੈਕਟਿਕਲ ਰਾਹੀਂ ਸਿਖਾਏ ਗਏ। ਇਸਦੇ ਨਾਲ ਹੀ ਸਚਿਨ ਸ਼ਰਮਾ ਵੱਲੋਂ ਵੱਖ-ਵੱਖ ਕਿਸਮ ਦੀਆਂ ਆਪਦਾਵਾਂ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਉਨਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਮੇਗਸੀਪਾ ਦੀ ਪੂਰੀ ਟੀਮ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ. ਦਾ ਸਟਾਫ਼ ਸਰਗਰਮ ਭੂਮਿਕਾ ਨਿਭਾ ਰਿਹਾ ਹੈ।

